ਹੁਣ ਬੰਗਾਲ ਕਾਲਜ ਦੀ ਮੈਰਿਟ ਸੂਚੀ ‘ਚ ਨੇਹਾ ਕੱਕੜ ਅੱਵਲ

221
Share

ਕੋਲਕਾਤਾ, 30 ਅਗਸਤ (ਪੰਜਾਬ ਮੇਲ)- ਅਦਾਕਾਰ ਸੰਨੀ ਲਿਓਨ ਮਗਰੋਂ ਹੁਣ ਬੌਲੀਵੁੱਡ ਗਾਇਕਾ ਨੇਹਾ ਕੱਕੜ ਦਾ ਨਾਮ ਬੰਗਾਲ ਦੇ ਇਕ ਕਾਲਜ ਦੀ ਮੈਰਿਟ ਸੂਚੀ ਵਿਚ ਨਸ਼ਰ ਹੋਇਆ ਹੈ। ਪੱਛਮੀ ਬੰਗਾਲ ਦੇ ਮਾਲਦਾ ਜ਼ਿਲ੍ਹੇ ਦੇ ਮਾਨਿਕਚਾਕ ਕਾਲਜ ਵੱਲੋਂ ਜਾਰੀ ਦਾਖਲਾ ਸੂਚੀ ਦੀ ਮੈਰਿਟ ਵਿਚ ਨੇਹਾ ਕੱਕੜ ਦਾ ਨਾਮ ਸਿਖਰ ‘ਤੇ ਹੈ। ਕਾਲਜ ਦੀ ਪ੍ਰਿੰਸੀਪਲ ਅਨਿਰੁੱਧ ਚਕਰਬਰਤੀ ਨੇ ਕਿਹਾ ਕਿ ਉਨ੍ਹਾਂ ਸੋਧ ਮਗਰੋਂ ਨਵੀਂ ਸੂਚੀ ਕਰ ਦਿੱਤੀ ਹੈ, ਪਰ ਇਸ ਸ਼ਰਾਰਤ ਲਈ ਮੁਕਾਮੀ ਪੁਲਿਸ ਸਟੇਸ਼ਨ ਤੇ ਪੱਛਮੀ ਬੰਗਾਲ ਪੁਲਿਸ ਦੇ ਸਾਈਬਰ ਅਪਰਾਧ ਸੈੱਲ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਚੇਤੇ ਰਹੇ ਕਿ ਅਜੇ ਦੋ ਦਿਨ ਪਹਿਲਾਂ ਪੱਛਮੀ ਬੰਗਾਲ ਦੇ ਤਿੰਨ ਹੋਰ ਕਾਲਜਾਂ ਵੱਲੋਂ ਜਾਰੀ ਮੈਰਿਟ ਸੂਚੀ ਵਿਚ ਅਦਾਕਾਰ ਸੰਨੀ ਲਿਓਨ ਦਾ ਨਾਮ ਸ਼ਾਮਲ ਸੀ। ਕੋਲਕਾਤਾ ਦੇ ਆਸ਼ੂਤੋਸ਼ ਕਾਲਜ ਦੀ ਇੰਗਲਿਸ਼ ਆਨਰਜ਼ ਦੀ ਮੈਰਿਟ ਸੂਚੀ ਵਿਚ ਸੰਨੀ ਲਿਓਨ ਦਾ ਪਹਿਲਾ ਨੰਬਰ ਸੀ।


Share