ਹੁਸ਼ਿਆਰਪੁਰ ‘ਚ ਬਰਾਤ ਵਾਲੀ ਕਾਰ ਦਰਦਨਾਕ ਹਾਦਸੇ ਦੀ ਸ਼ਿਕਾਰ, ਚਾਰ ਹਲਾਕ

835
Share

ਹੁਸ਼ਿਆਰਪੁਰ, 28 ਫਰਵਰੀ (ਪੰਜਾਬ ਮੇਲ)- ਵਿਆਹ ਦੀ ਖੁਸ਼ੀ ਦਾ ਮਾਹੌਲ ਉਸ ਸਮੇਂ ਮਾਤਮ ‘ਚ ਤਬਦੀਲ ਹੋ ਗਿਆ ਜਦੋਂ ਹੁਸ਼ਿਆਰਪੁਰ ਰੋਡ ‘ਤੇ ਸਵੇਰੇ 6:30 ਵਜੇ ਇੱਕ ਦਰਦਨਾਕ ਹਾਦਸੇ ‘ਚ ਚਾਰ ਲੋਕਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਹਾਦਸੇ ‘ਚ ਮਰਨ ਵਾਲਿਆਂ ‘ਚ ਲਾੜੇ ਦਾ ਭਰਾ ਵੀ ਸ਼ਾਮਲ ਸੀ। ਦੱਸ ਦਈਏ ਕਿ ਵਿਆਹ ਤੋਂ ਵਾਪਸੀ ਦੌਰਾਨ ਕਾਰ ਟਰਾਲੇ ਨਾਲ ਟੱਕਰਾ ਗਈ।

ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇਸ ‘ਚ ਲਾੜੇ ਦੇ ਭਰਾ ਸਣੇ ਹੋਰ ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਦੀ ਜਾਣਕਾਰੀ ਮਿਲਦੇ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰ ਮੌਕੇ ‘ਤੇ ਪਹੁੰਚੇ। ਹਾਦਸੇ ‘ਚ ਮਾਰੇ ਗਏ ਸਾਰੇ ਲਾੜੇ ਦੇ ਰਿਸ਼ਤੇਦਾਰ ਸੀ। ਇਹ ਸਾਰੇ ਇੱਕ ਕਾਰ ‘ਚ ਸਵਾਰ ਗੜ੍ਹਦੀਵਾਲਾ, ਫਤਿਹਪੁਰ ਆ ਰਹੇ ਸੀ।


Share