ਸ. ਬੂਟਾ ਸਿੰਘ ਖੜੌਦ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਟੇਟ ਡਿਪਾਰਟਮੈਂਟ ਰਿਲੀਜੀਅਸ ਅਮਰੀਕਾ ਕੋਲ ਉਠਾਇਆ

238
Share

ਨਿਊਯਾਰਕ, 22 ਦਸੰਬਰ (ਰਾਜ ਗੋਗਨਾ/ਪੰਜਾਬ ਮੇਲ) ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ (ਅੰਮਿ੍ਰੰਤਸਰ) ਅਮਰੀਕਾ ਦੇ ਕਨਵੀਨਰ ਤੇ¿; ਉੱਘੇ ਸਿੱਖ ਆਗੂ ਸ. ਬੂਟਾ ਸਿੰਘ ਖੜੌਦ ਅਤੇ ਪਾਰਟੀ ਦੇ ਕਾਰਕੁੰਨਾਂ ਨੇ ਸ੍ਰੀ ਹਰਿਮੰਦਰ ਸਾਹਿਬ ਅੰਮਿਤਸਰ ’ਚ ਹੋਈ ਬੇਅਦਬੀ ਦਾ ਮਾਮਲਾ ਯੂ.ਐੱਸ.ਸੀ.ਆਈ.ਆਰ.ਐੱਫ. ਅਤੇ ਸਟੇਟ ਡਿਪਾਰਟਮੈਂਟ ਇੰਟਰਨੈਸ਼ਨਲ ਰਿਲੀਜੀਅਸ ਫਰੀਡਮ ਟੀਮ ਦੇ ਨਾਲ ਬੇਅਦਬੀ ਦੇ ਤਾਜ਼ਾ ਮਾਮਲਿਆਂ ਨੂੰ ਉਠਾਇਆ ਹੈ। ਯੂ.ਐੱਸ.ਸੀ.ਆਈ.ਆਰ.ਐੱਫ. ਦੁਆਰਾ ਭਾਰਤ ’ਤੇ ਲਕਸ਼ਿਤ ਪਾਬੰਦੀਆਂ ਲਗਾਉਣ ਬਾਰੇ ਸਾਡੀ ਪਿਛਲੀ ਸਵੀਕਾਰ ਕੀਤੀ ਲਿਖਤੀ ਗਵਾਹੀ ’ਚ ਅਸੀਂ ਨੋਟ ਕੀਤਾ ਹੈ ਕਿ 2015 ਤੋਂ ਲੈ ਕੇ ਹੁਣ ਤੱਕ ਸਿੱਖ ਪਵਿੱਤਰ ਗ੍ਰੰਥ (ਗੁਰੂ ਗ੍ਰੰਥ ਸਾਹਿਬ ਜੀ) ਦੀ ਬੇਅਦਬੀ ਦੇ ਲਗਭਗ 150-170 ਮਾਮਲੇ ਸਾਹਮਣੇ ਆ ਚੁੱਕੇ ਹਨ। ਬੇਅਦਬੀ ਦੇ ਇਨ੍ਹਾਂ ਮਾਮਲਿਆਂ ’ਚ ਵਾਧਾ ਹੋਇਆ ਹੈ। ਅਜੋਕੇ ਸਮੇਂ ’ਚ ਅਤੇ ਹੁਣ ਸਿੱਖਾਂ ਦੇ ਸਰਵਉੱਚ ਪਵਿੱਤਰ ਅਸਥਾਨ ਤਖ਼ਤ ਕੇਸਗੜ੍ਹ ਸਾਹਿਬ ਅਤੇ ਅੰਮਿ੍ਰਤਸਰ ਵਿਚ ਦਰਬਾਰ ਸਾਹਿਬ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਮਰੀਕਾ ਦੀਆਂ ਵੱਕਾਰੀ ਸੰਸਥਾਵਾਂ ਨਾਲ ਸਾਡੀ ਹਾਲੀਆ ਗੱਲਬਾਤ ਨਾਲ ਸਾਨੂੰ ਉਮੀਦ ਹੈ ਕਿ ਯੂ.ਐੱਸ. ਸਟੇਟ ਡਿਪਾਰਟਮੈਂਟ ਅਤੇ ਯੂ.ਐੱਸ.ਸੀ.ਆਈ.ਆਰ.ਐੱਫ. ਆਪਣੇ-ਆਪਣੇ ਪਲੇਟਫਾਰਮਾਂ ਰਾਹੀਂ ਬੇਅਦਬੀ ਦੀਆਂ ਇਨ੍ਹਾਂ ਘਟਨਾਵਾਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਨਗੇ। ਬੇਅਦਬੀ ਦੇ ਇਹ ਮਾਮਲੇ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਵੱਡੀ ਅਤੇ ਡੂੰਘੀ ਸਾਜ਼ਿਸ਼ ਦਾ ਹਿੱਸਾ ਹਨ। ਅਸੀਂ ਵਿਦੇਸ਼ ਵਿਭਾਗ ਦੀ ਆਈ.ਆਰ.ਐੱਫ. ਟੀਮ ਨਾਲ ਤਾਲਮੇਲ ਕਰਾਂਗੇ ਅਤੇ ਭਵਿੱਖ ਵਿਚ ਇਨ੍ਹਾਂ ਬੇਅਦਬੀ ਮਾਮਲਿਆਂ ਨੂੰ ਰੋਕਣ ਵਿਚ ਮਦਦ ਕਰਾਂਗੇ।

Share