ਹਿਮਾਚਲ ਪ੍ਰਦੇਸ਼ ਦੇ ਚਾਰ ਜ਼ਿਲ੍ਹਿਆਂ ’ਚ 10 ਮਈ ਤਕ ਰਾਤ ਦਾ ਕਰਫਿਊ

421
Share

ਸ਼ਿਮਲਾ, 25 ਅਪ੍ਰੈਲ (ਪੰਜਾਬ ਮੇਲ)- ਹਿਮਾਚਲ ਵਿਚ ਕਰੋਨਾ ਦੇ ਕੇਸ ਵਧਣ ਤੋਂ ਬਾਅਦ ਸੂਬਾ ਸਰਕਾਰ ਨੇ ਚਾਰ ਜ਼ਿਲ੍ਹਿਆਂ ’ਚ 27 ਅਪ੍ਰੈਲ ਤੋਂ 10 ਮਈ ਤੱਕ ਰਾਤ ਦਾ ਕਰਫਿਊ ਲਾ ਦਿੱਤਾ ਹੈ। ਇਹ ਫੈਸਲਾ ਮੁੱਖ ਮੰਤਰੀ ਜੈਰਾਮ ਠਾਕੁਰ ਦੀ ਅਗਵਾਈ ਹੇਠ ਹੋਈ ਮੀਟਿੰਗ ’ਚ ਕੀਤਾ ਗਿਆ। ਕਾਂਗੜਾ, ਊਨਾ, ਸੋਲਨ ਤੇ ਸਿਰਮੌਰ ਜ਼ਿਲ੍ਹਿਆਂ ’ਚ ਰਾਤ ਦਸ ਵਜੇ ਤੋਂ ਸਵੇਰ ਪੰਜ ਵਜੇ ਤੱਕ ਕਰਫਿਊ ਰਹੇਗਾ। ਹੋਰ ਜ਼ਿਲ੍ਹਿਆਂ ਤੋਂ ਹਿਮਾਚਲ ਆਉਣ ਵਾਲੇ ਸੈਲਾਨੀਆਂ ਨੂੰ 72 ਘੰਟੇ ਪਹਿਲਾਂ ਤੱਕ ਦੀ ਕਰੋਨਾ ਨੈਗੇਟਿਵ ਰਿਪੋਰਟ ਲਿਆਉਣੀ ਜ਼ਰੂਰੀ ਹੋਵੇਗੀ। ਜੇ ਹਿਮਾਚਲ ਵਾਸੀ ਆਪਣੇ ਸੂਬੇ ’ਚ ਦਾਖਲੇ ਲਈ ਕਰੋਨਾ ਦੀ ਆਰ.ਟੀ.-ਪੀ.ਸੀ.ਆਰ. ਜਾਂਚ ਨਹੀਂ ਕਰਵਾਉਂਦੇ, ਤਾਂ ਉਨ੍ਹਾਂ ਲਈ 14 ਦਿਨ ਘਰ ਵਿਚ ਹੀ ਇਕਾਂਤਵਾਸ ਰਹਿਣਾ ਜ਼ਰੂਰੀ ਹੋਵੇਗਾ।

Share