ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪਿਤੀ ਦਾਖਲ ਹੋਣ ਲਈ ਐਂਟਰੀ ਟੈਕਸ ਲਾਗੂ

716
Share

ਸ਼ਿਮਲਾ, 11 ਸਤੰਬਰ (ਪੰਜਾਬ ਮੇਲ)- ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪਿਤੀ ਜ਼ਿਲ੍ਹੇ ’ਚ ਦਾਖਲ ਹੋਣ ਲਈ ਸੈਲਾਨੀਆਂ ਨੂੰ ਟੈਕਸ ਅਦਾ ਕਰਨਾ ਪਏਗਾ। ਕਿਲੌਂਗ ਦੀ ਐੱਸ.ਡੀ.ਐੱਮ. ਪਿ੍ਰਆ ਨਾਗਰਾ ਨੇ ਦੱਸਿਆ ਕਿ ਵਿਸ਼ੇਸ਼ ਖੇਤਰ ਵਿਕਾਸ ਅਥਾਰਿਟੀ (ਐੱਸ.ਏ.ਡੀ.ਏ.) ਦੁਆਰਾ ਰੋਹਤਾਂਗ ਦੀ ਅਟਲ ਸੁਰੰਗ ਦੇ ਨੇੜੇ ਲਾਹੌਲ ਦੇ ਸਿਸਸੂ ਵਿਖੇ ਟੈਕਸ ਇਕੱਠਾ ਕਰਨ ’ਚ ਨਾਕਾ ਲਗਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੋਪਹੀਆ ਵਾਹਨਾਂ ਤੋਂ 50 ਰੁਪਏ, ਕਾਰਾਂ ਤੋਂ 200 ਰੁਪਏ, ਐੱਸਯੂਵੀ ਅਤੇ ਐੱਮਯੂਵੀ ਤੋਂ 300 ਰੁਪਏ ਅਤੇ ਬੱਸਾਂ ਅਤੇ ਟਰੱਕਾਂ ਤੋਂ 500 ਰੁਪਏ ਵਸੂਲੇ ਜਾ ਰਹੇ ਹਨ।

Share