ਹਾਈਵੇਅ ਉਪਰ ਦੇਖਰੇਖ ਦੇ ਮਾੜੇ ਪ੍ਰਬੰਧਾਂ ਦੇ ਵਿਰੋਧ ਵਿਚ ਟਰੱਕ ਚਾਲਕਾਂ ਵੱਲੋਂ ਸਰੀ ਵਿਚ ਵਿਸ਼ਾਲ ਰੈਲੀ

280
Share

ਸਰੀ, 23 ਜਨਵਰੀ (ਹਰਦਮ ਮਾਨ/ਪੰਜਾਬ ਮੇਲ)- ਹਾਈਵੇਅ ਉਪਰ ਦੇਖ ਰੇਖ ਦੇ ਮਾੜੇ ਪ੍ਰਬੰਧਾਂ ਅਤੇ ਡਰਾਈਵਿੰਗ ਲਈ ਖ਼ਤਰਨਾਕ ਹਾਲਤਾਂ ਦਾ ਵਿਰੋਧ ਵਿਚ ਅੱਜ ਸੈਂਕੜੇ ਟਰੱਕ ਚਾਲਕਾਂ ਨੇ ਸਰੀ ਵਿਖੇ ਵਿਸ਼ਾਲ ਰੈਲੀ ਕੱਢੀ। ਰੈਲੀ ਦੌਰਾਨ ਟਰੱਕ ਚਾਲਕਾਂ ਨੇ ਗੁਰਦੁਆਰਾ ਦਸਮੇਸ਼ ਦਰਬਾਰ ਤੋਂ ਵੈਸਟ ਕੋਸਟ ਤੱਕ ਰੋਸ ਮਾਰਚ ਕੀਤਾ। ਰੈਲੀ ਵਿਚ ਟਰੱਕ ਚਾਲਕਾਂ ਦੇ ਬੱਚਿਆਂ ਨੇ ਵੀ ਸ਼ਮੂਲੀਅਤ ਕੀਤੀ। ਪ੍ਰਦਰਸ਼ਨਕਾਰੀਆਂ ਨੇ ਆਪਣੇ ਹੱਥਾਂ ਵਿਚ ਟਰੱਕ ਚਾਲਕਾਂ ਦੀਆਂ ਸਮੱਸਿਆਵਾ ਅਤੇ ਮੰਗਾਂ ਸੰਬੰਧੀ ਮਾਟੋ ਫੜੇ ਹੋਏ ਸਨ।

ਰੈਲੀ ਦੇ ਮੁੱਖ ਪ੍ਰਬੰਧਕ ਅਤੇ ਵੈਸਟ ਕੋਸਟ ਟਰੱਕਿੰਗ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਦੀਪ ਸਾਹਸੀ ਨੇ ਇਸ ਰੈਲੀ ਬਾਰੇ ਦੱਸਿਆ ਕਿ ਹਾਈਵੇ ਦੀ ਹਾਲਤ ਏਨੀ ਮਾੜੀ ਹਾਲਤ ਹੈ ਕਿ ਬਰਫੀਲੇ ਤੂਫ਼ਾਨ  ਦੌਰਾਨ ਕੋਈ ਵੀ ਦਿਨ ਅਜਿਹਾ ਨਹੀਂ ਲੰਘਿਆ ਜਦੋਂ ਕਿਸੇ ਡਰਾਈਵਰ ਨੂੰ ਸੱਟ ਨਾ ਲੱਗੀ ਹੋਵੇ ਜਾਂ ਦੁਰਘਟਨਾ ਕਾਰਨ ਕਿਸੇ ਦੀ ਜਾਨ ਨਾ ਗਈ ਹੋਵੇ। ਉਨ੍ਹਾਂ ਕਿਹਾ ਕਿ ਅਸੀਂ ਇਸ ਰੈਲੀ ਰਾਹੀਂ ਹਾਈਵੇ ਤੇ ਆਪਣੀਆਂ ਜਾਨਾਂ ਗੁਆਉਣ ਵਾਲੇ ਟਰੱਕ ਡਰਾਈਵਰ ਦੀ ਯਾਦ ਵਿਚ ਮੋਮਬੱਤੀਆਂ ਜਗਾਉਣ ਜਾ ਰਹੇ ਹਾਂਜੋ ਆਪਣੇ ਪਰਿਵਾਰਾਂ ਲਈ ਆਏ ਤਾਂ ਰੋਜ਼ੀ ਰੋਟੀ ਕਮਾਉਣ ਸੀ ਪਰ ਹਾਈਵੇ ਦੀ ਮਾੜੀ ਸਥਿਤੀ ਕਾਰਨ ਘਰ ਵਾਪਸ ਨਹੀਂ ਪਰਤ ਸਕੇ।

ਉਨ੍ਹਾਂ ਕਿਹਾ ਕਿ ਹਾਈਵੇ ਦੇ ਦੇਖਰੇਖ ਦੇ ਮਸਲੇ ਨੂੰ ਹੱਲ ਕਰਨ ਲਈ ਟਰਾਂਸਪੋਰਟ ਮੰਤਰਾਲੇ ਤੋਂ ਅਸੀਂ ਇਹ ਉਮੀਦ ਕਰਦੇ ਹਾਂ ਕਿ ਉਹ ਹਾਈਵੇਅ ਦੀ ਸਾਂਭ ਸੰਭਾਲ ਕਰਨ ਵਾਲੇ 28 ਠੇਕੇਦਾਰਾਂ ਨਾਲ ਖ਼ੁਦ ਹੀ ਗੱਲਬਾਤ ਕਰਕੇ ਟਰੱਕ ਚਾਲਕਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਹੱਲ ਕੱਢਣਗੇ  ਕਿਉਂਕਿ ਡਰਾਈਵਰਾਂ ਦੀ ਵੱਸੋਂ ਬਾਹਰੀ ਗੱਲ ਹੈ ਕਿ ਉਹ ਇਕ ਇਕ ਠੇਕੇਦਾਰ ਨੂੰ ਆਪਣੀਆਂ ਸਮੱਸਿਆਵਾਂ ਦੱਸਣ ਸਕਣ। ਉਨ੍ਹਾਂ ਦੁੱਖ ਪ੍ਰਗਟ ਕੀਤਾ ਕਿ ਠੇਕੇਦਾਰਾਂ ਦੀ ਲਾਪ੍ਰਵਾਹੀ ਕਾਰਨ ਹਰ ਸਾਲ ਹਾਈਵੇਅ ਦਾ ਹਾਲ ਬਦ ਤੋਂ ਬਦਤਰ ਹੁੰਦਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਇਹ ਮੁੱਦਾ ਸਿਰਫ਼ ਕੋਕਾਹਾਲਾ ਹਾਈਵੇਅ ਦਾ ਨਹੀਂ ਜੋ ਪਿਛਲੇ ਦਿਨੀਂ ਆਏ ਵੱਡੇ ਤੂਫ਼ਾਨ ਕਾਰਨ ਨੁਕਸਾਨਿਆ ਗਿਆ ਸੀ ਸਗੋਂ  ਇਹ ਮਸਲਾ ਤਾਂ ਸੂਬਾਈ ਪੱਧਰ ਦਾ ਮਸਲਾ ਹੈ ਅਤੇ ਇਸ ਵਿਚ ਕੈਮਲੂਪਸ ਤੇ ਅਲਬਰਟਾ ਦੇ ਵਿਚਕਾਰਲੇ ਮਹੱਤਵਪੂਰਨ ਹਿੱਸੇ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਹਾਈਵੇਅ ਦੀ ਦੇਖਰੇਖ ਵਾਲ ਠੇਕੇਦਾਰ ਕੋਈ ਹਾਦਸਾ ਹੋਣ ਤੋਂ ਬਾਅਦ ਤਾਂ ਤੁਰੰਤ ਪਹੁੰਚ ਜਾਂਦੇ ਹਨ ਪਰ ਅੱਗੇ ਪਿੱਛੇ ਕਦੇ ਕਿਤੇ ਦਿਖਾਈ ਨਹੀਂ ਦਿੰਦੇ। ਜੇਕਰ ਕੋਈ ਦੁਰਘਟਨਾ ਹੋਣ ਤੋਂ ਪਹਿਲਾਂ ਹੀ ਅਜਿਹਾ ਕਰ ਲੈਣ ਤਾਂ ਇਹ ਦੁਰਘਟਨਾਵਾਂ ਰੋਕੀਆਂ ਜਾ ਸਕਦੀਆਂ ਹਨਬਹੁਤ ਸਾਰੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਹਨ ਤੇ ਬਹੁਤ ਸਾਰਾ ਪੈਸਾ  ਬਚ ਸਕਦਾ ਹੈ।

  ਡਰਾਈਵਰਾਂ ਨੂੰ ਸਭ ਤੋਂ ਵੱਡੀ ਮੁਸ਼ਕਲ ਇਹ ਵੀ ਹੈ ਕਿ ਹਾਈਵੇ ਬੰਦ ਹੋਣ ਕਾਰਨ ਅਕਸਰ ਹੀ ਸੜਕ ਦੇ ਕਿਨਾਰੇ ਅੱਧਾ ਅੱਧਾ ਦਿਨ ਜਾਂ ਇਸ ਤੋਂ ਵੀ ਵੱਧ ਸਮੇਂ ਲਈ ਹਰ ਪਾਸੇ ਜਾਣ ਲਈ ਉਡੀਕ ਕਰਨੀ ਪੈਂਦੀ ਹੈ। ਉਨ੍ਹਾਂ ਕਿਹਾ ਹੈ ਕਿ ਸਾਡੀ ਇਹ ਮੰਗ ਹੈ ਕਿ ਸਰਕਾਰ ਇਹ ਯਕੀਨੀ ਬਣਾਵੇ ਕਿ ਠੇਕੇਦਾਰ ਸੁਰੱਖਿਆ ਲਈ ਹਾਈਵੇ ਦਾ ਸਹੀ ਢੰਗ ਨਾਲ ਰੱਖ ਰਖਾਅ ਕਰਨ। ਡਰਾਈਵਰਾਂ ਨੂੰ ਹਾਈਵੇਅ ਤੇ ਲੋੜੀਂਦੀਆਂ ਸਹੂਲਤਾਂ ਜਿਵੇਂ ਬਿਜਲੀਪਾਣੀਸਾਫ ਸੁਥਰੇ ਬਾਥਰੂਮਾਂ ਦੇ ਨਾਲ ਨਾਲ ਆਪਣੇ ਟਰੱਕਾਂ ਨੂੰ ਆਰਾਮ ਦੁਆਉਣ ਅਤੇ  ਚੈੱਕਅਪ ਕਰਨ ਲਈ ਬਾਹਰ ਕੱਢਣ ਤੇ ਪਾਰਕ ਕਰਨ ਲਈ ਹੋਰ ਥਾਵਾਂ ਦੀ ਲੋੜ ਹੁੰਦੀ ਹੈਇਨ੍ਹਾਂ ਲਈ ਵੀ ਪੁਖਤਾ ਪ੍ਰਬੰਧ ਹੋਣੇ ਚਾਹੀਦੇ ਹਨ।

ਇਸੇ ਦੌਰਾਨ ਬੀਸੀ ਦੇ ਟਰਾਂਸਪੋਰਟੇਸ਼ਨ ਮੰਤਰੀ ਰੌਬ ਫਲੇਮਿੰਗ ਨੇ ਕਿਹਾ ਕਿ ਵੈਸਟ ਕੋਸਟ ਟਰੱਕਿੰਗ ਐਸੋਸੀਏਸ਼ਨ ਦੀਆਂ ਮੁਸ਼ਕਲਾਂ ਸੁਣਨ ਲਈ ਅਸੀਂ ਪਹੁੰਚ ਕੀਤੀ ਹੈ ਅਤੇ ਹੁਣ ਬੜਾ ਮਹੱਤਵਪੂਰਨ ਹੈ ਕਿ ਅਸੀਂ ਉਨ੍ਹਾਂ ਨਾਲ ਸਿੱਧੀ ਗੱਲਬਾਤ ਕਰ ਰਹੇ ਹਾਂ।  ਉਨ੍ਹਾਂ ਕਿਹਾ ਕਿ ਅਸੀਂ ਯਕੀਨੀ ਬਣਾਉਣ ਲਈ ਹਰ ਕੋਸ਼ਿਸ਼ ਕਰਾਂਗੇ ਕਿ ਟਰੱਕ ਡਰਾਈਵਰਾਂ ਨੂੰ ਸੁਰੱਖਿਅਤ ਰੱਖਣ ਲਈ ਉਨ੍ਹਾਂ ਦੇ ਨਾਲ ਮਿਲ ਕੇ ਕੰਮ ਕਰ ਸਕੀਏ।


Share