ਹਾਈ ਕੋਰਟ ਕ੍ਰਾਈਸਟਚਰਚ ਵਿਖੇ ਅੱਜ ਦੂਜੇ ਦਿਨ ਵੀ ਪੀੜਤ ਪਰਿਵਾਰਾਂ ਨੇ ਪੜ੍ਹੇ ਹੰਝੂ ਭਿੱਜੇ ਪੱਤਰ

614
ਕ੍ਰਾਈਸਟਚਰਚ ਦੀ ਹਾਈਕੋਰਟ ਦੇ ਵਿਚ ਦੂਜੇ ਦਿਨ ਦੀ ਕਾਰਵਾਈ ਸਮੇਂ ਹੰਝੂ ਭਰੇ ਪੱਤਰ ਪੜ੍ਹਦੇ ਹੋਏ ਕੋਰੇਨ ਗੌਸੇ।
Share

ਕ੍ਰਾਈਸਟਚਰਚ ਸਜਾ ਸੁਣਵਾਈ: ਲਾਹਨਤਾਂ ਦੋਸ਼ੀ ਨੂੰ
-ਦੋਸ਼ੀ ਨੂੰ ਆਖਿਆ ਕਾਇਰ ਅਤੇ ਨਾਮਰਦ
-ਟੀ ਸ਼ਰਟ ਸੰਦੇਸ਼: ਜਨਮ ਸਥਾਨ -ਧਰਤੀ, ਨਸਲ-ਮਨੁੱਖ ਜਾਤੀ, ਸਿਆਸਤ-ਆਜ਼ਾਦੀ ਅਤੇ ਧਰਮ-ਪਿਆਰ
ਔਕਲੈਂਡ, 25 ਅਗਸਤ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਬੀਤੇ ਸਾਲ 15 ਮਾਰਚ ਨੂੰ ਕ੍ਰਾਈਸਟਚਰਚ ਵਿਖੇ ਦੋ ਮਸਜਿਦਾਂ ਦੇ ਵਿਚ ਸ਼ਰੇਆਮ ਗੋਲੀਆਂ ਚਲਾ ਕੇ 51 ਨਿਹੱਥੇ ਨਮਾਜੀਆਂ ਨੂੰ ਮਾਰਨ ਦੇ ਦੋਸ਼ ਵਿਚ, 40 ਹੋਰਾਂ ਨੂੰ ਮਾਰਨ ਦੇ ਇਰਾਦਾ ਕਤਲ ਵਿਚ ਅਤੇ ਇਕ ਅੱਤਵਾਦ ਨਾਲ ਸਬੰਧਿਤ ਕੇਸ ਵਿਚ 29 ਸਾਲਾ ਬ੍ਰੈਨਟਨ ਟਾਰੈਂਟ ਨੂੰ ਸਜਾ ਸੁਨਾਉਣ ਦੀ ਕਾਰਵਾਈ ਕੱਲ੍ਹ ਤੋਂ ਸ਼ੁਰੂ ਹੈ।

ਕ੍ਰਾਈਸਟਚਰਚ ਹਮਲੇ ਦੇ ਦੋਸ਼ੀ ਨੂੰ ਸਜ਼ਾ ਦੇਣ ਲਈ ਨਿਯੁਕਤ ਮਾਣਯੋਗ ਜੱਜ ਕੈਮਰਨ ਮੰਡੇਰ।
ਸੁਰੱਖਿਆ ਕਰਮੀ ਦੋਸ਼ੀ ਨੂੰ ਅਦਾਲਤ ਦੇ ਵਿਚ ਪੇਸ਼ ਕਰਦੇ ਹੋਏ।

ਇਹ ਸਜਾ ਦੋ ਦਿਨ ਤੱਕ ਹੋਰ ਜਾਰੀ ਰਹੇਗੀ। ਕੱਲ੍ਹ ਅਤੇ ਅੱਜ ਪੀੜ੍ਹਤ ਪਰਿਵਾਰਾਂ ਦੇ ਦੁਖ ਬਿਆਨ ਕਰਦੇ ਹੰਝੂ ਭਰੇ ਪੱਤਰ ਪੜ੍ਹੇ ਗਏ। ਬਹੁਤ ਹੀ ਭਾਵਪੂਰਤੀ ਵਾਲੀਆਂ ਲਾਈਨਾਂ ਨੇ ਕਈਆਂ ਦੇ ਅੱਖਾਂ ਵਿਚ ਹੰਝੂ ਲਿਆਂਦੇ। ਐਨੇ ਕਤਲਾਂ ਦੇ ਦੋਸ਼ੀ ਨੂੰ ਕਾਇਰ ਅਤੇ ਨਾਮਰਦ ਤੱਕ ਆਖਿਆ ਗਿਆ। ਪੀੜਤ ਪਰਿਵਾਰਾਂ ਨੇ ਲਾਈਨ ਬਣਾ ਕੇ ਦੋਸ਼ੀ ਨੂੰ ਲਾਹਨਤਾ ਪਾਈਆਂ ਅਤੇ ਉਸ ਨੂੰ ਮੌਤ ਦੇਣ ਦੀ ਮੰਗ ਕੀਤੀ। ਪੀੜਤ ਪਰਿਵਾਰਾਂ ਨੇ ਦੋਸ਼ੀ ਨੂੰ ਸੰਬੋਧਨ ਹੁੰਦਿਆ ਕਿਹਾ ਕਿ ਜੋ ਤੂੰ ਕੀਤਾ ਹੈ ਉਸਦਾ ਨਤੀਜਾ ਤੈਨੂੰ ਭੁਗਤਣਾ ਪਵੇਗਾ। ਦੋਸ਼ੀ ਨੂੰ ਕਿਹਾ ਕਿ ਤੂੰ ਇਕ ਚੂਹੇ ਦੀ ਤਰ੍ਹਾਂ ਇਕੱਲਾ ਹੀ ਖੁੱਡ ਦੇ ਵਿਚ ਮਰੇਗਾ। ਦੋਸ਼ੀ ਨੂੰ ਲਾਹਨਤਾ ਪਾਉਂਦਿਆਂ ਮੁਸਲਮਾਨ ਪੀੜਤ ਪਰਿਵਾਰ ਨੇ ਕਿਹਾ ਕਿ ਤੈਨੂੰ ਕੁਰਾਨ ਪੜ੍ਹਨੀ ਚਾਹੀਦੀ ਹੈ, ਮੁਸਲਮਾਨ ਮਾੜੇ ਨਹੀਂ ਹਨ। ਦੋਸ਼ੀ ਨੂੰ ਕਿਹਾ ਕਿ ਤੂੰ ਯੂਰੀਪੀਅਨ ਲੋਕਾਂ ਨੂੰ ਸ਼ਰਮਸਾਰ ਕੀਤਾ ਹੈ।

ਕ੍ਰਾਈਸਟਚਰਚ ਹਮਲੇ ਵਿਚ ਮਾਰੇ ਗਏ ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਦੇ ਹੰਝੂ ਵਹਾਉਂਦੇ ਚਿਹਰੇ।

ਇਕ ਪੀੜਤ ਪਰਿਵਾਰ ਨੇ ਜਦੋਂ ਦੋਸ਼ੀ ਵੱਲ ਉਂਗਲ ਕਰਕੇ ਕਿਹਾ ਕਿ ਤੂੰ ਹਾਰ ਗਿਆ ਹੈ ਅਤੇ ਅਸੀਂ ਜਿੱਤੇ ਹਾਂ। ਅੱਤਵਾਦ ਦਾ ਕੋਈ ਧਰਮ, ਨਸਲ ਅਤੇ ਰੰਗ ਨਹੀਂ ਹੁੰਦਾ। ਇਕ ਪ੍ਰੀ ਰਿਕਾਰਡਡ ਸਟੇਟਮੈਂਟ ਦੇ ਵਿਚ ਹੀ ਇਸ ਦੋਸ਼ੀ ਨੂੰ ਬੜੀਆਂ ਲਾਹਨਤਾਂ ਪਾਈਆਂ ਗਈਆਂ। ਇਕ ਪੀੜ੍ਹਤ ਪਰਿਵਾਰ ਦੇ ਨੌਜਵਾਨ ਕੇਰੋਨ ਗੌਸੇ ਨੇ ਆਪਣੀ ਟੀ ਸ਼ਰਟ ਉਤੇ ਬਹੁਤ ਵਧੀਆ ਸੰਦੇਸ਼ ਲਿਖਵਾ ਕੇ ਲਿਆਂਦਾ ਹੋਇਆ ਸੀ ਜਿਸ ਉਤੇ ਲਿਖਿਆ ਸੀ: ਜਨਮ ਸਥਾਨ -ਧਰਤੀ, ਨਸਲ-ਮਨੁੱਖ ਜਾਤੀ, ਸਿਆਸਤ-ਆਜ਼ਾਦੀ ਅਤੇ ਧਰਮ-ਪਿਆਰ।
ਪੁਲਿਸ ਨੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ। ਕੋਰਟ ਨੂੰ ਜਾਣ ਵਾਲਾ ਰਸਤੇ ਸੁਰੱਖਿਅਤ ਕੀਤੇ ਗੇ ਹਨ ਅਤੇ ਪੁਲਿਸ ਕੋਰਟ ਦੀ ਇਮਾਰਤ ਅਤੇ ਹੋਰ ਥਾਵਾਂ ਦੀਆਂ ਛੱਤਾਂ ਉਤੇ ਵੀ ਤਾਇਨਾਤ ਕੀਤੀ ਗਈ ਹੈ। ਮਾਣਯੋਗ ਜੱਜ ਕੈਮਰਨ ਮੈਂਡਰ ਇਸ ਸਜ਼ਾ ਦਾ ਕਾਰਵਾਈ ਨੂੰ ਪੂਰਾ ਕਰਨਗੇ। ਇਸ ਦੋਸ਼ੀ ਨੂੰ 92 ਦੇ ਕਰੀਬ ਜਾਂ ਇਸ ਤੋਂ ਵੀ ਵੱਧ ਦੋਸ਼ਾਂ ਦੀਆਂ ਸਜਾਵਾਂ ਸੁਣਾਈਆਂ ਜਾਣਗੀਆਂ।

 

 


Share