ਹਿਊਸਟਨ ’ਚ ਦੋਸ਼ੀ ਦੀ ਭਾਲ ਲਈ ਗਏ ਪੁਲਿਸ ਅਧਿਕਾਰੀਆਂ ’ਤੇ ਚਲਾਈ ਗੋਲੀ

432
ਹਿਊਸਟਨ ’ਚ ਪੁਲਿਸ ਅਧਿਕਾਰੀਆਂ ’ਤੇ ਗੋਲੀ ਚੱਲਣ ਦੀ ਘਟਨਾ ਉਪਰੰਤ ਮੌਕੇ ’ਤੇ ਪੁੱਜੀ ਹੋਰ ਪੁਲਿਸ।
Share

– ਇਕ ਪੁਲਿਸ ਅਧਿਕਾਰੀ ਦੀ ਮੌਤ, ਦੂਸਰਾ ਜ਼ਖਮੀ
ਸੈਕਰਾਮੈਂਟੋ, 21 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਹਿਊਸਟਨ ’ਚ ਵਾਰੰਟ ਲੈ ਕੇ ਕਿਸੇ ਦੋਸ਼ੀ ਦੀ ਭਾਲ ’ਚ ਗਏ ਪੁਲਿਸ ਅਧਿਕਾਰੀਆਂ ਉਪਰ ਗੋਲੀਆਂ ਚਲਾ ਦਿੱਤੀਆਂ ਗਈਆਂ, ਜਿਸ ਦੌਰਾਨ ਇਕ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ, ਜਦ ਕਿ ਇਕ ਹੋਰ ਜ਼ਖਮੀ ਹੋ ਗਿਆ, ਜਿਸ ਨੂੰ ਮੈਮੋਰੀਅਲ ਹਰਮਾਨ-ਟੈਕਸਾਸ ਮੈਡੀਕਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਹਿਊਸਟਨ ਦੇ ਮੇਅਰ ਸਿਲਵੈਸਟਰ ਟਰਨਰ ਨੇ ਇਕ ਪੁਲਿਸ ਅਧਿਕਾਰੀ ਦੀ ਮੌਤ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਜ਼ਖਮੀ ਪੁਲਿਸ ਅਧਿਕਾਰੀ ਦੀ ਹਾਲਤ ਸਥਿਰ ਹੈ। ਹੈਰਿਸ ਕਾਊਂਟੀ ਦੇ ਸ਼ੈਰਿਫ ਐਡ ਗੋਨਜ਼ਾਲਜ਼ ਨੇ ਟਵਿੱਟਰ ’ਤੇ ਕਿਹਾ ਹੈ ਕਿ ਸੰਭਾਵੀ ਸ਼ੱਕੀ ਹਮਲਾਵਰ ਵੀ ਮੌਕੇ ’ਤੇ ਮਾਰਿਆ ਗਿਆ ਹੈ। ਪੁਲਿਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ।

Share