ਹੁਣ ਫੇਸਬੁੱਕ ਦਾ ਬਦਲਿਆ ਜਾਵੇਗਾ ਨਾਮ 

594
Share

ਟੋਰਾਟੋ, 23 ਅਕਤੂਬਰ (ਬਲਜਿੰਦਰ ਸੇਖਾ/ਪੰਜਾਬ ਮੇਲ)- ਸ਼ੋਸ਼ਲ ਮੀਡੀਏ ਵਿੱਚ ਵੱਡੇ ਨੈਟਵੱਰਕ ਫੇਸਬੁੱਕ ਦਾ ਨਾਮ ਅਗਲੇ ਹਫਤੇ ਬਦਲਿਆ ਜਾ ਸਕਦਾ ਹੈ ਪਤਾ ਲੱਗਾ ਹੈ ਕਿ ਕੰਪਨੀਦੇ ਸੰਸਥਾਪਕ ਮਾਰਕ ਜਕਰਬਰਗ ਫੇਸਬੁੱਕ ਦੇ ਦਾਇਰੇ ਨੂੰ ਵੱਡਾ ਕਰਨਾ ਚਾਹੁੰਦੇ ਹਨ।  ਇਕ ਰਿਪੋਰਟ ਮੁਤਾਬਕ 28 ਅਕਤੂਬਰ ਨੂੰ ਹੋ ਰਹੀ ਕੰਪਨੀ ਦੀ ਸਾਲਾਨਾ ਕਨੈਕਟ ਕਾਨਫਰੰਸ ਵਿਚ ਇਸ ਨਾਮ ਤਬਦੀਲੀ ‘ਤੇ ਚਰਚਾ ਕੀਤੀ ਜਾਵੇਗੀ। ਅਜਿਹਾ ਸਮਝਿਆ ਜਾ ਰਿਹਾ ਹੈ ਕਿ ਜਕਰਬਰਗ ਚਾਹੁੰਦੇ ਹਨ ਕਿ ਇਸਦਾ ਨਾਂ ਸਿਰਫ ਸੋਸ਼ਲ ਮੀਡੀਆ ਦੇ ਤੌਰ ‘ਤੇ ਹੀ ਨਾ ਜਾਣਿਆ ਜਾਵੇ ਬਲਕਿ ਇਸਦਾ ਘੇਰਾ ਵੱਡਾ ਹੋਵੇ ਤੇ ਵਪਾਰਕ ਪਹੁੰਚ ਵਾਲਾ ਹੋਵੇ। ਇਹ ਗੱਲ ਵੀ ਸਾਹਮਣੇ ਆਈ ਹੈ ਕਿ ਨੀਲੀ ਫੇਸਬੁੱਕ ਐਪ ਵੀ ਤਿਆਰ ਕੀਤੀ ਗਈਹੈ ਜੋ ਲਾਂਚ ਕੀਤੀ ਜਾਵੇਗੀ। ਕੰਪਨੀ ਵੱਲੋਂ ਫੇਸੁੱਕ ਤੋਂ ਇਲਾਵਾ ਵਟਸਐਪ, ਇੰਸਟਾਗ੍ਰਾਮ ਤੇ ਹੋਰ ਸਾਫਟਵੇਅਰ ਵੀ ਚਲਾਏ ਜਾ ਰਹੇ ਹਨ।

Share