ਹੁਣ ਅਮਰੀਕਾ ਵਿਚ ਕਿਸੇ ਨੂੰ ਨਹੀਂ ਮਿਲੇਗੀ ਮੌਤ ਦੀ ਸਜ਼ਾ

129
Democratic presidential candidate, former Vice President Joe Biden speaks during a Democratic presidential primary debate Wednesday, Feb. 19, 2020, in Las Vegas, hosted by NBC News and MSNBC. (AP Photo/John Locher)
Share

ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਸ਼ੁਰੂ ਕੀਤੀ ਸਜ਼ਾ ਖਤਮ ਕਰਨ ਦੀ ਕਵਾਇਦ

ਸ਼ਿਕਾਗੋ, 8 ਫਰਵਰੀ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਅਪਣੇ ਦੇਸ਼ ਵਿਚ ਕਿਸੇ ਅਪਰਾਧੀ ਨੂੰ ਮੌਤ ਦੀ ਸਜ਼ਾ ਦੇਣ ਦੀ ਤਜਵੀਜ਼ ਖਤਮ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਬਾਈਡਨ ਨੇ ਇਹ ਕਦਮ ਚੁੱਕਣ ਦਾ ਐਲਾਨ ਪਿਛਲੇ ਸਾਲ ਨਵੰਬਰ ਵਿਚ ਰਾਸ਼ਟਰਪਤੀ ਅਹੁਦੇ ਦੀ ਚੋਣ ਜਿੱਤਣ ਤੋ ਬਾਅਦ ਕੀਤਾ ਸੀ। ਅਮਰੀਕੀ ਇਤਿਹਾਸ ਵਿਚ ਮੌਤ ਦੀ ਸਜ਼ਾ ਦਾ ਵਿਰੋਧ ਕਰਨ ਵਾਲੇ ਪਹਿਲੇ ਰਾਸ਼ਟਪਰਤੀ  ਬਣੇ ਬਾਈਡਨ ਨੇ ਇਸ ਸਜ਼ਾ ਦੀ ਤਜਵੀਜ਼ ਹਟਾਉਣ ਦੇ ਲਈ ਕਾਨੂੰਨੀ ਸਲਾਹ ਲੈਣੀ ਸ਼ੁਰੂ ਕਰ ਦਿੱਤੀ ਹੈ।  ਐਸੋਸੀਏਟਡ ਪ੍ਰੈਸ ਦੇ ਮੁਤਾਬਕ, ਬਾਈਡਨ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਅੱਗੇ ਕਿਸੇ ਨੂੰ ਮਿਲੀ ਮੌਤ ਦੀ ਸਜ਼ਾ ’ਤੇ ਅਮਲ ਕਰਨ ਤੋਂ ਨਿਆ ਵਿਭਾਗ ਨੂੰ ਰੋਕਣ ਤੋਂ ਪਹਿਲਾਂ ਸਾਰੇ ਕਾਨੂੰਨੀ ਪਹਲਿੂਆਂ ਨੂੰ ਲੈ ਕੇ ਆਸਵੰਦ ਹੋਣਾ ਚਾਹੁੰਦੇ ਹਨ।
ਜੇਕਰ ਬਾਈਡਨ ਅਜਿਹਾ ਕਰਨ ਵਿਚ ਸਫਲ ਰਹੇ ਤਾਂ ਇਹ ਫੈਡਰਲ ਸਰਕਾਰ ਵਲੋਂ ਮਹਾਮਾਰੀ ਦੇ ਦੌਰਾਨ ਮੌਤ ਦੀ ਸਜ਼ਾ ਦਿੱਤੇ ਜਾਣ ਦੀ ਅਭੂਤਪੂਰਵ ਮੁਹਿੰਮ ਦਾ ਅੰਤ ਹੋਵੇਗਾ।
ਹਾਲਾਂਕਿ ਬਾਈਡਨ ਦੇ ਨਾਲ ਮੌਤ ਦੀ ਸਜ਼ਾ ਦੀ ਤਜਵੀਜ਼  ਖਤਮ ਕਰਨ ਨੂੰ ਲੈ ਕੇ ਹੋਈ ਚਰਚਾ ਵਿਚ ਸ਼ਾਮਲ ਰਹੇ ਅਧਿਕਾਰੀਆਂ ਨੂੰ ਇਸ ਮੁੱਦੇ ’ਤੇ ਜਨਤਕ ਤੌਰ ’ਤੇ ਕੁਝ ਵੀ ਬੋਲਣ ਦੀ ਆਗਿਆ ਨਹੀਂ ਦਿੱਤੀ ਗਈ ਹੈ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਨੇ ਵੀ ਇਸ ਬਾਰੇ ਵਿਚ ਪੁੱਛਣ ’ਤੇ ਕਿਹਾ ਸੀ ਕਿ ਉਨ੍ਹਾਂ ਕੋਲ ਇਸ ਮੁੱਦੇ ’ਤੇ ਪੇਸ਼ ਕਰਨ ਲਈ ਕੁਝ ਨਹੀਂ ਹੈ।
ਅੱਗ ਦਿੱਤੇ ਜਾਣ ਵਾਲੀ ਮੌਤ ਦੀ ਸਜ਼ਾ ਨੂ ਤੁਰੰਤ ਪ੍ਰਭਾਵ ਨਾਲ ਰੋਕਣ ’ਤੇ ਬਾਈਡਨ ਦੇ ਉਪਰੋਂ ਮੌਤ ਦੀ ਸਜ਼ਾ ਦਾ ਵਿਰੋਧ ਕਰਨ ਵਾਲੇ ਸਮੂਹਾਂ ਦਾ ਦਬਾਅ ਘੱਟ ਹੋ ਸਕਦਾ ਹੈ। ਲੇਕਿਨ ਅਜਿਹੇ ਸਮੂਹ ਇਸ ਤੋਂ ਅੱਗੇ ਦੀ ਕਾਰਵਾਈ ਚਾਹੁੰਦੇ ਹਨ।


Share