ਹੁਣ ਟਰੰਪ ਨੂੰ ਹਾਰ ਮੰਨ ਲੈਣੀ ਚਾਹੀਦੀ ਹੈ: ਓਬਾਮਾ

483
Share

ਵਾਸ਼ਿੰਗਟਨ, 16 ਨਵੰਬਰ (ਪੰਜਾਬ ਮੇਲ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਇਹ ਮੰਨ ਲੈਣਾ ਚਾਹੀਦਾ ਹੈ ਕਿ ਉਹ ਡੈਮੋਕ੍ਰੈਟਿਕ ਪਾਰਟੀ ਦੇ ਆਪਣੇ ਵਿਰੋਧੀ ਜੋਅ ਬਾਇਡਨ ਤੋਂ ਹਾਰ ਚੁੱਕੇ ਹਨ ਕਿਉਂਕਿ ਹੁਣ ਚੋਣ ਨਤੀਜਿਆਂ ਦੇ ਬਦਲਣ ਦੀ ਕੋਈ ਉਮੀਦ ਨਹੀਂ ਹੈ। ਟਰੰਪ ਨੂੰ 232 ਇਲੈਕਟੋਰਲ ਕਾਲੇਜ ਵੋਟ ਮਿਲੇ ਹਨ, ਜਦੋਂ ਕਿ ਬਾਇਡਨ ਨੂੰ 306 ਇਲੈਕਟੋਰਲ ਵੋਟ ਮਿਲੇ ਹਨ ਜੋ ਲੋੜੀਂਦੇ ਗਿਣਤੀ 270 ਤੋਂ ਵਧ ਹੈ।


Share