ਹਾਂਗਕਾਂਗ-ਮਲੇਸ਼ੀਆ ਸਣੇ 20 ਮੁਲਕਾਂ ਨੇ ਭਾਰਤੀ ਉਡਾਣਾਂ ‘ਤੇ ਲਾਈ ਪਾਬੰਦੀ

276
Share

ਨਵੀਂ ਦਿੱਲੀ, 3 ਮਈ (ਪੰਜਾਬ ਮੇਲ)- ਕੋਰੋਨਾਵਾਇਰਸ ਦੇ ਵੱਧਦੇ ਕਹਿਰ ਨੂੰ ਵੇਖਦੇ ਹੋਏ ਹੁਣ ਹਾਂਗਕਾਂਗ ਨੇ ਵੀ ਭਰਾਤੀ ਯਾਤਰੀਆਂ ਦੀ ਐਂਟਰੀ ਤੇ ਪਾਬੰਦੀ ਲਾ ਦਿੱਤੀ ਹੈ। ਹਾਂਗਕਾਂਗ ਨੇ ਭਾਰਤ ਵਿੱਚ ਕੋਰੋਨਾਵਾਇਰਸ ਦੇ ਵਧਦੇ ਕੇਸਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫੈਸਲਾ ਲਿਆ ਹੈ। ਹਾਂਗਕਾਂਗ ਨੂੰ ਇਹ ਵੀ ਡਰ ਹੈ ਕਿ ਕਿਤੇ ਇਹ ਮਾਰੂ ਕੋਰੋਨਾਵਾਇਰਸ ਹਾਂਗਕਾਂਗ ਵਿੱਚ ਨਾ ਫੈਲ ਜਾਵੇ।

ਜਦੋਂ ਕਿ ਹਾਂਗਕਾਂਗ ਨੇ ਪਹਿਲਾਂ 20 ਅਪ੍ਰੈਲ ਤੋਂ 14 ਦਿਨਾਂ ਲਈ ਭਾਰਤ ਤੋਂ ਯਾਤਰੀਆਂ ਦੀਆਂ ਉਡਾਣਾਂ ‘ਤੇ ਪਾਬੰਦੀ ਲਗਾਈ ਸੀ। ਇਸ ਦੇ ਨਾਲ ਹੀ ਹੁਣ ਇਸ ਨੇ ਬਹੁਤ ਜ਼ਿਆਦਾ ਜੋਖਮ ਦੇ ਮੱਦੇਨਜ਼ਰ 1 ਮਈ ਤੋਂ ਭਾਰਤ, ਪਾਕਿਸਤਾਨ, ਫਿਲਪੀਨਜ਼ ਤੇ ਨੇਪਾਲ ‘ਤੇ ਪਾਬੰਦੀ ਲਗਾਈ ਹੈ।

ਹਾਸਲ ਜਾਣਕਾਰੀ ਅਨੁਸਾਰ, ਹਾਂਗਕਾਂਗ ਦੀ ਸਰਕਾਰ ਨੇ ਆਪਣੀ ਵੈਬਸਾਈਟ ਤੇ ਕਿਹਾ ਹੈ ਕਿ ‘ਉਹ ਸਾਰੇ ਲੋਕ ਜੋ ਇਨ੍ਹਾਂ ਦੇਸ਼ਾਂ ਵਿੱਚ 2 ਘੰਟੇ ਤੋਂ ਵੱਧ ਸਮੇਂ ਲਈ ਰਹੇ ਹਨ, ਉਨ੍ਹਾਂ ਨੂੰ ਹਾਂਗਕਾਂਗ ਜਾਣ ਦੀ ਆਗਿਆ ਨਹੀਂ ਮਿਲੇਗੀ।’ ਬ੍ਰਾਜ਼ੀਲ, ਆਇਰਲੈਂਡ, ਦੱਖਣੀ ਅਫਰੀਕਾ ਤੇ ਯੂਕੇ ਇਸ ਸਮੇਂ ਭਾਰਤ ਤੋਂ ਇਲਾਵਾ ਸਭ ਤੋਂ ਵੱਧ ਕੋਵਿਡ ਨਾਲ ਲੜ ਰਹੇ ਹਨ।

ਮਲੇਸ਼ੀਆ ਨੇ ਭਾਰਤ ਤੇ ਪਾਬੰਦੀ ਲਗਾਈ
ਹਾਂਗਕਾਂਗ ਤੋਂ ਇਲਾਵਾ ਮਲੇਸ਼ੀਆ ਨੇ ਵੀ ਭਾਰਤ ਯਾਤਰਾ ‘ਤੇ ਪਾਬੰਦੀ ਲਗਾਈ ਹੈ। ਇਸ ਦੇ ਕਾਰਨ, ਮਲੇਸ਼ੀਆ ਤੋਂ ਵੰਦੇ ਭਾਰਤ ਮਿਸ਼ਨ ਲਈ ਉਡਾਣਾਂ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਦਰਅਸਲ, ਏਅਰ ਇੰਡੀਆ ਐਕਸਪ੍ਰੈਸ ਨੇ ਐਤਵਾਰ ਨੂੰ ਟਵੀਟ ਕੀਤਾ ਕਿ ‘ਮਲੇਸ਼ੀਆ ਸਰਕਾਰ ਦੀ ਤਾਜ਼ਾ ਨੋਟੀਫਿਕੇਸ਼ਨ ਅਨੁਸਾਰ ਅਗਲੇ ਨੋਟਿਸ ਤੱਕ ਕੁਆਲਾਲੰਪੁਰ ਨੂੰ ਅਸਥਾਈ ਤੌਰ’ ਤੇ ਮੁਅੱਤਲ ਕਰ ਦਿੱਤਾ ਗਿਆ ਹੈ। ‘

20 ਦੇਸ਼ਾਂ ਨੇ ਭਾਰਤ ‘ਤੇ ਪਾਬੰਦੀ ਲਗਾਈ
ਜਾਣਕਾਰੀ ਦੇ ਅਨੁਸਾਰ, ਹੁਣ ਤੱਕ, ਸੰਯੁਕਤ ਰਾਜ ਅਮਰੀਕਾ, ਕੈਨੇਡਾ, ਯੂਕੇ, ਜਰਮਨੀ, ਯੂਏਈ, ਸਿੰਗਾਪੁਰ, ਹਾਂਗਕਾਂਗ ਅਤੇ ਆਸਟਰੇਲੀਆ ਵਰਗੇ 20 ਦੇ ਕਰੀਬ ਦੇਸ਼ਾਂ ਨੇ ਸੁਰੱਖਿਆ ਦੇ ਕਾਰਨ ਪਿਛਲੇ 10 ਦਿਨਾਂ ਵਿੱਚ ਭਾਰਤ ਤੋਂ ਉਡਾਣ ਭਰਨ ‘ਤੇ ਪਾਬੰਦੀ ਲਗਾਈ ਹੈ।


Share