ਹੋਣਹਾਰ ਤੇ ਉਭਰਦੇ ਪਹਿਲਵਾਨ ਤਰੀਜੋਤ ਬੋਪਾਰਾਏ ਦਾ ਸਿਆਟਲ ਪਹੁੰਚਣ ‘ਤੇ ਸਵਾਗਤ

1440
ਮੋਹਨ ਸਿੰਘ ਤੇ ਸੰਦੀਪ ਸਿੰਘ ਸਿਆਟਲ ਪਹੁੰਚਣ 'ਤੇ ਪਹਿਲਵਾਨ ਤਰੀਜੋਤ ਬੋਪਾਰਾਏ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕਰਦੇ ਸਮੇਂ।

ਸਿਆਟਲ, 30 ਸਤੰਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਗੁਰੂ ਹਨੂੰਮਾਨ ਅਖਾੜੇ ਦੇ ਨਾਮਵਰ ਉਭਰਦੇ ਪਹਿਲਵਾਨ ਤਰੀਜੋਤ ਬੋਪਾਰਾਏ ਦਾ ਸਿਆਟਲ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ ਗਿਆ। ਤਰੀਜੋਤ ਬੋਪਾਰਾਏ ਅਮਰੀਕਾ ‘ਚ ਕੁਸ਼ਤੀ ਸੈਂਟਰ ਕਲਾਰਾਡੋ ਵਿਚ ਅਭਿਆਸ ਕਰਕੇ ਪੰਜਾਬ ਦਾ ਨਾਂ ਰੌਸ਼ਨ ਕਰੇਗਾ। ਤਰੀਜੋਤ ਬੋਪਾਰਾਏ ਗੁਰੂ ਹਨੂੰਮਾਨ ਅਖਾੜੇ ਵਿਚ ਦਿੱਲੀ ਰਹਿ ਕੇ ਕੁਸ਼ਤੀ ਦਾ ਆਰੰਭ ਕੀਤਾ ਅਤੇ ਕੁਸ਼ਤੀ ਸ਼ੌਕੀਨ ਲੋਕਾਂ ਨੂੰ ਆਸਾਂ ਹਨ ਕਿ ਤਰੀਜੋਤ ਵਿਚ ਵੱਡੇ ਪਹਿਲਵਾਨ ਬਣਨ ਵਾਲੇ ਸਾਰੇ ਗੁਣ ਹਨ ਅਤੇ ਆਸ ਹੈ ਕਿ ਅਮਰੀਕਾ ਵਿਚ ਸਹੀ ਟ੍ਰੇਨਿੰਗ ਮਿਲ ਗਈ, ਤਾਂ ਆਪਣੇ ਪਿਤਾ ਸਰਬਜੀਤ ਸਿੰਘ ਬੋਪਾਰਾਏ ਦਾ ਨਾਂ ਰੌਸ਼ਨ ਕਰੇਗਾ। ਪਿਛਲੇ ਸਾਲ ਟੋਰਾਂਟੋ ‘ਚ ਰਹਿ ਕੇ ਕੁਸ਼ਤੀ ਦੇ ਦਾਅ-ਪੇਚ ਸਿੱਖੇ ਸਨ। ਮੋਹਣ ਸਿੰਘ ਤੇ ਸੰਦੀਪ ਸਿੰਘ ਨੇ ਸਵਾਗਤ ਕਰਦਿਆਂ ਆਸ ਪ੍ਰਗਟ ਕੀਤੀ ਕਿ ਤਰੀਜੋਤ ਪੰਜਾਬ ਦਾ ਨਾਂ ਰੌਸ਼ਨ ਕਰੇਗਾ।