ਹੁਣ ਹਰ ਸਾਲ ਵਿਸ਼ਵ ਫਾਰਮੇਸੀ ਦਿਨ ਮਨਾਇਆ ਜਾਵੇਗਾ: ਡਾ ਸ਼ੁੱਭ ਸ਼ਰਮਾ

27
Share

ਭੋਗਪੁਰ, 21 ਸਤੰਬਰ (ਪੰਜਾਬ ਮੇਲ)- ਪੰਜਾਬ ਦੀ ਉਨਤੀ ਅਤੇ ਚੰਗੇ ਭਵਿੱਖ ਲਈ ਹਰ ਅਦਾਰੇ ਦਾ ਆਪਣਾ-ਆਪਣਾ ਪ੍ਰਭਾਵਸ਼ਾਲੀ ਯੋਗਦਾਨ ਹੈ। ਵਿਸ਼ੇਸ਼ ਤੌਰ ’ਤੇ ਸਿਹਤ ਫਾਰਮਾਸਿਸਟਾਂ ਵੱਲੋਂ ਲੋਕਾਂ ਦੀ ਤੰਦਰੁਸਤੀ ਲਈ ਦੇਖਭਾਲ ਕਰਦਿਆਂ ਬਹੁਤ ਹੀ ਸ਼ਲਾਘਾਯੋਗ ਉਪਰਾਲੇ ਕੀਤੇ ਜਾਂਦੇ ਹਨ। ਇਸੇ ਸੰਦਰਭ ਵਿਚ ਫਾਰਮੇਸੀ ਅਫਸਰ ਐਸੋਸੀਏਸ਼ਨ ਕਪੂਰਥਲਾ ਦੇ ਪ੍ਰਧਾਨ ਡਾਕਟਰ ਸ਼ੁੱਭ ਸ਼ਰਮਾ ਦੀ ਪ੍ਰਧਾਨਗੀ ਹੇਠ ਇੱਕ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਫਾਰਮੇਸੀ ਅਫਸਰਾਂ ਦੀਆਂ ਖਾਲੀ ਪਈਆਂ ਅਸਾਮੀਆਂ ਬਾਰੇ ਸਿਵਲ ਸਰਜਨ ਗੁਰਿੰਦਰ ਕੌਰ ਜੀ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਖ਼ਾਸ ਕਰਕੇ ਇਸ ਮੀਟਿੰਗ ਵਿਚ ਵਿਸ਼ਵ ਫਾਰਮੇਸੀ ਦਿਨ ਮਨਾਉਣ ਦਾ ਫੈਸਲਾ ਲਿਆ ਗਿਆ। ਪਹਿਲੀ ਵਾਰ ਕਪੂਰਥਲਾ ਸਥਿਤ ਹੋਟਲ ਰਮਾਡਾ ਵਿਚ ਫਾਰਮੇਸੀ ਅਫਸਰ ਦਿਨ ਮਨਾਇਆ ਜਾਵੇਗਾ। ਇਸ ਸਮਾਗਮ ਵਿਚ ਰਿਟਾਇਰ ਹੋਏ ਫਾਰਮੇਸੀ ਅਫਸਰਾਂ ਨੂੰ ਵਿਦਾਇਗੀ ਦਿੱਤੀ ਜਾਵੇਗੀ ਅਤੇ ਜ਼ਿਲ੍ਹਾ ਪ੍ਰੀਸ਼ਦ ਫਾਰਮੇਸੀ ਅਫਸਰਾਂ, ਨਵ-ਨਿਯੁਕਤ ਫਾਰਮੇਸੀ ਅਫਸਰਾਂ ਦਾ ਸਵਾਗਤ ਕੀਤਾ ਜਾਵੇਗਾ। ਅਖੀਰ ਵਿਚ ਫਾਰਮੇਸੀ ਅਫਸਰ ਐਸੋਸੀਏਸ਼ਨ ਕਪੂਰਥਲਾ ਦੇ ਪ੍ਰਧਾਨ ਡਾਕਟਰ ਸ਼ੁੱਭ ਸ਼ਰਮਾ ਨੇ ਫਾਰਮੇਸੀ ਅਫਸਰਾਂ ਦਾ ਧੰਨਵਾਦ ਕਰਦਿਆਂ 23 ਸਤੰਬਰ 2022 ਨੂੰ ਹੋਟਲ ਰਮਾਡਾ ’ਚ ਸਵੇਰੇ 11 ਵਜੇ ਪਹੁੰਚਣ ਦੀ ਅਪੀਲ ਕੀਤੀ, ਤਾਂ ਜੋ ਸਫਲਤਾਪੂਰਵਕ ਵਿਸ਼ਵ ਫਾਰਮੇਸੀ ਦਿਨ ਮਨਾਇਆ ਜਾ ਸਕੇ।

Share