ਹਿਜਾਬ ਮਾਮਲਾ: ਕਰਨਾਟਕ ਹਾਈ ਕੋਰਟ ਦੇ ਫੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀਆਂ ਲੜਕੀਆਂ

233
Share

-ਹਿਜਾਬ ਤੋਂ ਬਿਨਾਂ ਕਾਲਜ ਜਾਣ ਤੋਂ ਇਨਕਾਰ
ਉਡੁਪੀ, 15 ਮਾਰਚ (ਪੰਜਾਬ ਮੇਲ)- ਕਰਨਾਟਕ ਹਾਈ ਕੋਰਟ ਵੱਲੋਂ ਕਾਲਜਾਂ ਦੀਆਂ ਜਮਾਤਾਂ ਵਿਚ ਹਿਜਾਬ ਪਾਉਣ ਦੀ ਪਟੀਸ਼ਨ ਖਾਰਜ ਕਰਨ ਤੋਂ ਬਾਅਦ ਉਡੁਪੀ ਦੀਆਂ ਮੁਸਲਿਮ ਲੜਕੀਆਂ ਨੇ ਕਿਹਾ ਕਿ ਉਹ ਹਿਜਾਬ ਤੋਂ ਬਿਨਾਂ ਕਾਲਜ ਨਹੀਂ ਜਾਣਗੀਆਂ ਅਤੇ ਜਦੋਂ ਤੱਕ ਉਨ੍ਹਾਂ ਨੂੰ ਇਨਸਾਫ ਨਹੀਂ ਮਿਲ ਜਾਂਦਾ, ਉਦੋਂ ਤੱਕ ਉਹ ਕਾਨੂੰਨੀ ਲੜਾਈ ਲੜਨਗੀਆਂ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਇਹ ਫੈਸਲਾ ਅਸੰਵਿਧਾਨਕ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਜਮਾਤਾਂ ਵਿਚ ਹਿਜਾਬ ਪਹਿਨਣ ਦੀ ਇਜਾਜ਼ਤ ਲੈਣ ਲਈ ਹਾਈ ਕੋਰਟ ਤੱਕ ਪਹੁੰਚ ਕੀਤੀ ਪਰ ਹੁਕਮ ਉਨ੍ਹਾਂ ਖਿਲਾਫ ਆਇਆ। ਇਨ੍ਹਾਂ ਲੜਕੀਆਂ ਨੇ ਇਸ ਸਬੰਧੀ ਪ੍ਰੈੱਸ ਕਾਨਫਰੰਸ ਵੀ ਕੀਤੀ। ਹਿਜਾਬ ਵਿਵਾਦ ਵਿਚ ਕਰਨਾਟਕ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਸੁਪਰੀਮ ਕੋਰਟ ’ਚ ਅੱਜ ਦਾਇਰ ਕੀਤੀ ਗਈ ਹੈ। ਪਹਿਲੀ ਪਟੀਸ਼ਨ ਦੇ ਕੁਝ ਦੇਰ ਬਾਅਦ ਹੀ ਇਕ ਹੋਰ ਕੇਵੀਅਟ ਵੀ ਦਾਖਲ ਕੀਤੀ ਗਈ।

Share