ਹੁਣ ਯੂ-ਟਿਊਬ ਨੇ ਵੀ ਟਰੰਪ ’ਤੇ ਇਕ ਹਫਤੇ ਲਈ ਕੀਤਾ ਬੈਨ

574
Share

ਵਾਸ਼ਿੰਗਟਨ, 13 ਜਨਵਰੀ (ਪੰਜਾਬ ਮੇਲ)- ਫੇਸਬੁੱਕ ਤੇ ਟਵਿੱਟਰ ਤੋਂ ਬਾਅਦ ਹੁਣ ਯੂ-ਟਿਊਬ ਨੇ ਵੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ’ਤੇ ਇਕ ਹਫਤੇ ਲਈ ਬੈਨ ਲਗਾ ਦਿੱਤਾ ਹੈ। ਯੂ-ਟਿਊਬ ਨੇ ਇਕ ਹਫਤੇ ਦੀ ਪਾਬੰਦੀ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਕੁਝ ਵੀ ਪੋਸਟ ਕਰਨ ਨਾਲ ਹਿੰਸਾ ਫੈਲ ਸਕਦੀ ਹੈ। ਇਹ ਕਦਮ ਹਿੰਸਾ ਫੈਲਣ ਦੇ ਡਰ ਨਾਲ ਚੁੱਕਿਆ ਗਿਆ ਹੈ। ਇੱਥੇ ਦੱਸ ਦਈਏ ਕਿ 20 ਜਨਵਰੀ ਨੂੰ ਅਮਰੀਕਾ ’ਚ ਜੋਅ ਬਾਇਡਨ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣਗੇ। ਲਿਹਾਜ਼ਾ ਇਸ ਫ਼ੈਸਲੇ ਨੂੰ 20 ਜਨਵਰੀ ਨੂੰ ਹੋਣ ਵਾਲੇ ਸਹੁੰ ਚੁੱਕ ਸਮਾਗਮ ਦੀ ਦ੍ਰਿਸ਼ਟੀ ਦੇ ਮੱਦੇਨਜ਼ਰ ਦੇਖਿਆ ਜਾ ਰਿਹਾ ਹੈ। ਇੱਥੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਪਿਛਲੇ ਹਫਤੇ ਟਵਿੱਟਰ ਨੇ ਟਰੰਪ ਦਾ ਅਕਾਊਂਟ ਸਥਾਈ ਰੂਪ ਨਾਲ ਬਲਾਕ ਕਰ ਦਿੱਤਾ ਸੀ। ਇਸ ਦੇ ਇਲਾਵਾ ਫੇਸਬੁੱਕ ਅਤੇ ਇੰਸਟਾਗ੍ਰਾਮ ਟਰੰਪ ’ਤੇ 20 ਜਨਵਰੀ ਤੱਕ ਪਾਬੰਦੀ ਲਗਾ ਚੁੱਕਾ ਹੈ। ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਨੇ ਜਾਣਕਾਰੀ ਦਿੰਦੇ ਹੋਏ ਪਿਛਲੇ ਹਫਤੇ ਦੱਸਿਆ ਸੀ ਕਿ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਦੇ ਸਹੁੰ ਚੁੱਕਣ ਤੱਕ ਟਰੰਪ ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਵਰਤੋਂ ਨਹੀਂ ਕਰ ਪਾਉਣਗੇ।


Share