ਹਿਜਾਬ ਵਿਵਾਦ ਸਬੰਧੀ ਪਟੀਸ਼ਨਾਂ ਦੀ ਸੁਣਵਾਈ; ਅਦਾਲਤ ਵੱਲੋਂ ਕਰਨਾਟਕ ’ਚ ਸਕੂਲ ਖੋਲ੍ਹਣ ਦੇ ਹੁਕਮ

173
Share

ਬੰਗਲੂਰੂ, 10 ਫਰਵਰੀ (ਪੰਜਾਬ ਮੇਲ)- ਕਰਨਾਟਕ ਹਾਈ ਕੋਰਟ ਦੇ ਤਿੰਨ ਜੱਜਾਂ ਦੇ ਬੈਂਚ ਨੇ ਅੱਜ ਹਿਜਾਬ ਵਿਵਾਦ ਨਾਲ ਸਬੰਧਤ ਪਟੀਸ਼ਨਾਂ ਦੀ ਸੁਣਵਾਈ ਕਰਦਿਆਂ ਸਰਕਾਰ ਨੂੰ ਨਿਰਦੇਸ਼ ਦਿੱਤੇ ਕਿ ਕਰਨਾਟਕ ਵਿਚ ਸਕੂਲ ਖੋਲ੍ਹੇ ਜਾਣ। ਜਦੋਂ ਇਸ ਕੇਸ ਦੀ ਸੁਣਵਾਈ ਚੀਫ ਜਸਟਿਸ ਰਿੱਤੂ ਰਾਜ ਅਵਸਥੀ, ਜਸਟਿਸ ਕਿ੍ਰਸ਼ਨਾ ਐੱਸ. ਦੀਕਸ਼ਿਤ ਤੇ ਜਸਟਿਸ ਜੈਬੂਨੇਸਾ ਮੋਹਿਊਦੀਨ ਦੇ ਬੈਂਚ ਨੇ ਸ਼ੁਰੂ ਕੀਤੀ, ਤਾਂ ਚੀਫ ਜਸਟਿਸ ਨੇ ਐਡਵੋਕੇਟ ਜਨਰਲ ਪ੍ਰਭੂਲਿੰਗ ਨਾਵਾਦਾਗੀ ਨੂੰ ਕਿਹਾ ਕਿ ਸੂਬੇ ਵਿਚ ਸਕੂਲ ਖੁੱਲ੍ਹਵਾਏ ਜਾਣ। ਉਨ੍ਹਾਂ ਕਿਹਾ ਕਿ ਸਕੂਲ ਬੰਦ ਕਰਨਾ ਕੋਈ ਚੰਗਾ ਕਦਮ ਨਹੀਂ ਹੈ। ਸਕੂਲ ਮੁੜ ਖੋਲ੍ਹਣ ਲਈ ਕਾਰਵਾਈ ਕੀਤੀ ਜਾਵੇ ਤੇ ਜਮਾਤਾਂ ਸ਼ੁਰੂ ਕਰਨ ਲਈ ਵੀ ਕਦਮ ਚੁੱਕੇ ਜਾਣ। ਇਸੇ ਦੌਰਾਨ ਦੇਖਿਆ ਜਾਵੇ ਕਿ ਕੋਈ ਮਾੜੀ ਘਟਨਾ ਨਾ ਵਾਪਰੇ। ਇਸੇ ਦੌਰਾਨ ਅਦਾਲਤ ਨੇ ਵਿਦਿਆਰਥੀਆਂ ਨੂੰ ਕਿਹਾ ਹੈ ਕਿ ਉਹ ਵਿਦਿਆਕ ਸੰਸਥਾਵਾਂ ਵਿਚ ਅਜਿਹੇ ਕੱਪੜੇ ਨਾ ਪਹਿਨਣ, ਜਿਸ ਨਾਲ ਹੋਰਨਾਂ ਵਿਦਿਆਰਥੀਆਂ ਦੀਆਂ ਧਾਰਮਿਕ ਭਾਵਨਾਵਾਂ ਭਟਕਦੀਆਂ ਹਨ। ਜ਼ਿਕਰਯੋਗ ਹੈ ਕਿ ਹਿਜਾਬ ਵਿਵਾਦ ਨੇ ਹਾਲ ਹੀ ਵਿਚ ਕਰਨਾਟਕ ਵਿਚ ਹਿੰਸਕ ਰੂਪ ਲੈ ਲਿਆ ਸੀ ਤੇ ਸਰਕਾਰ ਨੇ ਬੁੱਧਵਾਰ ਨੂੰ ਤਿੰਨ ਦਿਨਾਂ ਲਈ ਸਕੂਲਾਂ ਤੇ ਕਾਲਜਾਂ ਵਿਚ ਛੁੱਟੀਆਂ ਕਰ ਦਿੱਤੀਆਂ ਸਨ।

Share