ਸਰੀ, 18 ਮਾਰਚ (ਹਰਦਮ ਮਾਨ/ਪੰਜਾਬ ਮੇਲ)-ਹਰਵਿੰਦਰ (ਹਾਰਵੇ) ਸਿੰਘ ਪੋਵਾਰ, ਜਿਸ ਨੂੰ ਕੰਮ ਵਾਲੀ ਥਾਂ ‘ਤੇ ਸੱਟ ਲੱਗ ਗਈ ਸੀ, ਉਸ ਦਾ 10 ਮਾਰਚ, 2022 ਨੂੰ ਰਾਇਲ ਕੋਲੰਬੀਅਨ ਹਸਪਤਾਲ ਵਿਖੇ ਦੇਹਾਂਤ ਹੋ ਗਿਆ। ਹਾਰਵੇ ਦਾ ਜਨਮ 8 ਫਰਵਰੀ 1950 ਨੂੰ ਮਿੱਠਾਪੁਰ, ਜਲੰਧਰ, ਪੰਜਾਬ ਵਿੱਚ ਹੋਇਆ ਸੀ। ਉਹ 1970 ਵਿਚ ਕੈਨੇਡਾ ਆ ਗਿਆ ਸੀ। ਉਹ ਚਾਰ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ। ਹਾਰਵੇ ਆਪਣੇ ਪਿੱਛੇ ਪਤਨੀ, ਦੋ ਪੁੱਤਰ ਅਤੇ ਧੀ ਦੇ ਨਾਲ-ਨਾਲ ਆਪਣੀਆਂ ਨੂੰਹਾਂ ਅਤੇ ਛੇ ਪੋਤੇ-ਪੋਤੀਆਂ ਨੂੰ ਛੱਡ ਗਿਆ ਹੈ। ਉਸ ਦਾ ਅੰਤਿਮ ਸੰਸਕਾਰ ਬੁੱਧਵਾਰ, 23 ਮਾਰਚ ਨੂੰ ਸਵੇਰੇ 10 ਵਜੇ ਡੈਲਟਾ ਵਿੱਚ ਫਾਈਵ ਰਿਵਰਜ਼ ਫਿਊਨਰਲ ਹੋਮ ਵਿਖੇ ਹੋਵੇਗਾ ਅਤੇ ਦੁਪਹਿਰ 12 ਵਜੇ ਅੰਤਮ ਅਰਦਾਸ ਸਰੀ ਵਿੱਚ 8365 140 ਸਟਰੀਟ ਸਥਿਤ ਗੁਰਦੁਆਰਾ ਬਰੁਕਸਾਈਡ ਵਿਖੇ ਹੋਵੇਗੀ।