ਹੁਣ ਕੇਂਦਰ ਸਰਕਾਰ ਲਿਆਵੇਗੀ ਚਿਪ ਵਾਲੇ ਈ-ਪਾਸਪੋਰਟ; ਹੋਣਗੇ ਜ਼ਿਆਦਾ ਸੁਰੱਖਿਅਤ

787
Share

ਨਵੀਂ ਦਿੱਲੀ, 26 ਜੂਨ (ਪੰਜਾਬ ਮੇਲ)-ਕਿਸੇ ਵੀ ਵਿਅਕਤੀ ਦੀ ਪਛਾਣ ਸਾਬਿਤ ਕਰਨ ਲਈ ਪਾਸਪੋਰਟ ਇਕ ਅਹਿਮ ਦਸਤਾਵੇਜ਼ ਹੁੰਦਾ ਹੈ। ਕੇਂਦਰ ਸਰਕਾਰ ਹੁਣ ਪਾਸਪੋਰਟ ਨੂੰ ਜ਼ਿਆਦਾ ਸੁਰੱਖਿਅਤ ਕਰਨ ਲਈ ਵੱਡੇ ਕਦਮ ਉਠਾਉਣ ਦੀ ਤਿਆਰੀ ਕਰ ਰਹੀ ਹੈ। ਸਰਕਾਰ ਇੰਡੀਅਨ ਸਿਕਿਓਰਟੀ ਪ੍ਰੈੱਸ ਤੇ ਨੈਸ਼ਨਲ ਇਨਫਾਰਮੈਟਿਕਸ ਸੈਂਟਰ ਨਾਲ ਮਿਲ ਕੇ ਚਿਪ ਵਾਲੇ ਈ-ਪਾਸਪੋਰਟ ਲਈ ਕੰਮ ਕਰ ਰਹੀ ਹੈ। ਇਸ ਨਾਲ ਟ੍ਰੈਵਲ ਡਾਕੂਮੈਂਟਸ ਦੀ ਸੁਰੱਖਿਆ ਵਧੇਗੀ। ਸਰਕਾਰ ਦੀ ਪਾਸਪੋਰਟ ਨੂੰ ਜ਼ਿਆਦਾ ਸੁਰੱਖਿਅਤ ਕਰਨ ਦੇ ਪਿੱਛੇ ਇਸ ਕਾਰਨ ਤੋਂ ਹੈ ਕਿਉਂਕਿ ਕਈ ਵਾਰ ਪਾਸਪੋਰਟ ਨਾਲ ਜੁੜੀ ਧੋਖਾਧੜੀ ਦੇਖਣ ਨੂੰ ਮਿਲਦੀ ਹੈ। ਅਜਿਹੇ ਵੀ ਮਾਮਲੇ ਸਾਹਮਣੇ ਆ ਚੁੱਕੇ ਹਨ ਜਦੋਂ ਅਪਰਾਧੀ ਫਰਜ਼ੀ ਪਾਸਪੋਰਟ ਬਣਾ ਕੇ ਵਿਦੇਸ਼ ਭੱਜੇ ਹਨ।
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਚਿਪ ਇਨੇਬਲਡ ਈ-ਪਾਸਪੋਰਟ ਦੇ ਸਬੰਧ ‘ਚ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਅਸੀਂ ਇੰਡੀਅਨ ਸਿਕਓਰਟੀ ਪ੍ਰੈੱਸ ਨਾਸਿਕ ਤੇ ਨੈਸ਼ਨਲ ਇਨਫਾਰਮੈਟਿਕਸ ਸੈਂਟਰ ਨਾਲ ਮਿਲ ਕੇ ਚਿਪ ਲੱਗੇ ਈ-ਪਾਸਪੋਰਟ ‘ਤੇ ਕੰਮ ਕਰ ਰਹੇ ਹਾਂ। ਉਨ੍ਹਾਂ ਅੱਗੇ ਕਿਹਾ ਕਿ ਈ-ਪਾਸਪੋਰਟ ਆਉਣ ਤੋਂ ਬਾਅਦ ਸਾਡੇ ਟ੍ਰੈਵਲ ਡਾਕੂਮੈਂਟਸ ਦੀ ਸੁਰੱਖਿਆ ਹੋਰ ਮਜ਼ਬੂਤ ਹੋ ਜਾਵੇਗੀ। ਈ-ਪਾਸਪੋਰਟ ਦੇ ਪ੍ਰੋਡਕਸ਼ਨ ਲਈ ਪ੍ਰੋਕਓਰਮੈਂਟ ਦੀ ਪ੍ਰਕਿਰਿਆ ਚੱਲ ਰਹੀ ਹੈ।
ਉਨ੍ਹਾਂ ਦੇਸ਼ ‘ਚ ਖੁੱਲ੍ਹ ਚੁੱਕੇ ਪਾਸਪੋਰਟ ਸੇਵਾਂ ਕੇਂਦਰਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤਕ 488 ਲੋਕ ਸਭਾ ਖੇਤਰਾਂ ‘ਚ ਪਾਸਪੋਰਟ ਸੇਵਾ ਕੇਂਦਰ ਖੋਲ੍ਹੇ ਜਾ ਚੁੱਕੇ ਹਨ। ਸਰਕਾਰ ਹਰ ਲੋਕ ਸਭਾ ਖੇਤਰ ‘ਚ ਪਾਸਪੋਰਟ ਸੇਵਾ ਕੇਂਦਰ ਖੋਲ੍ਹਣਾ ਚਾਹੁੰਦੀ ਹੈ, ਜਿੱਥੇ ਇਹ ਅਜੇ ਤਕ ਨਹੀਂ ਖੁੱਲ੍ਹੇ ਹਨ। ਇਸ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਪ੍ਰਕਿਰਿਆ ‘ਚ ਕੋਰੋਨਾ ਮਹਾਮਾਰੀ ਕਾਰਨ ਫਿਲਹਾਲ ਰੋਕ ਲੱਗੀ ਹੈ।
ਗੌਰਤਲਬ ਹੈ ਕਿ ਡਿਜੀਟਲ ਪਲੇਟਫਾਰਮ ਵਰਗੇ ਐੱਮ. ਪਾਸਪੋਰਟ ਸੇਵਾ ਮੋਬਾਈਲ ਐਪ ‘ਤੇ ਨਾਗਰਿਕਾਂ ਲਈ ਸਰਲ ਉਪਾਅ ਐਪਲਾਈ ਫ੍ਰਾਮ ਐਨੀਵੇਅਰ ਸਕੀਮ ਰਾਹੀਂ ਪਾਸਪੋਰਟ ਲਈ ਅਪਲਾਈ ਕਰਨਾ ਬੇਹੱਦ ਸਰਲ ਹੋ ਗਿਆ ਹੈ। ਪਿਛਲੇ ਸਾਲ 2019 ‘ਚ 1.22 ਕਰੋੜ ਤੋਂ ਜ਼ਿਆਦਾ ਪਾਸਪੋਰਟ ਭਾਰਤ ਸਰਕਾਰ ਵੱਲੋਂ ਜਾਰੀ ਕੀਤੇ ਗਏ ਹਨ।


Share