ਹਰਿਆਣਾ ਸਰਕਾਰ ਵੱਲੋਂ ਇੰਟਰਨੈੱਟ ਸੇਵਾ ਦੀ ਮੁਅੱਤਲੀ 1 ਫਰਵਰੀ ਤੱਕ ਵਧਾਈ

448
Share

ਚੰਡੀਗੜ੍ਹ, 31 ਜਨਵਰੀ (ਪੰਜਾਬ ਮੇਲ)- ਹਰਿਆਣਾ ਸਰਕਾਰ ਨੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਪ੍ਰਦਰਸ਼ਨਾਂ ਦੇ ਚੱਲਦਿਆਂ ‘ਅਮਨ ਸ਼ਾਂਤੀ ’ਚ ਖਲਲ ਪੈਣ ਤੋਂ ਰੋਕਣ’ ਦੇ ਮੱਦੇਨਜ਼ਰ ਸੂਬੇ ਦੇ 14 ਜ਼ਿਲ੍ਹਿਆਂ ’ਚ ਮੋਬਾਈਲ ਇੰਟਰਨੈੱਟ ਸੇਵਾਵਾਂ ਦੀ ਮੁਅੱਤਲੀ 1 ਫਰਵਰੀ ਸ਼ਾਮ ਪੰਜ ਤਕ ਵਧਾ ਦਿੱਤੀ ਹੈ। ਇੱਥੇ ਜਾਰੀ ਇੱਕ ਅਧਿਕਾਰਤ ਬਿਆਨ ਮੁਤਾਬਕ ਸਰਕਾਰ ਵੱਲੋਂ ਜ਼ਿਲ੍ਹਾ ਅੰਬਾਲਾ, ਕੁਰੂਕੇਸ਼ਤਰ, ਕਰਨਾਲ, ਕੈਥਲ ਪਾਣੀਪਤ, ਹਿਸਾਰ, ਜੀਂਦ, ਰੋਹਤਕ, ਭਿਵਾਨੀ, ਸਿਰਸਾ, ਫਤਿਆਬਾਦ, ਚਰਖੀ ਦਾਦਰੀ, ਸੋਨੀਪਤ ਅਤੇ ਝੱਜਰ ਜ਼ਿਲ੍ਹਿਆਂ ’ਚ ਮੋਬਾਈਲ ਇੰਟਰਨੈੱਟ ਸੇਵਾਵਾਂ ਦੀ ਮੁਅੱਤਲੀ 1 ਫਰਵਰੀ ਸ਼ਾਮ ਪੰਜ ਤਕ ਵਧਾਈ ਗਈ ਹੈ। ਗ੍ਰਹਿ ਵਿਭਾਗ ਵੱਲੋਂ ਜਾਰੀ ਸੱਜਰੇ ਹੁਕਮਾਂ ਅਨੁਸਾਰ ਯਮੁਨਾਨਗਰ, ਪਲਵਲ ਅਤੇ ਰਿਵਾੜੀ ਜ਼ਿਲ੍ਹਿਆਂ, ਜਿੱਥੇ ਪਹਿਲਾਂ ਮੋਬਾਈਲ ਇੰਟਰਨੈੱਟ ਸੇਵਾਵਾਂ ਦੀ ਮੁਅੱਤਲ ਸਨ, ਵਿੱਚ ਇੰਟਰਨੈੱਟ ਸੇਵਾਵਾਂ ਦੀ ਮੁਅੱਤਲੀ ਨਹੀਂ ਵਧਾਈ ਗਈ।

Share