ਹੋਲਾ ਮਹੱਲਾ ਪਾਉਂਟਾ ਸਾਹਿਬ ਵਿਖੇ ਕਵੀ ਦਰਬਾਰ ਆਯੋਜਿਤ

686

ਸਰਬੱਤ ਦਾ ਭੱਲਾ ਚੈਰੀਟੇਬਲ ਟਰੱਸਟ ਵੱਲੋਂ ਲਗਭਗ 2 ਲੱਖ ਰੁਪਏ ਕਵੀਆਂ ਦਾ ਸੇਵਾ ਫਲ ਅਦਾ ਕੀਤਾ ।
ਪਟਿਆਲਾ, 12 ਮਾਰਚ (ਪੰਜਾਬ ਮੇਲ)- ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਪਾਉਂਟਾ ਸਾਹਿਬ ਵਿਖੇ ਆਪਣੇ ਲਾਡਲੇ 52 ਕਵੀਆਂ ’ਤੇ ਸਾਹਿਤ-ਰੁਚੀਆਂ ਨੂੰ ਲੈ ਕੇ 336 ਸਾਲ ਪਹਿਲਾਂ ਕਵੀ ਦਰਬਾਰ ਦੀ ਸ਼ੁਰੂਆਤ ਕੀਤੀ ਸੀ।
ਬੀਤੇ ਦਿਨੀਂ ਗੁਰੂ ਸਾਹਿਬ ਵਲੋਂ ਸ਼ੁਰੂ ਕੀਤੀ ਗਈ ਪ੍ਰੰਪਰਾ ਨੂੰ ਬਰਕਰਾਰ ਰੱਖਦੇ ਹੋਏ ਪਾਉਂਟਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਹੋਲਾ ਮਹੱਲਾ ਦੇ ਪਵਿੱਤਰ ਦਿਹਾੜੇ ਤੇ ਕਵੀ ਦਰਬਾਰ ਕਰਵਾਇਆ ਗਿਆ ।
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖ ਦਫਤਰ ਤੋਂ ਜਾਰੀ ਪ੍ਰੈਸ ਨੋਟ ਵਿੱਚ ਦੱਸਿਆ ਗਿਆ ਕਿ
ਇਸ ਮੌਕੇ ਪੰਜਾਬ, ਹਰਿਆਣਾ, ਦਿੱਲੀ, ਅਤੇ ਸਥਾਨਕ ਪਾਉਂਟਾ ਸਾਹਿਬ ਤੋਂ 30 ਦੇ ਕਰੀਬ ਕਵੀਆਂ ਨੇ ਗਰੁ ਸਾਹਿਬ ਅਤੇ ਹੋਲਾ ਮਹੱਲਾ ਦੀ ਉਸਤਤ ਵਿੱਚ ਕਵਿਤਾਵਾਂ ਕਹੀਆਂ।
ਪਾਤਸ਼ਾਹੀ 10 ਵੀ ਗੁਰਦਵਾਰਾ ਪਾਉਂਟਾ ਸਾਹਿਬ ਵਿਚ ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ ਕਵੀ ਦਰਬਾਰ ਦੇ ਕਵੀਆਂ ਦੀ ਸੇਵਾ ਟਰੱਸਟ ਦੇ ਹਿੱਸੇ ਆਈ ਹੈ।
ਜਿਸ ਦੇ ਚਲਦਿਆਂ ਸਰਬੱਤ ਦਾ ਭੱਲਾ ਚੈਰੀਟੇਬਲ ਟਰੱਸਟ ਦੇ ਰਾਸ਼ਟਰੀ ਸਕੱਤਰ ਗਗਨਦੀਪ ਸਿੰਘ ਆਹੂਜਾ ਵਲੋਂ ਇਸ ਕਵੀ ਦਰਬਾਰ ਵਿਚ ਸ਼ਿਰਕਤ ਕੀਤੀ ਗਈ ਅਤੇ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ ਐੱਸ ਪੀ ਸਿੰਘ ਓਬਰਾਏ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ 2 ਲੱਖ ਰੁਪਏ ਦੀ ਰਾਸ਼ੀ 25 ਕਵੀਆਂ ਨੂੰ ਨਿੱਜੀ ਤੌਰ ਤੇ ਭੇਂਟ ਕੀਤੀ।
ਇਸ ਮੌਕੇ ਤੇ ਮੁੰਬਈ ਤੋਂ ਚਰਨ ਸਿੰਘ ਦਰਦੀ, ਦਿੱਲੀ ਤੋਂ ਸੁਰਜੀਤ ਸਿੰਘ, ਜਲੰਧਰ ਤੋਂ (ਪੰਜਾਬ ਦੇ ਮੁਹੰਮਦ ਰਫੀ) ਰਛਪਾਲ ਸਿੰਘ ਪਾਲ, ਮਲੇਰਕੋਟਲਾ ਤੋਂ ਜ਼ਮੀਰ ਅਲੀ ਜ਼ਮੀਰ ਨੇ ਗੁਰੂ ਸਾਹਿਬ ਦੀ ਉਸਤਤ ਵਿਚ ਕਵਿਤਾਵਾਂ ਕਹੀਆਂ।
ਇਨ੍ਹਾਂ ਤੋਂ ਇਲਾਵਾ , ਬੀਬੀ ਜਤਿੰਦਰ ਕੌਰ, ਜਸਪ੍ਰੀਤ ਕੌਰ, ਗੁਰਮੀਤ ਕੌਰ, ਅਵਤਾਰ ਸਿੰਘ ਤਾਰੀ, ਚੈਨ ਸਿੰਘ ਚੱਕਰਵਰਤੀ, ਕਰਮਜੀਤ ਸਿੰਘ ਨੂਰ, ਦਲਵੀਰ ਸਿੰਘ ਰਿਆੜ, ਮੁਖਵਿੰਦਰ ਸਿੰਘ ਸੰਧੂ, ਹਰਭਜਨ ਸਿੰਘ ਚਾਹਲ, ਹਰਭਜਨ ਸਿੰਘ ਚਾਹਲ, ਹਰੀ ਸਿੰਘ ਜਾਚਕ, ਬਲਬੀਰ ਸਿੰਘ ਕਮਲ, ਗੁਰਚਰਨ ਸਿੰਘ ਦਿੱਲੀ, ਸਰਬਜੀਤ ਕੌਰ, ਅਮਨਪ੍ਰੀਤ ਕੌਰ, ਗੁਰਦਿਆਲ ਸਿੰਘ ਨਿਮਰ, ਰਣਜੀਤ ਸਿੰਘ ਖ਼ਾਲਸਾ, ਗੁਰਬਚਨ ਸਿੰਘ ਗੜਗੱਜ, ਦਲੀਪ ਸਿੰਘ ਬਿਜਲੀ, ਬੀਬੀ ਹਰਮੀਤ ਕੌਰ ਅਤੇ ਹਰਪ੍ਰੀਤ ਕੌਰ ਨੇ ਸਮ੍ਹਾ ਬੰਧਿਆ।
ਇਸ ਮੌਕੇ ਤੇ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਸ ਹਰਭਜਨ ਸਿੰਘ, ਮੈਂਬਰ ਹਰਪ੍ਰੀਤ ਸਿੰਘ, ਮੈਨੇਜਰ ਜਗੀਰ ਸਿੰਘ, ਆਦਿ ਵੀ ਹਾਜ਼ਿਰ ਸਨ।
ਮੰਚ ਦਾ ਸੰਚਾਲਨ ਪ੍ਰਸਿੱਧ ਵਕਤਾ ਭਗਵਾਨ ਸਿੰਘ ਜੌਹਲ ਨੇ ਕੀਤਾ।
ਇਸ ਮੌਕੇ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ ਐੱਸ ਪੀ ਸਿੰਘ ਓਬਰਾਏ ਦੀ ਤਾਰੀਫ ਕਰਦੇ ਹੋਏ ਮੈਂਬਰ ਹਰਪ੍ਰੀਤ ਸਿੰਘ ਅਤੇ ਮੈਨੇਜਰ ਜਗੀਰ ਸਿੰਘ ਨੇ ਕਿਹਾ ਕਿ ਉਹ ਧੰਨਵਾਦੀ ਹਨ ਡਾ ਓਬਰਾਏ ਦੇ ਜਿਨ੍ਹਾਂ ਨੇ ਗੁਰੂ ਸਾਹਿਬ ਵਲੋਂ 336 ਸਾਲ ਪਹਿਲਾਂ ਚਲਾਈ ਗਈ ਪ੍ਰੰਪਰਾ ਨੂੰ ਚੱਲਦਾ ਰੱਖਦੇ ਹੋਏ ਕਵੀਆਂ ਦੀ ਬਾਂਹ ਫੜੀ ਹੈ।
ਇਸ ਮੌਕੇ ਤੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਵਲੋਂ ਟਰੱਸਟ ਦੇ ਰਾਸ਼ਟਰੀ ਸਕੱਤਰ ਗਗਨਦੀਪ ਸਿੰਘ ਆਹੂਜਾ ਦਾ ਸਨਮਾਨ ਵੀ ਕੀਤਾ।
ਪ੍ਰੋ ਦਲਬੀਰ ਸਿੰਘ ਰਿਆੜ, ਡਾ ਹਰੀ ਸਿੰਘ ਜਾਚਕ, ਗੁਰਮੀਤ ਕੌਰ ਵਲੋਂ ਪੁਸਤਕਾਂ ਵੀ ਭੇਂਟ ਕੀਤੀਆਂ ਗਈਆਂ।