ਹਾਂਗਕਾਂਗ ਨੇ ਏਅਰ ਇੰਡੀਆ ਦੀਆਂ ਉਡਾਣਾਂ ‘ਤੇ 30 ਅਕਤੂਬਰ ਤੱਕ ਲਾਈ ਰੋਕ

301
Share

ਹਾਂਗਕਾਂਗ, 17 ਅਕਤੂਬਰ (ਪੰਜਾਬ ਮੇਲ)-  ਕੁਝ ਯਾਤਰੀਆਂ ਦੇ ਕੋਰੋਨਾ ਪੌਜ਼ੀਟਿਵ ਮਿਲਣ ਮਗਰੋਂ ਹਾਂਗਕਾਂਗ ਨੇ ਏਅਰ ਇੰਡੀਆ ਅਤੇ ਵਿਸਤਾਰਾ ਦੀਆਂ ਉਡਾਣਾਂ ‘ਤੇ 17 ਤੋਂ 30 ਅਕਤੂਬਰ ਤੱਕ ਪਾਬੰਦੀ ਲਾ ਦਿੱਤੀ ਹੈ। ਇੱਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਕੋਰੋਨਾ ਪੌਜ਼ੀਟਿਵ ਯਾਤਰੀ ਮਿਲਣ ਬਾਅਦ ਹਾਂਗਕਾਂਗ ਸਰਕਾਰ ਨੇ ਤੀਜੀ ਵਾਰ ਏਅਰ ਇੰਡੀਆ ਦੀਆਂ ਉਡਾਣਾਂ ‘ਤੇ ਰੋਕ ਲਾਉਣ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਇਹ ਰੋਕ 18 ਤੋਂ 31 ਅਗਸਤ ਅਤੇ 20 ਸਤੰਬਰ ਤੋਂ 3 ਅਕਤੂਬਰ ਤੱਕ ਲਾਈ ਗਈ ਸੀ।


Share