ਹਿਮਾਲਿਆ ਖੇਤਰ ‘ਚ ਵੱਡੇ ਭੂਚਾਲ ਆਉਣ ਦਾ ਖਤਰਾ!

488
Share

ਚੰਡੀਗੜ੍ਹ, ਦਿੱਲੀ ਤੇ ਕਾਠਮੰਡੂ ਵਰਗੇ ਵੱਡੇ ਸ਼ਹਿਰ ਭੂਚਾਲ ਦੇ ਪ੍ਰਭਾਵ ਖੇਤਰ ਦੇ ਨੇੜੇ!
ਨਵੀਂ ਦਿੱਲੀ, 22 ਅਕਤੂਬਰ (ਪੰਜਾਬ ਮੇਲ)- ਹਿਮਾਲਿਆਈ ਖੇਤਰ ਵਿਚ ਵੱਡੇ ਭੂਚਾਲ ਆਉਣ ਦਾ ਖ਼ਤਰਾ ਹੈ ਅਤੇ ਭਵਿੱਖ ਵਿਚ ਅਗਲੇ ਵੱਡੇ ਭੂਚਾਲ ਅੱਠ ਜਾਂ ਇਸ ਤੋਂ ਵੱਧ ਸ਼ਿੱਦਤ ਦੇ ਹੋ ਸਕਦੇ ਹਨ। ਬਹੁਤ ਸੰਭਾਵਨਾ ਹੈ ਕਿ ਇਹ ਸਾਡੇ ਅਤੇ ਤੁਹਾਡੇ ਜੀਵਨ ਕਾਲ ਵਿਚ ਆ ਜਾਵੇ। ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ ਤੇ ਖੋਜੀਆਂ ਦਾ ਕਹਿਣਾ ਹੈ ਕਿ ਅਜਿਹੀਆਂ ਕੁਦਰਤੀ ਆਫ਼ਤ ਦੀ ਘਟਨਾ ਇਸ ਸੰਘਣੀ ਆਬਾਦੀ ਵਾਲੇ ਦੇਸ਼ ਵਿਚ ਜਾਨ-ਮਾਲ ਦਾ ਬਹੁਤ ਵੱਡਾ ਨੁਕਸਾਨ ਕਰ ਸਕਦੀ ਹੈ। ਚੰਡੀਗੜ੍ਹ, ਦੇਹਰਾਦੂਨ ਅਤੇ ਕਾਠਮੰਡੂ ਵਰਗੇ ਵੱਡੇ ਸ਼ਹਿਰ ਹਿਮਾਲਿਆ ਦੇ ਭੂਚਾਲ ਦੇ ਪ੍ਰਭਾਵ ਖੇਤਰ ਦੇ ਨੇੜੇ ਹਨ। ਅਜਿਹਾ ਵੱਡੇ ਭੂਚਾਲ ਦੇ ਘੇਰੇ ‘ਚ ਹਿਮਾਲਿਆ ਅਤੇ ਰਾਜਧਾਨੀ ਦਿੱਲੀ ਵੀ ਆ ਸਕਦੀ ਹੈ।


Share