ਹੁਣ ਅਮਰੀਕੀਆਂ ਨੂੰ ਬਿਨਾਂ ਮਾਸਕ ਬਾਹਰ ਘੁੰਮਣ ਦੀ ਮਿਲੀ ਇਜਾਜ਼ਤ!

134
Share

ਨਿਊਯਾਰਕ, 28 ਅਪ੍ਰੈਲ (ਪੰਜਾਬ ਮੇਲ) – ਅਮਰੀਕਾ ਦੇ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੂਰੀ ਤਰ੍ਹਾਂ ਟੀਕਾਕਰਣ ਕਰਵਾ ਚੁੱਕੇ ਅਮਰੀਕੀਆਂ ਨੂੰ ਹੁਣ ਅਜਨਬੀਆਂ ਦੀ ਵੱਡੀ ਭੀੜ ਛੱਡ ਕੇ ਹੋਰ ਕਿਤੇ ਮਾਸਕ ਲਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਟੀਕਾ ਨਹੀਂ ਲਵਾਇਆ ਹੈ, ਉਹ ਵੀ ਕੁਝ ਸਥਿਤੀਆਂ ਨੂੰ ਛੱਡ ਕੇ ਮਾਸਕ ਲਾਏ ਬਿਨਾਂ ਬਾਹਰ ਜਾ ਸਕਦੇ ਹਨ। ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ (ਸੀ.ਡੀ.ਸੀ.) ਨੇ ਕੋਰੋਨਾਵਾਇਰਸ ਮਹਾਮਾਰੀ ਨਾਲ ਆਮ ਜਨਜੀਵਨ ਲਈ ਉਪਾਅ ਤਹਿਤ ਮੰਗਲਵਾਰ ਨੂੰ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ। ਇਸ ਮਹਾਮਾਰੀ ਕਾਰਣ ਅਮਰੀਕਾ ’ਚ 5,70,000 ਲੋਕਾਂ ਦੀ ਜਾਨ ਗਈ ਹੈ।
ਪਿਛਲੇ ਇਕ ਸਾਲ ਤੋਂ ਸੀ.ਡੀ.ਸੀ. ਅਮਰੀਕੀਆਂ ਨੂੰ ਬਾਹਰ ਜਾਣ ’ਤੇ ਕਿਸੇ ਵੀ ਹੋਰ ਵਿਅਕਤੀ ਤੋਂ 6 ਫੁੱਟ ਦੀ ਦੁਰੀ ’ਤੇ ਮਾਸਕ ਲਾਉਣ ਦੀ ਸਲਾਹ ਦਿੰਦਾ ਰਿਹਾ ਹੈ। ਸੀ.ਡੀ.ਸੀ. ਦੇ ਰੁਖ ’ਚ ਇਹ ਬਦਲਾਅ ਉਸ ਵੇਲੇ ਆਇਆ, ਜਦ ਅਮਰੀਕਾ ’ਚ ਅੱਧੇ ਤੋਂ ਵਧੇਰੇ ਬਾਲਗਾਂ ਨੂੰ ਕੋਰੋਨਾ ਵਾਇਰਸ ਟੀਕੇ ਦੀ ਘਟੋ-ਘੱਟ ਇਕ ਖੁਰਾਕ ਲੱਗ ਚੁੱਕੀ ਹੈ ਅਤੇ ਇਕ ਤਿਹਾਈ ਤੋਂ ਵਧੇਰੇ ਦੀ ਪੂਰੀ ਤਰ੍ਹਾਂ ਨਾਲ ਟੀਕਾਕਰਣ ਕਰਵਾ ਚੁੱਕੇ ਹਨ।
ਬਰਮਿੰਘਮ ਦੇ ਅਲਬਾਮਾ ਯੂਨੀਵਰਸਿਟੀ ਦੇ ਇਨਫੈਕਸ਼ਨ ਰੋਗ ਮਾਹਰ ਡਾ. ਮਾਇਕ ਸਾਗ ਨੇ ਇਸ ਬਦਲਾਅ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਹ ਆਜ਼ਾਦੀ ਦੀ ਵਾਪਸੀ ਹੈ। ਇਹ ਸਾਡਾ ਆਮ ਜਨਜੀਵਨ ਵੱਲ ਪਰਤਣਾ ਹੈ। ਸੀ.ਡੀ.ਸੀ. ਮੁਤਾਬਕ ਪੂਰੀ ਤਰ੍ਹਾਂ ਟੀਕਾਕਰਣ ਕਰਵਾ ਚੁੱਕੇ ਜਾਂ ਨਹੀਂ, ਅਜਿਹੇ ਲੋਕ ਜਦ ਬਾਹਰ ਇਕੱਲੇ ਜਾਂ ਪਰਿਵਾਰ ਦੇ ਮੈਂਬਰਾਂ ਨਾਲ ਜਾਂਦੇ ਹਨ, ਮੋਟਰਸਾਈਕਲ ਜਾਂ ਪੈਦਲ ਜਾਂਦੇ ਹਨ, ਤਾਂ ਉਨ੍ਹਾਂ ਨੂੰ ਮਾਸਕ ਲਾਉਣ ਦੀ ਲੋੜ ਹੈ, ਉਹ ਪੂਰੀ ਤਰ੍ਹਾਂ ਟੀਕਾਕਰਣ ਕਰਵਾ ਚੁੱਕ ਹੋਰ ਲੋਕਾਂ ਨਾਲ ਬੰਦ ਆਡੀਟੋਰੀਅਮ ’ਚ ਬਿਨਾਂ ਮਾਸਕ ਲਾਏ ਜਾ ਸਕਦੇ ਹਨ।


Share