
ਹਾਂਗਕਾਂਗ, 24 ਮਈ (ਪੰਜਾਬ ਮੇਲ)- ਹਾਂਗਕਾਂਗ ਪੁਲੀਸ ਨੇ ਚੀਨ ਦੇ ਪ੍ਰਸਤਾਵਿਤ ਸਖਤ ਕੌਮੀ ਸੁਰੱਖਿਆ ਕਾਨੂੰਨ ਵਿਰੁੱਧ ਐਤਵਾਰ ਨੂੰ ਸੜਕਾਂ ‘ਤੇ ਉਤਰਨ ਵਾਲੇ ਸੈਂਕੜੇ ਲੋਕਾਂ ’ਤੇ ਅੱਥਰੂ ਗੈਸ ਦੇ ਗੋਲੇ ਦਾਗੇ। ਚੀਨ ਦੀ ਸੰਸਦ ਦੇ ਸ਼ੈਸ਼ਨ ਦੇ ਪਹਿਲੇ ਦਿਨ ਸ਼ੁੱਕਰਵਾਰ ਨੂੰ ਪੇਸ਼ ਕੀਤੇ ਪ੍ਰਸਤਾਵਿਤ ਬਿੱਲ ਦਾ ਉਦੇਸ਼ ਵਿਦੇਸ਼ੀ ਦਖਲਅੰਦਾਜ਼ੀ ਅਤੇ ਅਤਿਵਾਦ ਨੂੰ ਰੋਕਣਾ ਤੇ ਵੱਖਵਾਦੀਆਂ ਨੂੰ ਠੱਲ੍ਹਣਾ ਹੈ। ਐਤਵਾਰ ਦੁਪਹਿਰ ਕਾਲੇ ਕੱਪੜੇ ਪਹਿਨੇ ਪ੍ਰਦਰਸ਼ਨਕਾਰੀ ਪ੍ਰਸਤਾਵਿਤ ਕਾਨੂੰਨ ਦੇ ਵਿਰੋਧ ਵਿੱਚ ਸੜਕਾਂ ’ਤੇ ਆ ਗਏ। ਪ੍ਰਦਰਸ਼ਨਕਾਰੀਆਂ ਨੇ “ਹਾਂਗ ਕਾਂਗ ਨੂੰ ਆਜ਼ਾਦ ਕਰੋ” ਨਾਅਰੇ ਲਗਾਏ।