ਹਰਿਆਣਾ ਪੁਲਿਸ ਵੱਲੋਂ ਨੌਦੀਪ ਕੌਰ ’ਤੇ ਤਸ਼ੱਦਦ ਦੇ ਦੋਸ਼ ਬੇਬੁਨਿਆਦ ਕਰਾਰ

481
Share

ਚੰਡੀਗੜ੍ਹ, 25 ਫਰਵਰੀ (ਪੰਜਾਬ ਮੇਲ)-ਹਰਿਆਣਾ ਪੁਲਿਸ ਨੇ ਕਿਰਤ ਅਧਿਕਾਰਾਂ ਦੀ ਕਾਰਕੁਨ ਨੌਦੀਪ ਕੌਰ ’ਤੇ ਤਸ਼ੱਦਦ ਦੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਦੋਸ਼ ਲਗਾਇਆ ਹੈ ਕਿ ਇਹ ਕਾਰਕੁਨ ਉਦਯੋਗਪਤੀਆਂ ਤੋਂ ਫ਼ਿਰੌਤੀ ਵਸੂਲਦੀ ਹੈ। ਬੁੱਧਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਸੌਂਪੀ ਪ੍ਰਗਤੀ ਰਿਪੋਰਟ ਵਿਚ ਹਰਿਆਣਾ ਪੁਲਿਸ ਨੇ ਕਿਹਾ ਕਿ ਕੁਝ ਝੂਠੇ ਦਾਅਵੇ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਕੀਤੇ ਜਾ ਰਹੇ ਹਨ ਕਿ ਨੌਦੀਪ ਕੌਰ ਨੂੰ ਗ਼ਲਤ ਫਸਾਇਆ ਗਿਆ ਹੈ ਅਤੇ ਮਨਮਰਜ਼ੀ ਨਾਲ ਹਿਰਾਸਤ ਵਿਚ ਲਿਆ ਗਿਆ ਹੈ, ਜਦਕਿ ਅਦਾਲਤ ਇਸ ਕਾਰਕੁਨ ਦੇ ਮਾਮਲੇ ਦੀ ਸੁਣਵਾਈ ਕਰ ਰਹੀ ਹੈ।

Share