ਹੁਣ ਰੂਸ ‘ਚ ਵੀ ਵਧਣ ਲੱਗੇ ਕੋਰੋਨਾ ਦੇ ਨਵੇਂ ਕੇਸ

161
Share

ਲੰਡਨ, 12 ਜੂਨ (ਪੰਜਾਬ ਮੇਲ)- ਬਰਤਾਨੀਆ ਤੋਂ ਬਾਅਦ ਹੁਣ ਰੂਸ ‘ਚ ਵੀ ਰੋਜ਼ਾਨਾ ਦੇ ਮਾਮਲੇ ਵਧਣੇ ਸ਼ੁਰੂ ਹੋ ਗਏ ਹਨ। ਇਹ ਦੋਵੇਂ ਦੇਸ਼ ਕੋਰੋਨਾ ਮਹਾਮਾਰੀ ਦੀਆਂ ਦੋ ਲਹਿਰਾਂ ਦਾ ਸਾਹਮਣਾ ਕਰ ਚੁੱਕੇ ਹਨ। ਰੂਸ ‘ਚ ਤਿੰਨ ਮਹੀਨਿਆਂ ਬਾਅਦ ਸ਼ੁੱਕਰਵਾਰ ਨੂੰ 12 ਹਜ਼ਾਰ 505 ਨਵੇਂ ਮਾਮਲੇ ਪਾਏ ਗਏ, ਜਦਕਿ ਦੁਨੀਆ ਭਰ ‘ਚ ਬੀਤੇ 24 ਘੰਟਿਆਂ ਵਿਚ ਕਰੀਬ ਸਾਢੇ ਚਾਰ ਲੱਖ ਨਵੇਂ ਇਨਫੈਕਟਿਡ ਮਿਲੇ ਅਤੇ ਸਾਢੇ 11 ਹਜ਼ਾਰ ਪੀੜਤਾਂ ਦੀ ਮੌਤ ਹੋਈ। ਰੂਸੀ ਕੋਰੋਨਾ ਟਾਸਕ ਫੋਰਸ ਮੁਤਾਬਕ, ਦੇਸ਼ ‘ਚ 24 ਘੰਟਿਆਂ ਵਿਚ 396 ਮਰੀਜ਼ਾਂ ਦੇ ਦਮ ਤੋੜਨ ਨਾਲ ਮਰਨ ਵਾਲਿਆਂ ਦੀ ਕੁਲ ਗਿਣਤੀ ਇਕ ਲੱਖ 25 ਹਜ਼ਾਰ 674 ਹੋ ਗਈ ਹੈ, ਜਦਕਿ ਕੁਲ ਮਾਮਲੇ 51 ਲੱਖ 80 ਹਜ਼ਾਰ 454 ਹੋ ਗਏ ਹਨ। ਇਧਰ, ਬਰਤਾਨੀਆ ‘ਚ ਬੀਤੇ 24 ਘੰਟਿਆਂ ਦੌਰਾਨ 7,393 ਨਵੇਂ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਕੀਤੀ ਗਈ। ਇਕ ਦਿਨ ਪਹਿਲਾਂ 7,540 ਨਵੇਂ ਮਾਮਲੇ ਪਾਏ ਗਏ ਸਨ। ਇਸ ਦੇਸ਼ ‘ਚ ਬੀਤੇ ਫਰਵਰੀ ਮਹੀਨੇ ਤੋਂ ਬਾਅਦ ਇਕ ਦਿਨ ‘ਚ ਪਹਿਲੀ ਵਾਰ ਏਨੀ ਵੱਡੀ ਗਿਣਤੀ ‘ਚ ਨਵੇਂ ਇਨਫੈਕਟਿਡ ਪਾਏ ਗਏ। ਬਰਤਾਨੀਆ ‘ਚ ਕੁਲ ਮਾਮਲੇ 45 ਲੱਖ 42 ਹਜ਼ਾਰ 986 ਹੋ ਗਏ ਹਨ। ਇਕ ਲੱਖ 27 ਹਜ਼ਾਰ 867 ਮਰੀਜ਼ਾਂ ਦੀ ਜਾਨ ਗਈ ਹੈ। ਇੱਥੇ ਕੋਰੋਨਾ ਦੇ ਡੈਲਟਾ ਵੇਰੀਐਂਟ ਦਾ ਕਹਿਰ ਵਧ ਗਿਆ ਹੈ।


Share