ਹਰਦੂਮਣ ਸਿੰਘ ‘ਬਿੱਲਾ ਸੰਘੇੜਾ’ ਦੇ ਸਪੁੱਤਰ ਕਮਲਬੀਰ ਦਾ ਵਿਆਹ ਜੈਸਮੀਨ ਨਾਲ ਸੈਨਹੋਜ਼ੇ ਗੁਰਦੁਆਰਾ ‘ਚ ਗੁਰਮਰਿਯਾਦਾ ਅਨੁਸਾਰ ਹੋਇਆ

1024
Share

ਸਿਆਟਲ, 28 ਅਕਤੂਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਕੈਲੀਫੋਰਨੀਆ ‘ਚ ਸੈਨਹੋਜ਼ੇ ਦੇ ਨਾਮਵਰ ਕਾਰੋਬਾਰੀ ਹਰਦੂਮਣ ਸਿੰਘ ਬਿੱਲਾ ਸੰਘੇੜਾ ਦੇ ਹੋਣਹਾਰ 3 ਲੜਕਿਆਂ ‘ਚੋਂ ਵਿਚਕਾਰਲੇ ਪੁਲਿਸ ਅਫਸਰ ਕਮਲਬੀਰ ਸਿੰਘ ਸੰਘੇੜਾ ਦੀ ਸ਼ਾਦੀ ਜੈਸਮੀਨ ਕੌਰ ਨਾਲ ਸੈਨਹੋਜ਼ੇ ਗੁਰਦੁਆਰਾ ਸਾਹਿਬ ‘ਚ ਸਪੈਸ਼ਲ ਤਿਆਰ ਕੀਤੇ ਸੁੰਦਰ ਹਾਲ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਗੁਰਮਰਿਯਾਦਾ ਅਨੁਸਾਰ ਹੋਈ। ਦਾਦਾ ਸਵਰਾਜ ਸਿੰਘ ਸੰਘੇੜਾ, ਦਾਦੀ ਬਲਦੇਵ ਕੌਰ ਤੇ ਨਾਨਾ ਦਵਿੰਦਰ ਸਿੰਘ ਬੀਕਾ ਤੇ ਨਾਨੀ ਬਲਦੀਸ਼ ਕੌਰ ਅੰਬਰਾਂ ‘ਚੋਂ ਆਪਣੇ ਪੋਤੇ-ਦੋਹਤੇ ਕਮਲਬੀਰ ਤੇ ਜੈਸਮੀਨ ਦੀ ਹਸੀਨ ਨਵ-ਜੋੜੀ ਨੂੰ ਸ਼ੁੱਭ ਇੱਛਾਵਾਂ ਮਿਲਣ ਦੀਆਂ ਭਾਵਨਾਵਾਂ ਯਾਦ ਆ ਰਹੀਆਂ ਸਨ। ਲੁਧਿਆਣਾ ਦੇ ਪਿੰਡ ਹਿੰਸੋਵਾਲ ਦੇ ਜੰਮਪਲ ਤਜਿੰਦਰ ਸਿੰਘ ਚਾਹਲ ਤੇ ਬੀਬੀ ਪਰਮਿੰਦਰ ਕੌਰ ਦੀ ਚਾਵਾਂ, ਉਮੀਦਾਂ ਨਾਲ ਪਾਲੀ ਸੁੰਦਰ ਲੜਕੀ ਜੈਸਮੀਨ ਕੌਰ ਤੇ ਕਮਲਬੀਰ ਸਿੰਘ ਸੰਘੇੜਾ ਦੀ ਹਸੀਨ ਨਵ-ਜੋੜੀ ਆਪਣੇ ਫਾਰਮ ‘ਤੇ ਸਜਾਏ ਹਾਲ ‘ਚ ਰਿਸੈਪਸ਼ਨ ਮੌਕੇ ਵਿਆਹੁਤਾ ਜੀਵਨ ਦੀ ਸ਼ੁਰੂਆਤ ਕਰਦਿਆਂ ਕੇਕ ਕੱਟਣ ਦੀ ਰਸਮ ਅਦਾ ਕੀਤੀ। ਇਸ ਮੌਕੇ ਕਰੋਨਾ ਮਹਾਂਮਾਰੀ ਕਾਰਨ ਸੀਮਤ ਨਜ਼ਦੀਕੀ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਦੀ ਹਾਜ਼ਰੀ ਵਿਚ ਚਾਚਾ ਚਰਨ ਸਿੰਘ ਸੰਘੇੜਾ, ਚਾਚੀ ਬਲਵਿੰਦਰ ਕੌਰ, ਲੜਕੀ ਕੀਰਤੀ ਮਾਨ ਤੇ ਜਵਾਈ ਪੁਲਿਸ ਅਫਸਰ ਅਭੀਮਾਨ ਸਿੰਘ ਮਾਨ, ਵੱਡੇ ਲੜਕੇ ਰਣਬੀਰ ਸਿੰਘ ਰਾਣਾ ਸੰਘੇੜਾ, ਛੋਟਾ ਲੜਕਾ ਗੁਰੂ ਸੰਘੇੜਾ, ਚਚੇਰੇ ਭਰਾ ਪਰਦੀਪ ਸਿੰਘ ਤੇ ਕਿਰਨਦੀਪ ਕੌਰ ਅਤੇ ਜਸਕੀਰਤ ਸਿੰਘ ਸਮੇਤ ਦੋਸਤਾਂ-ਮਿੱਤਰਾਂ, ਮਾਮੇ, ਮਾਮੀਆਂ, ਮਾਸੀਆਂ, ਸਹੇਲੀਆਂ ਨੇ ਗਿੱਧੇ-ਭੰਗੜੇ ਪਾ ਕੇ ਖੂਬ ਜਸ਼ਨ ਮਨਾਏ ਅਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਕਬੱਡੀ ਦੇ ਪ੍ਰਸਿੱਧ ਖਿਡਾਰੀ ਇਕਬਾਲ ਸਿੰਘ ਅਤੇ ਭਰਾ ਭੁਪਿੰਦਰ ਸਿੰਘ ਮਾਨ ਅਤੇ ਲੈਥਰੋਪ ਪਾਰਕ ਤੇ ਰੀਕ੍ਰੇਸ਼ਨ ਦੇ ਕਮਿਸ਼ਨਰ ਅਜੀਤ ਸਿੰਘ ਸੰਧੂ ਸਮੇਤ ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ ਨੇ ਵਧਾਈਆਂ ਦਿੱਤੀਆਂ ਤੇ ਖੁਸ਼ੀ ਦੇ ਪਲ ਸਾਂਝੇ ਕੀਤੇ।
ਕੈਪਸ਼ਨ
ਹਰਦੁਮਣ ਸਿੰਘ ‘ਬਿੱਲਾ ਸੰਘੇੜਾ’, ਪਤਨੀ ਕੁਲਵੰਤ ਕੌਰ, ਦੋਹਤੇ ਰਿਹਾਨ ਸਿੰਘ ਮਾਨ, ਨਵ ਜੋੜੀ ਕਮਲਬੀਰ ਸਿੰਘ ਸੰਘੇੜਾ ਤੇ ਜੈਸਮੀਨ ਕੌਰ ਆਪਣੀ ਮਾਤਾ ਪਰਮਿੰਦਰ ਕੌਰ ਤੇ ਪਿਤਾ ਤਜਿੰਦਰ ਸਿੰਘ ਚਾਹਲ ਨਾਲ ਕੇਕ ਕੱਟਣ ਦੀ ਰਸਮ ਅਦਾ ਕਰਨ ਸਮੇਂ।


Share