ਹਿਮਾਚਲ ਪ੍ਰਦੇਸ਼ ‘ਚ ਮੀਂਹ ਕਾਰਨ ਗਰਮੀ ਤੋਂ ਰਾਹਤ

33
Share

ਬੰਗਾਲ ਦੀ ਖਾੜੀ ‘ਚ ਪੁੱਜਿਆ ਮੌਨਸੂਨ; 27 ਨੂੰ ਕੇਰਲ ਪੁੱਜਣ ਦੀ ਸੰਭਾਵਨਾ
ਚੰਡੀਗੜ੍ਹ, 16 ਮਈ (ਪੰਜਾਬ ਮੇਲ)- ਹਿਮਾਚਲ ਪ੍ਰਦੇਸ਼ ‘ਚ ਅੱਜ ਕਈ ਥਾਈਂ ਮੀਂਹ ਪੈਣ ਕਾਰਨ ਗਰਮੀ ਤੋਂ ਰਾਹਤ ਮਿਲ ਗਈ ਹੈ। ਸ਼ਿਮਲਾ ਵਿਚ ਅੱਜ ਭਰਵਾਂ ਮੀਂਹ ਪਿਆ, ਜਿਸ ਕਾਰਨ ਸੈਲਾਨੀਆਂ ਨੇ ਮਾਲ ਰੋਡ ‘ਤੇ ਮੀਂਹ ਤੇ ਠੰਢੇ ਮੌਸਮ ਦਾ ਆਨੰਦ ਮਾਣਿਆ। ਦੂਜੇ ਪਾਸੇ ਮੌਨਸੂਨ ਬੰਗਾਲ ਦੀ ਖਾੜੀ ਵਿਚ ਪੁੱਜ ਗਿਆ ਹੈ, ਜਿਸ ਦਾ ਅਸਰ ਨੇੜਲੇ ਖੇਤਰਾਂ ਵਿਚ ਵੀ ਪੈਣਾ ਸ਼ੁਰੂ ਹੋ ਗਿਆ ਹੈ। ਅੰਡੇਮਾਨ ਨਿਕੋਬਾਰ ਵਿਚ ਵੀ ਮੀਂਹ ਪੈਣ ਦੀ ਜਾਣਕਾਰੀ ਮਿਲੀ ਹੈ। ਭਾਰਤੀ ਮੌਸਮ ਵਿਭਾਗ ਨੇ ਇਸੀ ਹਫਤੇ ਮੇਘਾਲਿਆ, ਉਤਰਾਖੰਡ ਤੇ ਅਸਾਮ ਵਿਚ ਵੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।


Share