ਹੁਣ ਨੇਪਾਲ ‘ਚ ਗੋਰਖਾ ਨਾਗਰਿਕਾਂ ਨੂੰ ਭਾਰਤੀ ਫੌਜ ‘ਚ ਸ਼ਾਮਲ ਨਾ ਹੋਣ ਦੀ ਉਠੀ ਮੰਗ

1128
Indian Army soldiers with the 2nd Battalion, 5th Royal Gurkha Rifles and U.S. Army paratroopers with the 1st Brigade Combat Team, 82nd Airborne Division move toward their objective after being dropped off by U.S. Army CH-47 Chinook helicopters for a field training exercise at Fort Bragg, N.C., May 11, 2013, during exercise Yudh Abhyas 2013. Yudh Abhyas is an annual bilateral training exercise between the Indian Army and U.S. Army Pacific, hosted by the XVIII Airborne Corps. (U.S. Army photo by Sgt. Michael J. MacLeod/Released)
Share

ਕਾਠਮੰਡੂ, 22 ਜੂਨ (ਪੰਜਾਬ ਮੇਲ)- ਭਾਰਤ ਦੇ ਗੁਆਂਢੀ ਮੁਲਕ ‘ਚ ਚੀਨ ਦੇ ਪੱਖ ‘ਚ ਮਾਹੌਲ ਬਣਦਾ ਦਿਖਾਈ ਦੇ ਰਿਹਾ ਹੈ। ਪਹਿਲਾਂ ਦੇਸ਼ ਦੀ ਸੱਤਾਧਾਰੀ ਪਾਰਟੀ ਦੇ ਆਗੂਆਂ ਨੇ ਚੀਨ ਦੀ ਕਮਿਊਨਿਸਟ ਪਾਰਟੀ ਦੇ ਨਾਲ ਬੈਠਕ ਕੀਤੀ। ਹੁਣ ਦੇਸ਼ ‘ਚ ਮੰਗ ਉੱਠ ਰਹੀ ਹੈ ਕਿ ਨੇਪਾਲੀ ਗੋਰਖਾ ਨਾਗਰਿਕ ਭਾਰਤੀ ਫ਼ੌਜ ‘ਚ ਸ਼ਾਮਲ ਨਾ ਹੋਣ। ਨੇਪਾਲ ਦੀ ਇਕ ਪ੍ਰਤੀਬੰਧਿਤ ਪਾਰਟੀ ਨੇ ਮੰਗ ਕੀਤੀ ਹੈ ਕਿ ਗੋਰਖਾ ਨਾਗਰਿਕ ਭਾਰਤ ਵੱਲੋਂ ਚੀਨ ਨਾਲ ਲੜਾਈ ਨਾ ਲੜਣ।
ਪ੍ਰਤੀਬੰਧਿਤ ਕਮਿਊਨਿਸਟ ਪਾਰਟੀ ਆਫ ਨੇਪਾਲ ਦੇ ਨੇਤਰ ਬਿਕਰਮ ਚੰਦ ਨੇ ਕਾਠਮੰਡੂ ‘ਚ ਲੀਡਰਸ਼ਿਪ ਤੋਂ ਇਹ ਅਪੀਲ ਕੀਤੀ ਹੈ ਕਿ ਗੋਰਖਾ ਨਾਗਰਿਕਾਂ ਨੂੰ ਭਾਰਤੀ ਫ਼ੌਜ ਦਾ ਹਿੱਸਾ ਬਣਨ ਤੋਂ ਰੋਕਿਆ ਜਾਵੇ। ਪਾਰਟੀ ਵੱਲੋਂ ਜਾਰੀ ਪ੍ਰੈਸ ਰਿਲੀਜ਼ ਵਿਚ ਆਖਿਆ ਗਿਆ ਹੈ, ਗਲਵਾਨ ਘਾਟੀ ਵਿਚ ਭਾਰਤੀ ਜਵਾਨਾਂ ਦੇ ਮਾਰੇ ਜਾਣ ਤੋਂ ਬਾਅਦ ਭਾਰਤ ਅਤੇ ਚੀਨ ਵਿਚ ਵਧਦੇ ਤਣਾਅ ਵਿਚਾਲੇ ਭਾਰਤ ਨੇ ਗੋਰਖਾ ਰੈਜੀਮੈਂਟ ਦੇ ਨੇਪਾਲੀ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਛੁੱਟੀਆਂ ਰੱਦ ਕਰਕੇ ਡਿਊਟੀ ਕਰਨ ਲਈ ਵਾਪਸ ਆਉਣ। ਇਸ ਦਾ ਮਤਲਬ ਹੈ ਕਿ ਭਾਰਤ ਸਾਡੇ ਨੇਪਾਲੀ ਨਾਗਰਿਕਾਂ ਨੂੰ ਚੀਨ ਖ਼ਿਲਾਫ਼ ਫ਼ੌਜ ਵਿਚ ਲਿਆਉਣਾ ਚਾਹੁੰਦਾ ਹੈ।
ਬਿਆਨ ‘ਚ ਆਖਿਆ ਗਿਆ ਹੈ ਕਿ ਗੋਰਖਾ ਫ਼ੌਜੀਆਂ ਨੂੰ ਭਾਰਤ ਵੱਲੋਂ ਤਾਇਨਾਤ ਕੀਤਾ ਜਾਣਾ ਨੇਪਾਲ ਦੀ ਵਿਦੇਸ਼ ਨੀਤੀ ਖ਼ਿਲਾਫ਼ ਜਾਵੇਗਾ। ਨੇਪਾਲ ਇਕ ਆਜ਼ਾਦ ਦੇਸ਼ ਹੈ ਅਤੇ ਇਕ ਦੇਸ਼ ਦੀ ਫ਼ੌਜ ਵਿਚ ਕੰਮ ਕਰਨ ਵਾਲੇ ਨੌਜਵਾਨਾਂ ਦਾ ਇਸਤੇਮਾਲ ਦੂਜੇ ਦੇਸ਼ ਖ਼ਿਲਾਫ਼ ਨਹੀਂ ਕੀਤਾ ਜਾਣਾ ਚਾਹੀਦਾ। ਇਹ ਪਾਰਟੀ ਉਂਝ ਤਾਂ ਅੰਡਰਗ੍ਰਾਊਂਡ ਹੈ ਪਰ ਵੱਖਵਾਦੀਆਂ ਵਿਚਾਲੇ ਇਸ ਨੂੰ ਕਾਫ਼ੀ ਸਮਰਥਨ ਹਾਸਲ ਹੋਇਆ ਹੈ।
ਗੋਰਖਾ ਫ਼ੌਜੀਆਂ ਦਾ ਫ਼ੌਜ ਵਿਚ ਇਕ ਅਲੱਗ ਹੀ ਮਹੱਤਵ ਹੈ। ਭਾਰਤ ਵਿਚ ਵੀ ਪਹਾੜੀ ਇਲਾਕਿਆਂ ‘ਤੇ ਜ਼ਿਆਦਾਤਰ ਗੋਰਖਾ ਜਵਾਨ ਹੀ ਤਾਇਨਾਤ ਰਹਿੰਦੇ ਹਨ। ਉਥੇ ਗੋਰਖਾ ਫ਼ੌਜੀਆਂ ਬਾਰੇ ਇਹ ਵੀ ਆਖਿਆ ਜਾਂਦਾ ਹੈ ਕਿ ਪਹਾੜਾਂ ‘ਤੇ ਉਨ੍ਹਾਂ ਤੋਂ ਬਿਹਤਰ ਲੜਾਈ ਕੋਈ ਹੋਰ ਨਹੀਂ ਲੜ ਸਕਦਾ ਹੈ। ਭਾਰਤ ਹੀ ਨਹੀਂ, ਬ੍ਰਿਟੇਨ ਵਿਚ ਵੀ ਗੋਰਖਾ ਫ਼ੌਜੀ ਉਥੋਂ ਦੀ ਫ਼ੌਜ ਵਿਚ ਸ਼ਾਮਲ ਹਨ। ਹਾਲ ਹੀ ਵਿਚ ਆਈ.ਐੱਮ.ਏ. ਨੇ 3 ਨੇਪਾਲੀ ਨਾਗਰਿਕਾਂ ਨੂੰ ਸਿਖਲਾਈ ਪੂਰੀ ਹੋਣ ਤੋਂ ਬਾਅਦ ਕਮਿਸ਼ਨ ਦਿੱਤਾ ਹੈ। ਇਸ ਵਿਚਾਲੇ ਨੇਪਾਲ ਸਰਹੱਦ ਦੇ ਰਸਤੇ ਭਾਰਤ ਆ ਰਹੇ ਗੋਰਖਾ ਜਵਾਨਾਂ ਦੀ ਥਰਮਲ ਸਕ੍ਰੀਨਿੰਗ ਕੀਤੀ ਗਈ। ਮੈਡੀਕਲ ਚੈੱਕਅਪ ਤੋਂ ਬਾਅਦ ਉਨ੍ਹਾਂ ਨੂੰ ਅੱਗੇ ਭੇਜਿਆ ਗਿਆ।


Share