ਹੈਤੀ ਸਰਕਾਰ ਵੱਲੋਂ ਅਮਰੀਕਾ ਨੂੰ ਦੇਸ਼ ’ਚ ਫੌਜ ਤਾਇਨਾਤ ਕਰਨ ਦੀ ਬੇਨਤੀ

766
ਹੈਤੀ ਦੀ ਰਾਜਧਾਨੀ ’ਚ ਅਮਰੀਕੀ ਦੂਤਘਰ ਦੇ ਬਾਹਰ ਲੋਕਾਂ ਦੀ ਭੀੜ।
Share

ਪੋਰਟ ਆਫ਼ ਪਿ੍ਰੰਸ (ਹੈਤੀ), 10 ਜੁਲਾਈ (ਪੰਜਾਬ ਮੇਲ)- ਹੈਤੀ ਦੀ ਅੰਤਿ੍ਰਮ ਸਰਕਾਰ ਨੇ ਕਿਹਾ ਹੈ ਕਿ ਉਹ ਰਾਸ਼ਟਰਪਤੀ ਜੋਵੇਨੇਲ ਮੋਇਸੇ ਦੀ ਹੱਤਿਆ ਤੋਂ ਬਾਅਦ ਦੇਸ਼ ਨੂੰ ਸਥਿਰ ਕਰਨ ਅਤੇ ਚੋਣਾਂ ਲਈ ਰਾਹ ਪੱਧਰਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਲਈ ਉਸ ਨੇ ਅਮਰੀਕਾ ਨੂੰ ਆਪਣੀ ਫੌਜ ਦੇਸ਼ ਵਿਚ ਤਾਇਨਾਤ ਕਰਨ ਦੀ ਬੇਨਤੀ ਕੀਤੀ ਹੈ ਅੰਤਿ੍ਰਮ ਪ੍ਰਧਾਨ ਮੰਤਰੀ ਕਲਾਊਡ ਜੋਸਫ ਨੇ ਇੰਟਰਵਿਊ ਦੌਰਾਨ ਕਿਹਾ, ‘‘ਬੇਸ਼ਕ ਸਾਨੂੰ ਮਦਦ ਦੀ ਜ਼ਰੂਰਤ ਹੈ ਅਤੇ ਅਸੀਂ ਅੰਤਰਰਾਸ਼ਟਰੀ ਪੱਤਰ ’ਤੇ ਮਦਦ ਦੀ ਮੰਗ ਕੀਤੀ ਹੈ। ਸਾਡਾ ਮੰਨਣਾ ਹੈ ਕਿ ਦੇਸ਼ ਵਿਚ ਸਥਿਰਤਾ ਲਈ ਅਮਰੀਕੀ ਫੌਜ ਦੀ ਲੋੜ ਹੈ। ਇਸ ਲਈ ਅਸੀ ਅਮਰੀਕਾ ਨੂੰ ਬੇਨਤੀ ਵੀ ਕੀਤੀ ਹੈ ਕਿ ਉਹ ਆਪਣੀ ਫੌਜ ਭੇਜੇ ਤੇ ਇਥੋਂ ਦੀਆਂ ਅਹਿਮ ਥਾਵਾਂ ਦੀ ਹਿਫ਼ਾਜ਼ਤ ਕਰੇ।’’

Share