ਹੋਸਟਨ ਦੇ ਹਸਪਤਾਲ ਵਿਚ ਬੈੱਡ ਦੀ ਘਾਟ ਕਾਰਨ ਕੋਵਿਡ ਪੀੜਤ ਬੱਚੀ ਨੂੰ ਹੈਲੀਕਾਪਟਰ ਰਾਹੀਂ ਹੋਰ ਹਸਤਪਾਲ ਵਿਚ ਲੈਜਾਇਆ ਗਿਆ

350
ਹੋਸਟਨ ਦੇ ਹਸਪਤਾਲ ਤੋਂ ਬੱਚੀ ਨੂੰ ਹੋਰ ਹਸਪਤਾਲ ਵਿਚ ਹੈਲੀਕਾਪਟਰ ਰਾਹੀਂ ਲੈ ਕੇ ਜਾਣ ਦਾ ਦ੍ਰਿਸ਼
Share

ਸੈਕਰਾਮੈਂਟੋ, 7 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਕੁੱਝ ਖੇਤਰਾਂ ਵਿਚ ਕੋਵਿਡ ਦੇ ਵਧ ਰਹੇ ਮਾਮਲਿਆਂ ਕਾਰਨ ਹਾਲਤ ਗੰਭੀਰ ਹੁੰਦੇ ਜਾ ਰਹੇ ਹਨ। ਲੁਇਸੀਆਨਾ ਤੇ ਜਾਰਜੀਆ ਵਿਚ ਵਧ ਰਹੇ ਕੋਵਿਡ ਮਾਮਲਿਆਂ ਕਾਰਨ ਹਸਪਤਾਲਾਂ ਵਿਚ ਬੈੱਡਾਂ ਦੀ ਘਾਟ ਬਾਰੇ ਰਿਪੋਰਟਾਂ ਛੱਪਣ ਤੋਂ ਬਾਅਦ ਹੁਣ ਟੈਕਸਾਸ ਵਿਚ ਵੀ ਹਾਲਾਤ ਗੰਭੀਰ ਹੁੰਦੇ ਹੋਏ ਨਜਰ ਆ ਰਹੇ ਹਨ। ਹੋਸਟਨ ਖੇਤਰ ਦੇ ਹਸਪਤਾਲ ਵਿਚ ਬੈੱਡ ਨਾ ਮਿਲਣ ਕਾਰਨ ਇਕ ਕੋਵਿਡ-19 ਵਾਇਰਸ ਤੋਂ ਪੀੜਤ ਇਕ 11ਸਾਲਾਂ ਦੀ ਬੱਚੀ ਨੂੰ ਹੈਲੀਕਾਪਟਰ ਰਾਹੀਂ 150 ਕਿਲੋਮੀਟਰ ਦੂਰ ਟੈਕਸਾਸ ਦੇ ਇਕ ਹੋਰ ਹਸਪਤਾਲ ਵਿਚ ਲਿਜਾਇਆ ਗਿਆ।  ਹੈਰਿਸ ਸਿਹਤ ਪ੍ਰਣਾਲੀ ਦੇ ਬੁਲਾਰੇ ਅਮਾਂਡਾ ਕਾਲਾਵੇਅ ਅਨੁਸਾਰ ਬੱਚੀ ਆਵਾ ਅਮੀਰਾ ਰਿਵੇਰਾ ਦਾ ਟੈਸਟ ਪੌਜ਼ਟਿਵ ਆਇਆ ਸੀ। ਉਸ ਨੂੰ ਪਹਿਲਾਂ ਲਿਨਡਨ ਬੀ ਜੌਹਨਸਨ ਹਸਪਤਾਲ ਲਿਜਾਇਆ ਗਿਆ ਜਿਥੇ ਹਸਪਤਾਲ ਨੇ ਕੋਵਿਡ ਇਲਾਜ਼ ਤੋਂ ਨਾਂਹ ਕਰ ਦਿੱਤੀ। ਕਾਲਾਵੇਅ ਅਨੁਸਾਰ ਹੋਸਟਨ ਖੇਤਰ ਦੇ ਕਿਸੇ ਵੀ ਬੱਚਿਆਂ ਦੇ ਪ੍ਰਮੁੱਖ ਹਸਪਤਾਲ ਵਿਚ ਬੈੱਡ ਖਾਲੀ ਨਹੀਂ ਹਨ। ਡਾਕਟਰਾਂ ਅਨੁਸਾਰ ਬੱਚੀ ਹੁਣ ਠੀਕ ਠਾਕ ਹੈ।


Share