ਹੁਣ ਨਵੇਂ ਵਿਵਾਦ ‘ਚ ਘਿਰੇ ਟਰੰਪ!

635
Share

-ਗਲੋਬਲ ਆਗੂ ਬੀਬੀਆਂ ਨਾਲ ਫੋਨ ‘ਤੇ ਗੱਲਬਾਤ ਦੌਰਾਨ ‘ਗਲਤ’ ਭਾਸ਼ਾ ਦੀ ਕੀਤੀ ਵਰਤੋਂ
ਮਾਸਕੋ, 1 ਜੁਲਾਈ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਨਵੇਂ ਵਿਵਾਦ ਵਿਚ ਘਿਰ ਗਏ ਹਨ। ਇਕ ਰਿਪੋਰਟ ਮੁਤਾਬਕ ਟਰੰਪ ਵੱਲੋਂ ਜਰਮਨੀ ਦੀ ਚਾਂਸਲਰ ਐਂਜਲਾ ਮਰਕੇਲ, ਬ੍ਰਿਟੇਨ ਦੀ ਸਾਬਕਾ ਪ੍ਰਧਾਨ ਮੰਤਰੀ ਥੈਰੇਸਾ ਮੇਅ ਅਤੇ ਹੋਰ ਗਲੋਬਲ ਆਗੂਆਂ ਦੇ ਨਾਲ ਬਾਰ-ਬਾਰ ਫੋਨ ‘ਤੇ ਅਤੇ ਗੱਲਬਾਤ ਦੇ ਦੌਰਾਨ ‘ਧਮਕੀ ਅਤੇ ‘ਗਲਤ’ ਭਾਸ਼ਾ ਦੀ ਵਰਤੋਂ ਕੀਤੇ ਜਾਣ ਦੇ ਬਾਰੇ ਵਿਚ ਪਤਾ ਚੱਲਿਆ ਹੈ। ਸੀ.ਐੱਨ.ਐੱਨ. ਬ੍ਰਾਡਕਾਸਟਰ ਨੇ ਵਿਸ਼ਵਾਸਯੋਗ ਸੂਤਰਾਂ ਦੇ ਹਵਾਲੇ ਨਾਲ ਆਪਣੀ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ।
ਰਿਪੋਰਟ ਮੁਤਾਬਕ ਟਰੰਪ ਮਰਕੇਲ ਦੇ ਨਾਲ ਫੋਨ ‘ਤੇ ਗੱਲਬਾਤ ਵਿਚ ਉਨ੍ਹਾਂ ਦੇ ਨਾਲ ਕਾਫੀ ਇਤਰਾਜ਼ਯੋਗ ਤਰੀਕੇ ਨਾਲ ਪੇਸ਼ ਆਏ ਸਨ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਕਿ ਅਮਰੀਕੀ ਰਾਸ਼ਟਰਪਤੀ ਨੇ ਜਰਮਨ ਚਾਂਸਲਰ ਨੂੰ ‘ਮੂਰਖ’ ਕਿਹਾ ਅਤੇ ਉਨ੍ਹਾਂ ‘ਤੇ ਦੋਸ਼ ਲਗਾਇਆ ਸੀ ਕਿ ਉਹ ਰੂਸੀਆਂ ਦੀ ਜੇਬ ਵਿਚ ਹੈ। ਇਸੇ ਤਰ੍ਹਾਂ ਥੈਰੇਸਾ ਮੇਅ ਦੇ ਨਾਲ ਫੋਨ ‘ਤੇ ਕੀਤੀ ਗੱਲਬਾਤ ਵਿਚ ਟਰੰਪ ਨੇ ਕਈ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ। ਅਮਰੀਕੀ ਰਾਸ਼ਟਰਪਤੀ ਨੇ ਮੇਅ ਦੇ ਬ੍ਰੈਗਜ਼ਿਟ ਦੇ ਪ੍ਰਤੀ ਦ੍ਰਿਸ਼ਟੀਕੋਣ, ਨਾਟੋ ਅਤੇ ਇਮੀਗ੍ਰੇਸ਼ਨ ਨਾਲ ਸਬੰਧਤ ਮੁੱਦਿਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੂੰ ਮੂਰਖ ਕਿਹਾ ਸੀ। ਰਿਪੋਰਟ ਦੇ ਮੁਤਾਬਕ ਟਰੰਪ ਨੇ ਫੋਨ ‘ਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਬ੍ਰਾਨ ਸਮੇਤ ਹੋਰ ਗਲੋਬਲ ਆਗੂਆਂ ਦਾ ਵੀ ਮਜ਼ਾਕ ਉਡਾਇਆ ਅਤੇ ਉਨ੍ਹਾਂ ਨੂੰ ਅਪਮਾਨਿਤ ਕੀਤਾ ਸੀ।


Share