ਹਾਂਗ-ਕਾਂਗ ਨੇ ਯਾਤਰੀਆਂ ਦੇ ਕੋਰੋਨਾ ਪਾਜ਼ੇਟਿਵ ਮਿਲਣ ਤੋਂ ਬਾਅਦ 10 ਨਵੰਬਰ ਤੱਕ ਏਅਰ ਇੰਡੀਆ ਦੀਆਂ ਉਡਾਣਾਂ ‘ਤੇ ਲਗਾਈ ਪਾਬੰਦੀ

447
Share

ਮੁੰਬਈ, 30 ਅਕਤੂਬਰ (ਪੰਜਾਬ ਮੇਲ)-  ਹਾਂਗ-ਕਾਂਗ ਨੇ ਕੁਝ ਯਾਤਰੀਆਂ ਦੇ ਕੋਰੋਨਾ ਪਾਜ਼ੇਟਿਵ ਮਿਲਣ ਤੋਂ ਬਾਅਦ 10 ਨਵੰਬਰ ਤੱਕ ਮੁੰਬਈ ਤੋਂ ਏਅਰ ਇੰਡੀਆ ਦੀਆਂ ਉਡਾਣਾਂ ‘ਤੇ ਪਾਬੰਦੀ ਲਗਾਈ ਹੈ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ ਹਫਤੇ ਦੇ ਸ਼ੁਰੂ ਵਿਚ ਯਾਤਰਾ ਕਰਨ ਵਾਲੇ ਕੁਝ ਯਾਤਰੀ ਹਾਂਗ ਕਾਂਗ ਪਹੁੰਚਣ ‘ਤੇ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਸਨ। ਇਸ ਤੋਂ ਬਾਅਦ ਹਾਂਗ-ਕਾਂਗ ਦੀ ਸਰਕਾਰ ਨੇ 10 ਨਵੰਬਰ ਤੱਕ ਮੁੰਬਈ-ਹਾਂਗ ਕਾਂਗ ਦੀਆਂ ਉਡਾਣਾਂ ‘ਤੇ ਪਾਬੰਦੀ ਲਗਾ ਦਿੱਤੀ ਹੈ।

ਹਾਂਗਕਾਂਗ ਦੀ ਸਰਕਾਰ ਨੇ ਚੌਥੀ ਵਾਰ ਏਅਰ ਇੰਡੀਆ ਦੀਆਂ ਉਡਾਣਾਂ ‘ਤੇ ਪਾਬੰਦੀ ਲਗਾਈ ਹੈ। ਹਾਂਗ ਕਾਂਗ ਦੀ ਸਰਕਾਰ ਦੁਆਰਾ ਜੁਲਾਈ ਵਿਚ ਜਾਰੀ ਨਿਯਮਾਂ ਅਨੁਸਾਰ ਭਾਰਤੀ ਯਾਤਰੀ ਹਾਂਗ-ਕਾਂਗ ਦਾ ਸਿਰਫ ਉਦੋਂ ਹੀ ਦੌਰਾ ਕਰ ਸਕਦੇ ਹਨ ਜੇ ਉਨ੍ਹਾਂ ਨੂੰ ਯਾਤਰਾ ਤੋਂ 72 ਘੰਟੇ ਪਹਿਲਾਂ ਕੀਤੀ ਗਈ ਜਾਂਚ ਦੌਰਾਨ ਕੋਵਿਡ -19 ਨੈਗੇਟਿਵ ਪਾਇਆ ਗਿਆ ਹੋਵੇ। ਇਸ ਦੇ ਨਾਲ ਹੀ  ਸਾਰੇ ਅੰਤਰਰਾਸ਼ਟਰੀ ਯਾਤਰੀਆਂ ਲਈ ਹਾਂਗ ਕਾਂਗ ਪਹੁੰਚਣ ‘ਤੇ ਹਵਾਈ ਅੱਡੇ ‘ਤੇ ਜਾਂਚ ਕਰਵਾਉਣਾ ਜ਼ਰੂਰੀ ਹੁੰਦਾ ਹੈ।


Share