ਹਾਈਡ੍ਰੋਕਸੀ ਦਵਾਈ ਕੋਰੋਨਾਵਾਇਰਸ ਨਾਲ ਹੋਣ ਵਾਲੀ ਮੌਤ ਦਰ ਨੂੰ ਰੋਕਣ ‘ਚ ਅਸਫਲ : ਮੈਡੀਕਲ ਸਟੱਡੀ

766
Medical staff shows on February 26, 2020 at the IHU Mediterranee Infection Institute in Marseille, packets of a Nivaquine, tablets containing chloroquine and Plaqueril, tablets containing hydroxychloroquine, drugs that has shown signs of effectiveness against coronavirus. - The Mediterranee infection Institute in Marseille based in La Timone Hospital is at the forefront of the prevention against coronavirus in France. (Photo by GERARD JULIEN / AFP) (Photo by GERARD JULIEN/AFP via Getty Images)
Share

ਵਾਸ਼ਿੰਗਟਨ, 22 ਅਪ੍ਰੈਲ (ਪੰਜਾਬ ਮੇਲ)- ਵਿਸ਼ਵ ਭਰ ਵਿਚ ਫੈਲੀ ਮਹਾਮਾਰੀ ਕੋਰੋਨਾਵਾਇਰਸ ਨੂੰ ਰੋਕਣ ਲਈ ਕਾਰਗਰ ਸਾਬਤ ਹੋਣ ਦਾ ਦਾਅਵਾ ਕਰਨ ਵਾਲੀ ਦਵਾਈ ਹਾਈਡ੍ਰੋਕਸੀਕਲੋਰੋਕਵੀਨ ਬਾਰੇ ਇਕ ਮੈਡੀਕਲ ਸਟੱਡੀ ਸਾਹਮਣੇ ਆਈ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਇਹ ਦਵਾਈ ਕੋਰੋਨਾਵਾਇਰਸ ਨਾਲ ਹੋਣ ਵਾਲੀ ਮੌਤ ਦਰ ਨੂੰ ਰੋਕਣ ‘ਚ ਅਸਫਲ ਸਾਬਤ ਹੋਈ ਹੈ। ਰਾਸ਼ਟਰੀ ਸਿਹਤ ਸੰਸਥਾਨ (ਐੱਨ.ਆਈ.ਐੱਚ.) ਅਤੇ ਵਰਜੀਨੀਆ ਯੂਨੀਵਰਸਿਟੀ ਦੀ ਇਕ ਸਟੱਡੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਰਿਸਰਚ ਕਰਨ ਵਾਲਿਆਂ ਨੇ ਕਿਹਾ ਕਿ ਇਸ ਸਟੱਡੀ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਹਾਈਡ੍ਰੋਕਸੀ ਦੀ ਵਰਤੋਂ ਨਾਲ ਕੋਰੋਨਾ ਮਰੀਜ਼ਾਂ ਵਿਚ ਕੋਈ ਸੁਧਾਰ ਹੋਣ ਦੇ ਸਬੂਤ ਨਹੀਂ ਮਿਲੇ ਹਨ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਕੋਲੋਂ ਇਸ ਦਵਾਈ ਦੀ ਵੱਡੀ ਖੇਪ ਮੰਗਵਾਈ ਸੀ ਤੇ ਇਹ ਖਬਰਾਂ ਸਨ ਕਿ ਇਹ ਦਵਾਈ ਕੋਰੋਨਾ ਪੀੜਤਾਂ ਲਈ ਕਾਰਗਰ ਸਾਬਤ ਹੋ ਰਹੀ ਹੈ ਤੇ ਕਈ ਲੋਕ ਇਸ ਨਾਲ ਠੀਕ ਹੋਏ ਹਨ। ਹਾਈਡ੍ਰੋਕਸੀਕਲੋਰੋਕਵੀਨ ਦਵਾਈ ‘ਤੇ ਮੁੱਢਲੀ ਖੋਜ ‘ਚ ਕਈ ਵਿਵਾਦ ਭਰੇ ਨਤੀਜੇ ਸਾਹਮਣੇ ਆਏ ਹਨ, ਹਾਲਾਂਕਿ ਇਕ ਲੈਬ ਨੇ ਆਪਣੇ ਅਧਿਐਨ ‘ਚ ਦੱਸਿਆ ਕਿ ਇਸ ਦਵਾਈ ਨਾਲ ਵਾਇਰਸ ਨੂੰ ਸੈਲਾਂ ਦੇ ਅੰਦਰ ਜਾਣ ਤੋਂ ਰੋਕਿਆ ਜਾ ਸਕਦਾ ਹੈ। ਚੀਨ ਤੋਂ ਇਕ ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ ਕਿ ਇਸ ਦਵਾਈ ਰਾਹੀਂ 10 ਹਸਪਤਾਲਾਂ ‘ਚ 100 ਵਿਅਕਤੀਆਂ ਦਾ ਇਲਾਜ ਕੀਤਾ ਗਿਆ। ਉਨ੍ਹਾਂ ਸਾਰਿਆਂ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਸਨ। ਇਸ ਤੋਂ ਇਲਾਵਾ ਵੱਖ-ਵੱਖ ਸਮੇਂ ‘ਤੇ ਕਈ ਤਰ੍ਹਾਂ ਦੀਆਂ ਦਵਾਈਆਂ ਨਾਲ ਉਨ੍ਹਾਂ ਦਾ ਇਲਾਜ ਕੀਤਾ ਗਿਆ ਸੀ। ਚੀਨ ਤੋਂ ਇਕ ਹੋਰ ਖੋਜ ਸਾਹਮਣੇ ਆਈ ਹੈ ਕਿ ਹਾਈਡ੍ਰੋਕਸੀ ਕਲੋਰੋਕਵੀਨ ਦੀ ਵਰਤੋ ਨਾਲ 31 ਵਿਅਕਤੀਆਂ ਦੀ ਖਾਂਸੀ ਤੇ ਨਿਮੋਨੀਆ ਬਹੁਤ ਜਲਦੀ ਠੀਕ ਹੋ ਗਿਆ, ਜਦ ਕਿ ਬਾਕੀ 31 ਵਿਅਕਤੀ ਬਿਨਾਂ ਇਸ ਦੇ ਇੰਨੀ ਜਲਦੀ ਠੀਕ ਨਹੀਂ ਹੋਏ।


Share