ਹੋਰਾਂ ਨੂੰ ਪ੍ਰੇਰਿਤ ਕਰੇਗੀ ਸੰਦੀਪ ਸਿੰਘ ਧਾਲੀਵਾਲ ਦੀ ਸ਼ਹੀਦੀ : ਅਮਰੀਕੀ ਸੈਨੇਟਰ

375
Share

ਵਾਸ਼ਿੰਗਟਨ, 11 ਦਸੰਬਰ (ਪੰਜਾਬ ਮੇਲ)- ਸਿੱਖਾਂ ਦੀਆਂ ਗਾਥਾਵਾਂ ਹਰ ਥਾਂ ਗੂੰਜ ਰਹੀਆਂ ਹਨ ਅਤੇ ਗੂੰਜਦੀਆਂ ਰਹਿਣਗੀਆਂ।  ਹੁਣ ਹਿਊਸਟਨ ਵਿਚ ਇਕ ਸਾਲ ਪਹਿਲਾਂ ਡਿਊਟੀ ਦੌਰਾਨ ਅਪਣੀ ਜਾਨ ਗਵਾਉਣ ਵਾਲੇ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੀ ਅਪਣੇ ਫ਼ਰਜ਼ ਦੇ ਪ੍ਰਤੀ ਵਚਨਬੱਧਤਾ ਲਈ ਅਮਰੀਕੀ ਸੈਨੇਟਰ ਟੇਡ ਕਰੂਜ਼ ਨੇ ਪ੍ਰਸ਼ੰਸਾ ਕੀਤੀ। ਉਹਨਾ ਕਿਹਾ ਕਿ ਉਹ ਇਕ ਨਾਇਕ ਸਨ ਅਤੇ ਉਹਨਾਂ ਦਾ ਬਲੀਦਾਨ ਹੋਰ ਧਾਰਮਕ ਘੱਟ ਗਿਣਤੀਆਂ ਦੀਆਂ ਪੀੜ੍ਹੀਆਂ ਨੂੰ ਕਾਨੂੰਨ ਲਾਗੂ ਵਾਲੀ ਏਜੰਸੀ ਵਿਚ ਸੇਵਾ ਕਰਨ ਲਈ ਪ੍ਰੇਰਿਤ ਕਰੇਗਾ।

ਸੈਨੇਟਰ ਕਰੂਜ਼ ਦੀ ਇਹ ਟਿੱਪਣੀ ਅਮਰੀਕੀ ਸੈਨੇਟ ਵਲੋਂ ਸਰਬ ਸੰਮਤੀ ਨਾਲ ਧਾਲੀਵਾਲ ਦੇ ਨਾਂ ‘ਤੇ ਹਿਊਸਟਨ ਵਿਚ ਇਕ ਡਾਕਘਰ ਦਾ ਨਾਂ ਰਖਣ ਦੇ ਲਈ ਇਕ ਬਿੱਲ ਪਾਸ ਕਰਨ ਦੇ ਬਾਅਦ ਆਈ। ਟੈਕਸਾਸ ਦੇ ਅਮਰੀਕੀ ਸੈਨੇਟਰ ਕਰੂਜ਼ ਨੇ ਕਿਹਾ,”ਧਾਲੀਵਾਲ ਅਪਣੇ ਵਿਸ਼ਵਾਸ, ਅਪਣੇ ਪ੍ਰਵਾਰ ਅਤੇ ਦਇਆ ਦੇ ਨਾਲ ਦੂਜਿਆਂ ਦੀ ਸੇਵਾ ਕਰਨ ਦੇ ਲਈ ਵਚਨਬੱਧ ਸਨ।” ਜ਼ਿਕਰਯੋਗ ਹੈ ਕਿ 27 ਦਸੰਬਰ 2019 ਨੂੰ 42 ਸਾਲਾ ਪੁਲਿਸ ਅਧਿਕਾਰੀ ਧਾਲੀਵਾਲ ਦੀ ਟ੍ਰੈਫ਼ਿਕ ਡਿਊਟੀ ਦੌਰਾਨ ਮੌਤ ਹੋ ਗਈ ਸੀ।


Share