ਹਸਪਤਾਲਾਂ ’ਚ ਕੋਰੋਨਾ ਨੂੰ ਮਾਰਨ ਦੀ ਦਵਾਈ ਹੀ ਨਹੀਂ: ਕੌਮਾਂਤਰੀ ਕਾਰਡੀਓਲਾਜਿਸਟ ਡਾਕਟਰ ਦਾ ਦਾਅਵਾ

109
Share

-ਹਸਪਤਾਲ ’ਚ ਹੋ ਰਿਹੈ ਲੱਛਣਾਂ ਦਾ ਇਲਾਜ
ਨਵੀਂ ਦਿੱਲੀ, 22 ਅਪ੍ਰੈਲ (ਪੰਜਾਬ ਮੇਲ)-ਕੋਰੋਨਾ ਨੂੰ ਲੈ ਕੇ ਦੁਨੀਆਂ ਭਰ ’ਚ ਕਈ ਤਰ੍ਹਾਂ ਦੀਆਂ ਖੋਜਾਂ ਸਾਹਮਣੇ ਆ ਰਹੀਆਂ ਹਨ। ਕੌਮਾਂਤਰੀ ਕਾਰਡੀਓਲਾਜਿਸਟ ਡਾਕਟਰ ਸੰਜੀਵ ਨੇ ਦਾਅਵਾ ਕੀਤਾ ਹੈ ਕਿ ਹਸਪਤਾਲਾਂ ’ਚ ਕੋਰੋਨਾ ਨੂੰ ਮਾਰਨ ਦੀ ਦਵਾਈ ਹੀ ਨਹੀਂ ਹੈ। ਉਥੇ ਸਿਰਫ਼ ਕੋਰੋਨਾ ਦੇ ਲੱਛਣਾਂ ਦਾ ਹੀ ਇਲਾਜ ਹੋ ਰਿਹਾ ਹੈ। ਉਦਾਹਰਣ ਦੇ ਤੌਰ ’ਤੇ ਜੇਕਰ ਤੁਹਾਨੂੰ ਕੋਰੋਨਾ ਹੋਣ ਤੋਂ ਬਾਅਦ ਬੁਖ਼ਾਰ ਹੋ ਰਿਹਾ ਹੈ ਜਾਂ ਖੰਘ ਆ ਰਹੀ ਹੈ ਤਾਂ ਉਸ ਨੂੰ ਰੋਕਣ ਦੀਆਂ ਉਹੀ ਦਵਾਈਆਂ ਦਿੱਤੀਆ ਜਾ ਰਹੀ ਹਨ, ਜੋ ਕਿ ਆਮ ਤੌਰ ’ਤੇ ਡਾਕਟਰ ਦਿੰਦੇ ਹਨ। ਕੋਰੋਨਾ ਦੌਰਾਨ ਤੁਹਾਨੂੰ ਚੈਸਟ ਇਨਫੈਕਸ਼ਨ ਹੈ, ਤਾਂ ਹਸਪਤਾਲ ’ਚ ਤੁਹਾਨੂੰ ਉਸੇ ਦੀ ਦਵਾਈ ਦਿੱਤੀ ਜਾਂਦੀ ਹੈ। ਉਹ ਕਹਿੰਦੇ ਹਨ ਕਿ ਅਜਿਹੀ ਕੋਈ ਦਵਾਈ ਨਹੀਂ ਬਣੀ ਹੈ, ਜਿਸ ਨੂੰ ਖਾਂਦਿਆਂ ਹੀ ਕੋਰੋਨਾ ਖਤਮ ਹੋ ਜਾਵੇ।¿;
ਰੇਮੇਡੀਸਿਵਰ ਦਵਾਈ ਬਾਰੇ ਉਨ੍ਹਾਂ ਨੇ ਦੱਸਿਆ ਕਿ ਉਹ ਵੀ ਕੋਰੋਨਾ ਨੂੰ ਮਾਰਨ ’ਚ ਸਮਰੱਥ ਨਹੀਂ ਹੈ। ਸਿਰਫ਼ ਲੰਗਸ ’ਚ ਇਨਫੈਕਸ਼ਨ ਹੋਣ ’ਤੇ ਇਹ ਕੰਮ ਕਰਦੀ ਹੈ। ਮੀਡੀਆ ’ਚ ਦਿੱਤੀ ਗਈ ਇੰਟਰਵਿਊ ਵਿਚ ਡਾਕਟਰ ਸੰਜੀਵ ਨੇ ਦੱਸਿਆ ਕਿ ਅਸੀਂ ਖੁਦ ਕੋਰੋਨਾ ਤੋਂ ਆਪਣੀ ਬਿਹਤਰ ਸੁਰੱਖਿਆ ਕਰ ਸਕਦੇ ਹਾਂ। ਕੋਰੋਨਾ ਦੇ ਲੱਛਣ ਹੋਣ ’ਤੇ ਤੁਸੀਂ ਘਰ ’ਚ ਹੀ ਆਈਸੋਲੇਟ ਹੋ ਕੇ ਕੋਰੋਨਾ ਨੂੰ ਮਾਤ ਦੇ ਸਕਦੇ ਹੋ।
ਉਨ੍ਹਾਂ ਦੱਸਿਆ ਕਿ ਲੋਕਾਂ ’ਚ ਟੀਕਾਕਰਨ ਸਬੰਧੀ ਬਹੁਤ ਸਾਰੇ ਭੁਲੇਖੇ ਹਨ। ਕੁਝ ਲੋਕਾਂ ਦਾ ਕਹਿਣਾ ਹੈ ਕਿ ਇਸ ਨਾਲ ਬੁਖ਼ਾਰ ਵੀ ਹੁੰਦਾ ਹੈ। ਉਹ ਕਹਿੰਦੇ ਹਨ ਕਿ ਜੇਕਰ ਕਿਸੇ ਵਿਅਕਤੀ ਨੂੰ ਟੀਕਾ ਲੁਆਉਣ ’ਤੇ ਬੁਖ਼ਾਰ ਹੁੰਦਾ ਹੈ ਤਾਂ ਇਹ ਇਸ ਗੱਲ ਦਾ ਸੰਕੇਤ ਹੈ ਕਿ ਟੀਕਾ ਅਸਰਦਾਰ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਟੀਕਾ ਲੁਆਉਣ ’ਤੇ ਡਾਕਟਰ ਇਹ ਕਹਿੰਦੇ ਹਨ ਕਿ ਉਸ ਨੂੰ ਥੋੜ੍ਹਾ ਬੁਖਾਰ ਹੋਵੇਗਾ। ਡਾ. ਸੁਨੀਲ ਨੇ ਕਿਹਾ ਕਿ ਵਿਗਿਆਨੀਆਂ ਨੇ ਵੈਕਸੀਨ ਬਹੁਤ ਮਿਹਨਤ ਨਾਲ ਬਣਾਈ ਹੈ ਅਤੇ ਇਸ ਨੂੰ ਲੁਆਉਣਾ ਚਾਹੀਦਾ ਹੈ।
ਡਾਕਟਰ ਸੰਜੀਵ ਕਹਿੰਦੇ ਹਨ ਕਿ ਸਾਰੇ ਜਾਣਦੇ ਹਨ ਕਿ 14 ਦਿਨ ਤੱਕ ਆਈਸੋਲੇਸ਼ਨ ’ਚ ਰਹਿਣ ’ਤੇ ਕੋਰੋਨਾ ਦੀ ਚੇਨ ਟੁੱਟ ਜਾਂਦੀ ਹੈ। ਜੇਕਰ ਤੁਹਾਨੂੰ ਕੋਰੋਨਾ ਦੇ ਹਲਕੇ ਲੱਛਣ ਹਨ, ਤਾਂ ਤੁਸੀਂ ਸਰੀਰਕ ਤੌਰ ’ਤੇ ਇਸ ਨਾਲ ਲੜਨ ’ਤੇ ਸਮਰੱਥ ਹੋ ਤਾਂ ਤੁਹਾਨੂੰ ਬਿਨਾਂ ਕਾਰਨ ਹਸਪਤਾਲ ਦਾ ਰੁਖ਼ ਨਹੀਂ ਕਰਨਾ ਚਾਹੀਦਾ ਹੈ। ਹਸਪਤਾਲ ’ਚ ਡਾਕਟਰ ਦੀ ਸਲਾਹ ’ਤੇ ਹੀ ਟੈਸਟ ਕਰਵਾਉਣਾ ਚਾਹੀਦਾ ਹੈ ਅਤੇ ਹਲਕੇ ਲੱਛਣ ਹੋਣ ’ਤੇ ਖੁਦ ਨੂੰ ਆਈਸੋਲੇਟ ਕਰ ਲੈਣਾ ਚਾਹੀਦਾ ਹੈ।
ਕੋਰੋਨਾ ਤੋਂ ਬਾਅਦ ਸਿਹਤਮੰਦ ਹੋਣ ਤੋਂ ਬਾਅਦ ਭੋਜਨ ਬਾਰੇ ਉਹ ਕਹਿੰਦੇ ਹਨ ਕਿ ਇਲਾਜ ਦੌਰਾਨ ਮਰੀਜ਼ ਨੂੰ ਕਈ ਤਰ੍ਹਾਂ ਦੇ ਪ੍ਰੋਟੀਨ ਦੇ ਟੀਕੇ ਵੀ ਲਗਾਏ ਜਾਂਦੇ ਹਨ, ਤਾਂ ਜੋ ਉਸਦਾ ਸਰੀਰ ਬੀਮਾਰੀ ਨਾਲ ਲੜ ਸਕੇ, ਪਰ ਹਸਪਤਾਲ ਤੋਂ ਘਰ ਆਉਣ ’ਤੇ ਰਵਾਇਤੀ ਭੋਜਨ ਹੀ ਖਾਣਾ ਚਾਹੀਦਾ ਹੈ। ਅਜਿਹੇ ਭੋਜਨ ਨਾਲ ਸਰੀਰ ਜਲਦੀ ਰਿਕਵਰ ਹੋ ਜਾਂਦਾ ਹੈ। ਡਾਕਟਰ ਸੁਨੀਲ ਨੇ ਦੱਸਿਆ ਕਿ ਜੋ ਆਦਮੀ ਰੋਜ਼ਾਨਾ ਆਪਣਾ ਕੰਮ ’ਚ ਲੱਗਾ ਰਹਿੰਦਾ ਹੈ। ਪੈਦਲ ਤੁਰਦਾ ਹੈ ਉਸ ਨੂੰ ਕੋਰੋਨਾ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ। ਉਹ ਕਹਿੰਦੇ ਹਨ ਕਿ ਜਿਮ ਵਿਚ ਜਾ ਕੇ ਕਸਰਤ ਕਰਨਾ ਹੀ ਜ਼ਰੂਰੀ ਨਹੀਂ ਹੈ, ਜੇਕਰ ਤੁਸੀਂ ਦਿਨ ਭਰ ਤੁਰ ਫਿਰ ਕੇ ਕੋਈ ਵੀ ਕੰਮ ਕਰਦੇ ਹਨ ਤਾਂ ਇਹ ਤੁਹਾਨੂੰ ਸਿਹਤਮੰਦ ਰੱਖਦਾ ਹੈ।
ਡਾਕਟਰ ਸੁਨੀਲ ਦਾ ਕਹਿਣਾ ਹੈ ਕਿ ਸਾਬਣ ਤੋਂ ਵਧੀਆ ਸੈਨੇਟਾਈਜ਼ਰ ਪੂਰੀ ਦੁਨੀਆਂ ’ਚ ਨਹੀਂ ਹੈ। ਸਾਬਣ ਹਰ ਥਾਂ ਆਸਾਨੀ ਨਾਲ ਮੁਹੱਈਆ ਹੋ ਜਾਂਦਾ ਹੈ।

Share