ਹਰਿਆਣੇ ਦੇ ਲੀਡਰ ਵਗਾਰ ਵਿੱਚ ਵਰਤ ਰਹੇ ਹਨ ਪੰਜਾਬ ਦਾ ਹੈਲੀਕਾਪਟਰ

49
Share

ਪੰਜਾਬ ਅਤੇ ਹਰਿਆਣਾ ਵਿੱਚ ਹੈਲੀਕਾਪਟਰ ਦੀ ਸ਼ੇਅਰਿੰਗ ਲਈ ਕੋਈ ਸਮਝੌਤਾ ਨਹੀਂ – ਆਰ.ਟੀ.ਆਈ.
ਪੋਲ ਖੁੱਲਣ ਤੇ ਆਮ ਆਦਮੀ ਪਾਰਟੀ ਅਤੇ ਸ਼ਹਿਰੀ ਹਵਾਬਾਜੀ ਦੇ ਅਫਸਰਾਂ ਨੇ ਸਮਝੋਤੇ ਬਾਰੇ ਬੋਲਿਆ ਸੀ ਝੂਠ- ਮਾਨਿਕ ਗੋਇਲ
ਕੁਝ ਸਮਾਂ ਪਹਿਲਾਂ ਅਗਸਤ ਮਹੀਨੇ ਵਿੱਚ ਜਦੋਂ ਹਰਿਆਣਾ ਦੇ ਉੱਪ ਮੁੱਖਮੰਤਰੀ ਦੁਸ਼ਯੰਤ ਚੌਟਾਲਾ ਪੰਜਾਬ ਸਰਕਾਰ ਦੇ ਹੈਲੀਕਾਪਟਰ ਵਿੱਚ ਹਾਂਸੀ ਪਹੁੰਚੇਸਨਤਾਂ ਆਰ.ਟੀ.ਆਈ. ਐਕਟਿਵਿਸਟ ਮਾਨਿਕ ਗੋਇਲ ਨੇ ਉਹ ਵੀਡੀਉ ਸੋਸ਼ਲ ਮੀਡੀਆ ਤੇ ਨਸ਼ਰ ਕੀਤੀ ਸੀ। ਜਿਸਦਾ ਪੂਰੇ ਸੂਬੇ ਵਿੱਚ ਕਾਫੀ ਵਿਵਾਦ ਹੋਇਆ ਸੀ।ਪੰਜਾਬਦੇ ਲੋਕਾਂ ਨੇ ਅਤੇ ਵਿਰੋਧੀ ਧਿਰ ਨੇ ਆਮ ਆਦਮੀ ਪਾਰਟੀ ਪਾਰਟੀ ਨੂੰ ਸਵਾਲ ਕੀਤੇ ਸਨ ਕਿ ਪੰਜਾਬ ਦਾ ਇਕਲੋਤਾ ਹੈਲੀਕਾਪਟਰ ਹਰਿਆਣੇ ਦੇ ਉੱਪਮੁੱਖਮੰਤਰੀ ਦੁਸ਼ਯੰਤ ਚੁਟਾਲਾ ਕਿਵੇਂ ਵਰਤ ਰਹੇ ਹਨ।
ਇਹਨਾਂ ਸਭ ਸਵਾਲਾਂ ਦੇ ਜਵਾਬ ਵਿੱਚ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਟਵੀਟ ਕਰਕੇ ਕਿਹਾ ਸੀ ਕਿ ਪੰਜਾਬ ਦਾਹੋਰਸੂਬਿਆਂ ਨਾਲ ਹੈਲੀਕਾਪਟਰ ਵਰਤਣ ਦਾ ਸਮਝੌਤਾ ਹੈ ਜਿਸਦੇ ਤਹਿਤ ਹਰਿਆਣਾ ਦੇ ਉੱਪ ਮੁੱਖਮੰਤਰੀ ਪੰਜਾਬ ਦਾ ਹੈਲੀਕਾਪਟਰ ਵਰਤ ਰਹੇ ਹਨ।  ਇਸ ਦੇ ਨਾਲ ਹੀ ਸ਼ਹਿਰੀ ਹਵਾਬਾਜੀ ਪੰਜਾਬ ਦੇ ਡਾਇਰੈਕਟਰ ਸੋਨਾਲੀ ਗਿਰੀ ਨੇ ਵੀ ਬਿਆਨ ਦਿੰਦਿਆਂ ਕਿਹਾ ਸੀ ਪੰਜਾਬ ਦਾ ਹੋਰ ਸੂਬਿਆਂ ਨਾਲ ਸਮਝੌਤਾ ਹੈ ਜਿਸਦੇ ਤਹਿਤ ਚੌਟਾਲਾ ਪੰਜਾਬ ਦਾ ਹੈਲੀਕਾਪਟਰ ਵਰਤ ਰਹੇ ਹਨ ।
ਇਸ ਸਭ ਤੋ ਬਾਅਦ ਮਾਨਸਾ ਦੇ ਆਰ.ਟੀ.ਆਈ. ਐਕਟਿਵਿਸਟ ਮਾਨਿਕ ਗੋਇਲ ਵੱਲੋਂ ਪੰਜਾਬ ਦੇ ਸ਼ਹਿਰੀ ਹਵਾਵਾਬਾਜੀ ਵਿਭਾਗ ਨੂੰ ਇੱਕ ਆਰ.ਟੀ.ਆਈ. ਪਾਈ ਗਈ, ਜਿਸਵਿੱਚ ਉਨ੍ਹਾਂ ਨੇ ਹੋਰ ਸੂਬਿਆਂ ਨਾਲ ਹੈਲੀਕਾਪਟਰ ਸ਼ੇਅਰਿੰਗ ਦੇ ਸਮਝੌਤੇ ਕਾਪੀ ਮੰਗੀ ਗਈ । ਆਰ.ਟੀ.ਆਈ. ਵਿੱਚ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇਆਈਕਿ ਪੰਜਾਬ ਸਰਕਾਰ ਦਾ ਕਿਸੇ ਵੀ ਸੂਬੇ ਨਾਲ ਕਦੇ ਵੀ ਹੈਲੀਕਾਪਟਰ ਸ਼ੇਅਰਿਗ ਦਾ ਕੋਈ ਵੀ ਸਮਝੌਤਾ ਨਹੀਂ ਕੀਤਾ ਗਿਆ।’
ਮਾਨਿਕ ਗੋਇਲ ਨੇ ਕਿਹਾ ਕਿ ” ਆਰ.ਟੀ.ਆਈ. ਵਿੱਚ ਮਿਲੀ ਜਾਣਕਾਰੀ ਪੜ੍ਹ ਕੇ ਮੈਂ ਹੈਰਾਨ ਰਹਿ ਗਿਆ। ਕਿਸ ਤਰ੍ਹਾਂ ਆਮ ਆਦਮੀ ਪਾਰਟੀ  ਅਤੇ ਸ਼ਹਿਰੀਹਵਾਬਾਜੀਅਫਸਰ ਮਿਲ ਕੇ ਲੋਕਾਂ ਨੂੰ ਸ਼ਰੇਆਮ ਝੂਠ ਬੋਲ ਰਹੇ ਹਨ। ਜੇ ਇਸ ਤਰ੍ਹਾਂ ਦਾ ਹੋਰ ਸੂਬਿਆਂ ਨਾਲ ਕੋਈ ਸਮਝੋਤਾ ਨਹੀਂ ਹੈ ਫੇਰ ਚੌਟਾਲਾ ਨੂੰਹੈਲੀਕਾਪਟਰਲਗਾਤਾਰ ਕਿਉ ਵਰਤਣ ਲਈ ਦਿੱਤਾ ਜਾ ਰਿਹਾ ਹੈ ? ਉਨ੍ਹਾਂ ਕਿਹਾ ਕਿ ਇਹ ਹੈਲੀਕਾਪਟਰ ਵਰਤਣ ਲਈ ਪੰਜਾਬ ਹਰਿਆਣੇ ਤੋਂ ਕਿਸੇ ਕਿਸਮ ਦਾਕੋਈ ਪੈਸਾਨਹੀਂ ਲੈ ਰਿਹਾ ਸਿਰਫ ਮੁਫਤ ਵਿੱਚ ਇਹ ਸਰਵਿਸ ਦਿੱਤੀ ਜਾ ਰਹੀ ਹੈ।”
ਗੋਇਲ ਨੇ ਕਿਹਾ,” ਮੈਂ ਪਹਿਲਾਂ ਹੀ ਖਦਸ਼ਾ ਜਤਾਇਆ ਸੀ ਕਿ ਆਮ ਆਦਮੀ ਪਾਰਟੀ ਦੁਸ਼ਯੰਤ ਚੁਟਾਲਾ ਦੀ ਪਾਰਟੀ ਜੇਜੇਪੀ ਨਾਲ ਕਿਤੇ ਹਰਿਆਣੇਦੀਆਂਆਉਣ ਵਾਲੀਆਂ ਚੌਣਾ ਵਿੱਚ ਕੋਈ ਸਮਝੌਤਾ ਤਾਂ ਨਹੀਂ ਕਰਨ ਜਾ ਰਹੀ, ਜਿਸਦੇ ਤਹਿਤ ਪੰਜਾਬ ਦਾ ਇਕਲੌਤਾ ਹੈਲੀਕਾਪਟਰ ਉਹਨਾ ਨੂੰ ਵਰਤਣ ਲਈਦਿੱਤਾਜਾ ਰਿਹਾ ਹੈ ਤੇ ਉੱਪਰੋ ਜਾਣ ਬੁੱਝ ਕੇ ਇਹਨਾਂ ਦੇ ਮੁੱਖ ਬੁਲਾਰੇ ਅਤੇ ਅਫਸਰਾ ਵੱਲੋਂ ਝੂਠ ਬੋਲਿਆ ਜਾ ਰਿਹਾ ਹੈ।”
ਅਖੀਰ ਵਿੱਚ ਮਾਨਿਕ ਗੋਇਲ ਨੇ ਕਿਹਾ ਕਿ ਮੇਰੀ ਸ਼ਹਿਰੀ ਹਵਾਬਾਜੀ ਵਿਭਾਗ ਵਿੱਚ ਆਮ ਆਦਮੀ ਪਾਰਟੀ ਬਦਲਾਅ ਦੇ ਨਾਂ ਤੇ ਵੋਟਾਂ ਮੰਗ ਕੇ ਸੱਤਾਵਿੱਚਆਈ ਹੈ। ਜੇ ਉਹਨਾਂ ਦਾ ਜੇਜੇਪੀ ਜਾਂ ਦੁਸ਼ਯੰਤ ਚੁਟਾਲਾ ਨਾਲ ਭਵਿੱਖ ਵਿੱਚ ਕੋਈ ਗਠਜੋੜ ਕਰਨ ਦਾ ਜਾਂ ਫਾਇਦਾ ਲੈਣ ਦਾ ਪਸੈਨ ਹੈ ਤਾਂ ਜੀਅ ਸਦਕੇਕਰਨਪਰ ਉਸ ਬਦਲੇ ਪੰਜਾਬ ਦੇ ਸਰੋਤ ਇੰਝ ਨਾ ਲੁਟਾਉਣ। ਉਨ੍ਹਾਂ ਕਿਹਾ ਕਿ ਸ਼ਹਿਰੀ ਹਵਾਬਾਜੀ ਵਿਭਾਗ ਆਰ.ਟੀ.ਆਈ. ਰਾਹੀ ਬਾਕੀ ਸਵਾਲਾ ਦੇ ਜਵਾਬ ਦੇਣ ਤੋਂਇਨਕਾਰਕਰ ਰਿਹਾ ਹੈ ਜਿਸਦੇ ਜਵਾਬ ਉਹ ਅਪੀਲ ਵਿੱਚ ਲੈਣਗੇ।
****ਆਰ.ਟੀ.ਆਈ. ਦੀ ਕਾਪੀ, ਆਪ ਦੇ ਮੁੱਖ ਬੁਲਾਰੇ ਮਾਲਵਿੰਦਰ ਕੰਗ ਦਾ ਸੰਬੰਧਿਤ ਟਵੀਟ, ਸ਼ਹਿਰੀ ਹਵਾਬਾਜੀ ਡਾਇਰੈਕਟਰ ਸੋਨਾਲੀ ਗਿਰੀ ਦਾ ਅਖਬਾਰ ਵਿੱਚਬਿਆਨ ਅਤੇਮੇਰਾ ਹੈਲੀਕਾਪਟਰ ਬਾਰੇ ਟਵੀਟ ਨਾਲ ਨੱਥੀ ਕੀਤਾ ਗਿਆ ਹੈ*****


Share