ਹਿਮਾਚਲ ਹਾਈ ਕੋਰਟ ਵੱਲੋਂ ਜੰਗਲਾਤ ਖੇਤਰ ’ਚੋਂ 416 ਦਰੱਖਤ ਵੱਢਣ ਦੇ ਮਾਮਲੇ ’ਚ ਅਧਿਕਾਰੀਆਂ ਨੂੰ 34 ਲੱਖ ਜੁਰਮਾਨਾ

92
Share

ਸ਼ਿਮਲਾ, 24 ਅਪ੍ਰੈਲ (ਪੰਜਾਬ ਮੇਲ)- ਹਿਮਾਚਲ ਪ੍ਰਦੇਸ਼ ਹਾਈ ਕੋਰਟ ਨੇ ਜੰਗਲਾਤ ਖੇਤਰ ਵਿਚੋਂ 416 ਦਰੱਖਤ ਵੱਢਣ ਦੇ ਮਾਮਲੇ ਵਿਚ ਜੰਗਲਾਤ ਦੇ 16 ਅਧਿਕਾਰੀਆਂ ਨੂੰ 34 ਲੱਖ ਰੁਪਏ ਜੁਰਮਾਨਾ ਲਾਇਆ ਹੈ। ਅਦਾਲਤ ਨੇ ਇਨ੍ਹਾਂ ਅਧਿਕਾਰੀਆਂ ਨੂੰ 27 ਮਈ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ ਤੇ ਇਸ ਤੋਂ ਇਲਾਵਾ ਅਦਾਲਤ ਨੇ ਇਸ ਮਾਮਲੇ ’ਤੇ ਵਿਸਥਾਰਤ ਰਿਪੋਰਟ ਵੀ ਮੰਗ ਲਈ ਹੈ। ਜ਼ਿਕਰਯੋਗ ਹੈ ਕਿ ਸ਼ਿਮਲਾ ਦੀ ਕੋਟੀ ਜੰਗਲਾਤ ਖੇਤਰ ਵਿਚੋਂ 100 ਸਾਲ ਪੁਰਾਣੇ ਦਰੱਖਤ ਸਾਲ 2015 ਤੋਂ 2018 ਦਰਮਿਆਨ ਵੱਢੇ ਗਏ ਸਨ ਜਾਂ ਡਿੱਗੇ ਹੋਏ ਮਿਲੇ ਸਨ। ਅਦਾਲਤ ਦੇ ਇਹ ਵੀ ਧਿਆਨ ’ਚ ਲਿਆਂਦਾ ਗਿਆ ਕਿ ਭੂਪ ਰਾਮ ਨੂੰ ਸਟੋਨ ਕਰੱਸ਼ਿੰਗ ਦਾ ਠੇਕਾ ਮਿਲਿਆ ਸੀ, ਜਿਸ ’ਤੇ ਇਨ੍ਹਾਂ ਦਰੱਖਤਾਂ ਨੂੰ ਵੱਢਣ ਦੇ ਦੋਸ਼ ਹਨ ਪਰ ਉਸ ਖੇਤਰ ਵਿਚ ਤਾਇਨਾਤ ਜੰਗਲਾਤ ਅਧਿਕਾਰੀਆਂ ਨੇ ਆਪਣੇ ਸੀਨੀਅਰਾਂ ਨੂੰ ਮਾਮਲੇ ਬਾਰੇ ਨਹੀਂ ਦੱਸਿਆ ਤੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ।

Share