ਹਿਲੇਰੀ ਕਲਿੰਟਨ ਆਈ ਕਮਲਾ ਹੈਰਿਸ ਦੇ ਸਮਰਥਨ ਵਿਚ 

691
Share

ਵਾਸ਼ਿੰਗਟਨ, 14 ਅਗਸਤ (ਪੰਜਾਬ ਮੇਲ)-  ਅਮਰੀਕਾ ਵਿਚ ਡੈਮੋਕਰੇਟਿਕ ਪਾਰਟੀ ਵਲੋਂ ਭਾਰਤੀ ਮੂਲ ਦੀ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਦਾ ਉਮੀਦਵਾਰ  ਬਣਾਇਆ ਗਿਆ ਹੈ।  ਹਿਲੇਰੀ ਕਲਿੰਟਨ ਨੇ ਕਮਲਾ ਹੈਰਿਸ ਦਾ ਸਮਰਥਨ ਕੀਤਾ। ਕਲਿੰਟਨ ਨੇ ਕਿਹਾ ਕਿ ਉਨ੍ਹਾਂ ਉਮੀਦ ਹੈ  ਕਿ ਸਾਲ 2016 ਵਿਚ ਉਨ੍ਹਾਂ ਦੇ ਮੁਕਾਬਲੇ ਕਮਲਾ ਹੈਰਿਸ ਨੂੰ ਘੱਟ ਲਿੰਗਭੇਦੀ ਮੀਡੀਆ ਕਵਰੇਜ ਦਾ ਸਾਹਮਣਾ ਕਰਨਾ ਪਵੇ।

ਸਾਬਕਾ ਅਮਰੀਕੀ ਵਿਦੇਸ਼ ਸੱਕਰ ਹਿਲੇਰੀ ਨੇ ਕਿਹਾ, ਮੈਨੂੰ ਹੁਣ ਵੀ ਉਮੀਦ ਹੈ , ਖ਼ਾਸ ਕਰਕੇ ਕਮਲਾ ਨੂੰ ਲੈ ਕੇ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੀ ਦੌੜ ਵਿਚ ਸ਼ਾਮਲ ਮਹਿਲਾਵਾਂ ਦੀ ਦੌੜ ਵਿਚ ਸ਼ਾਮਲ ਮਹਿਲਾਵਾਂ ਦੀ ਮੀਡੀਆ ਕਵਰੇਜ ਘੱਟ ਲਿੰਗਭੇਦੀ ਅਤੇ ਘੱਟ ਸਨਸਨੀਖੇਜ ਹੋਵੇਗੀ। ਹਿਲੇਰੀ ਨੇ ਇਹ ਗੱਲ ਇੱਕ ਸਮਾਚਾਰ ਸੰਗਠਨ ਵਲੋਂ ਆਯੋਜਤ ਆਨਲਾਈਨ ਪ੍ਰੋਗਰਾਮ ਵਿਚ ਕਹੀ।
ਰਾਸ਼ਟਰਪਤੀ ਅਹੁਦੇ ਦੇ ਲਈ ਟਰੰਪ ਖ਼ਿਲਾਫ਼ ਡੈਮੋਕਰੇਟ ਉਮੀਦਵਾਰ ਜੋਅ ਬਿਡੇਨ ਨੇ ਕਮਲਾ ਹੈਰਿਸ ਨੂੰ ਅਪਣਾ ਰਨਿੰਗ ਮੇਟ ਯਾਨੀ ਉਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਚੁਣਿਆ ਹੈ। ਹੈਰਿਸ ਇਸ ਸਮੇਂ ਅਮਰੀਕਾ ਦੇ ਕੈਲੀਫੋਰਨੀਆ ਤੋਂ ਸੀਨੇਟਰ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਵੀ ਹੈਰਿਸ ਦੀ ਸ਼ਲਾਘਾ ਕਰਦੇ ਰਹੇ।  ਅਜਿਹਾ ਪਹਿਲੀ ਵਾਰ ਹੋਇਆ ਜਦ ਕੋਈ ਸਿਆਹਫਾਮ ਮਹਿਲਾ ਦੇਸ਼ ਦੀ ਕਿਸੇ ਵੱਡੀ ਪਾਰਟੀ ਵਲੋਂ ਉਪ ਰਾਸ਼ਟਪਰਤੀ ਅਹੁਦੇ ਦੀ ਉਮੀਦਵਾਰ ਬਣੀ ਹੈ। ਜੇਕਰ ਹੈਰਿਸ ਉਪ ਰਾਸ਼ਟਰਪਤੀ ਬਣ ਜਾਂਦੀ ਹੈ ਤਾਂ ਉਹ ਇਸ ਅਹੁਦੇ ‘ਤੇ ਕਾਬਜ਼ ਹੋਣ ਵਾਲੀ ਅਮਰੀਕਾ ਦੀ ਪਹਿਲੀ ਮਹਿਲ ਹੋਵੇਗੀ ਅਤੇ ਦੇਸ਼ ਦੀ ਪਹਿਲੀ ਭਾਰਤੀ-ਅਮਰੀਕੀ ਅਤੇ ਅਫ਼ਰੀਕੀ-ਅਮਰੀਕੀ ਉਪ ਰਾਸ਼ਟਰਪਤੀ ਹੋਵੇਗੀ।


Share