ਸ. ਦਲਵਿੰਦਰ ਸਿੰਘ ਘੁੰਮਣ ਦੀ ਬੇਟੀ ਦੇ ਵਿਆਹ ਤੇ ਪੰਥਕ ਆਗੂਆਂ ਅਤੇ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਵਧਾਈਆਂ

1146
Share

ਪੈਰਿਸ, 16 ਸਤੰਬਰ (ਪੰਜਾਬ ਮੇਲ)- “ਲੱਖ ਖੁਸ਼ੀਆ ਪਾਤਿਸ਼ਾਹੀਆਂ ਜੇ ਸਤਿਗੁਰੁ ਨਦਰਿ ਕਰੇਇ ॥ ਗੁਰੂ ਪਾਤਿਸ਼ਾਹ ਦੀ ਅਪਾਰ ਕਿ੍ਪਾ ਸਦਕਾ ਫਰਾਂਸ ਨਿਵਾਸੀ, ਪੰਥਕ, ਸਿਆਸੀ ਆਗੂ ਸ. ਦਲਵਿੰਦਰ ਸਿੰਘ ਘੁੰਮਣ ਪ੍ਧਾਨ ਸ਼ੌਮਣੀ ਅਕਾਲੀ ਦਲ ਅੰਮਿ੍ਤਸਰ ਯੂਰਪ ਯੂਥ ਵਿੰਗ ਦੀ ਬੇਟੀ ਅਵਨੀਤ ਕੌਰ ਘੁੰਮਣ ਦਾ ਵਿਆਹ ਸ. ਜਰਨੈਲ ਸਿੰਘ ਔਜਲਾ ਦੇ ਸਪੁੱਤਰ ਐਡਵੋਕੇਟ ਸ. ਹਰਦੀਪ ਸਿੰਘ ਔਜਲਾ ਨਾਲ ਪੇਰਿਸ ਸਥਿਤ ਗੁਰੂਦੁਆਰਾ ਸਿੰਘ ਸਭਾ ਬੋਬੀਨੀ ਵਿਖੇ ਹੋਏ ਹਨ। ਦੋਵਾਂ ਬੱਚਿਆ ਦਾ ਵਿਆਹ ਗੁਰਮਰਿਆਦਾ ਅਨੁਸਾਰ ਹੋਇਆ ਹੈ। ਸ. ਦਲਵਿੰਦਰ ਸਿੰਘ ਘੁੰਮਣ ਪਿਛਲੇ ਤਕਰੀਬਨ 30 ਸਾਲਾਂ ਤੋ ਫਰਾਂਸ ਵਿੱਚ ਰਹਿੰਦੇ ਹੋਏ ਜਿਥੇ ਆਪਣੇ ਬਿਜ਼ਨੈਸ ਨੂੰ ਵਧਾਇਆ ਉਥੇ ਪੰਥਕ, ਸਿੱਖ ਸਿਆਸਤ ਅਤੇ ਸਮਾਜ ਸੇਵੀ ਕਾਰਜਾਂ ਵਿੱਚ ਅਹਿਮ ਭੂਮਿਕਾ ਨਿਭਾਉੁਦੇ ਆ ਰਹੇ ਹਨ। ਬੇਟੀ ਅਵਨੀਤ ਕੌਰ ਨੇ ਉੱਚ ਵਿਦਿਆ ਹਾਂਸਲ ਕਰਕੇ ਉੱਚ ਆਹੁਦੇ ਉਪਰ ਕੰਮ ਕਰ ਰਹੇ ਹਨ। ਸ. ਹਰਦੀਪ ਸਿੰਘ ਔਜਲਾ ਪੇਸ਼ੇ ਵੱਲੋ ਵਕੀਲ ਹਨ। ਗੁਰਸਿੱਖੀ ਨੂੰ ਕਾਇਮ ਰੱਖਦੇ ਹੋਏ ਫਰਾਂਸ ਵਿੱਚ ਪੱਗ ਤੇ ਲੱਗੀ ਪਾਬੰਦੀ ਦੇ ਬਾਵਜੂਦ ਵੀ ਉੱਚ ਵਿਦਿਆ ਹਾਸਲ ਕੀਤੀ ਹੈ। ਦੋਵੇ ਬੱਚਿਆਂ ਨੇ ਆਪੋ ਆਪਣੀ ਵਿਦਿਆ ਮੁਹਾਰਤ ਨਾਲ ਵਧੀਆ ਨੌਕਰੀਆਂ ਨਾਲ ਉੱਚ ਅਹੁਦਿਆ ਉਪਰ ਕੰਮ ਕਰ ਰਹੇ ਹਨ। ਵਾਹਿਗੁਰੂ ਦੀ ਬਖਸਿਸ਼ ਅਤੇ ਅਰਦਾਸਾਂ ਰੂਪੀ ਸੰਸਾਰ ਭਰ `ਚੋਂ ਸੰਗਤਾਂ ਦੇ ਅਸ਼ੀਰਵਾਦ ਮਿਲੇ ਹਨ। ਦੇਸ ਵਿਦੇਸਾਂ ਦੇ ਪੰਥਕ ਆਗੂਆਂ, ਪਾਰਟੀਆਂ, ਜਥੈਬੰਦੀਆਂ ਅਤੇ ਖੇਡ ਕਲੱਬਾਂ ਦੇ ਆਗੂ ਸਹਿਬਾਨ ਸਮੇਤ ਸਿੱਖ ਸਿਆਸਤ ਦੇ ਮਹਾਨ ਆਗੂ ਸ. ਸਿਮਰਨਜੀਤ ਸਿੰਘ ਮਾਨ ਨੇ ਵਧਾਈ ਪੇਸ਼ ਕੀਤੀ ਹੈ। ਸ. ਮਾਨ ਨੇ ਸੰਗਤਾਂ ਨੂੰ ਸੰਬੋਧਨ ਹੁੰਦਿਆ ਬੱਚਿਆਂ ਦੇ ਗਿ੍ਹਸਤੀ ਜੀਵਨ ਅਤੇ ਸੁਨਿਹਰੀ ਭਵਿੱਖ ਦੀ ਕਾਮਨਾ ਕਰਦਿਆਂ ਕੌਮੀ ਕਾਰਜਾਂ ਵਿੱਚ ਵੱਧ ਚੱੜ ਕੇ ਯਤਨਸ਼ੀਲ ਹੋਣ ਦੀ ਗੱਲ ਕਹੀ। ਸ. ਮਾਨ ਜੋ ਅਕਸਰ ਬੱਚਿਆਂ ਨੂੰ ਦੁਨਿਆ ਵਿੱਚ ਚੱਲ ਰਹੀ ਸਿਆਸਤ ਅਤੇ ਬਿਜਨੇਸ਼ ਨਾਲ ਵੱਧ ਤੋ ਵੱਧ ਜੂੜਨ ਦੀ ਪੇ੍ਰਣਾ ਕਰਦੇ ਹਨ। ਨਾਲ ਹੀ ਸ. ਦਲਵਿੰਦਰ ਸਿੰਘ ਘੁੰਮਣ ਦੇ ਕੌਮੀ ਕਾਰਜਾਂ ਵੱਡੀ ਸ਼ਲਾਘਾ ਕੀਤੀ। ਦੇਸ ਵਿਦੇਸ਼ਾਂ ਵਿੱਚੋ ਵਧਾਈ ਦੇਣ ਪਹੁੰਚੇ ਯੂ ਕੇ ਤੋ ਸ. ਜਸਵੀਰ ਸਿੰਘ, ਸ. ਚਰਨਜੀਤ ਸਿੰਘ ਚੋਹਾਨ, ਭਾਈ ਪ੍ਤਾਪ ਸਿੰਘ ਜਰਮਨੀ,  ਬੈਲਜੀਅਮ ਤੋ ਸ. ਅਵਤਾਰ ਸਿੰਘ, ਸ. ਬਖਤਾਵਰ ਸਿੰਘ ਬਾਜਵਾ, ਸ. ਗੁਰਮੇਲ ਸਿੰਘ ਮੱਲੀ, ਪਟਵਾਰੀ ਸਾਬ, ਫਰਾਂਸ ਤੋ ਭਾਈ ਰਘਬੀਰ ਸਿੰਘ ਕੁਹਾੜ, ਭਾਈ ਹਰਜਾਪ ਸਿੰਘ ਸਰੋਆ, ਸ. ਬਲਦੇਵ ਸਿੰਘ ਘੁੰਮਣ, ਸ. ਸਤਨਾਮ ਸਿੰਘ ਘੁੰਮਣ,  ਭਾਈ ਜਗਜੀਤ ਸਿੰਘ ਚੀਮਾ, ਭਾਈ ਜਸਪਾਲ ਸਿੰਘ ਪੰਨੂੰ, ਭਾਈ ਤਲਵਿੰਦਰ ਸਿੰਘ ਮਾਵੀ, ਭਾਈ ਨਿਹਾਲ ਸਿੰਘ, ਭਾਈ ਦਲਜੀਤ ਸਿੰਘ ਬਾਬਕ, ਭਾਈ ਕਸ਼ਮੀਰ ਸਿੰਘ, ਭਾਈ ਗੁਰਦਿਆਲ ਸਿੰਘ, ਭਾਈ ਪਰਮਜੀਤ ਸਿੰਘ ਸੋਹਲ, ਭਾਈ ਸਿੰਗਾਰਾ ਸਿੰਘ ਮਾਨ, ਭਾਈ ਸੁੱਖਦੇਵ ਸਿੰਘ ਕੱਸੋਚਾਹਲ, ਭਾਈ ਬਸੰਤ ਸਿੰਘ, ਸ਼ੀ੍ ਹਰਵਿੰਦਰ ਕੁਮਾਰ ਸਹਿਗਲ, ਭਾਈ ਪਰਮਿੰਦਰ ਸਿੰਘ ਕੇਲੈ, ਸ਼ੀ੍ ਅਮਰਜੀਤ ਕੁਮਾਰ ਕੇਲੈ, ਸ਼ੀ੍ ਰੋਸ਼ਨ ਗਿੱਲ, ਡਾ. ਜੋਏ ਬਲੋਂਸ਼, ਭਾਈ ਬਲਦੇਵ ਸਿੰਘ ਮਲਸੀਆਂ, ਡਾ. ਰਾਜਵੀਰ ਸਿੰਘ, ਸ. ਜਸਪਾਲ ਸਿੰਘ ਪਰਹਾਰ, ਭਾਈ ਪਿ੍ਥੀਪਾਲ ਸਿੰਘ ਵਰਿਆਣਾ, ਭਾਈ ਸਤਨਾਮ ਸਿੰਘ ਗਿੱਲ, ਭਾਈ ਸੁੱਖਵੀਰ ਸਿੰਘ ਕੰਗ, ਭਾਈ ਰਾਜਵੀਰ ਸਿੰਘ ਤੂੰਗ, ਸ. ਪਿ੍ਥੀਪਾਲ ਸਿੰਘ ਘੁੰਮਣ, ਭਾਈ ਸਤਨਾਮ ਸਿੰਘ ਗਤਕਾ, ਭਾਈ ਹਰਜਿੰਦਰ ਸਿੰਘ ਰੰਦੇਵ,  ਭਾਈ ਬਲਵਿੰਦਰ ਸਿੰਘ ਟੋਹੜਾ, ਚਰਨਜੀਤ ਸਿੰਘ ਜੋਹਲ, ਮਿਸਟਰ ਅਜ਼ਮਲ ਸਮੇਤ  ਪੀ੍ਵਾਰਕ ਅਤੇ ਸੱਜਣ ਪੇ੍ਮੀਆ ਨੇ ਸੁਭਾਗ ਜੋੜੀ ਨੂੰ ਗਿ੍ਹਸਤੀ ਜੀਵਨ ਲਈ ਵਧਾਈਆਂ ਦਿੱਤੀਆ। ਸ਼ੋਸਲ ਮੀਡੀਏ ਰਾਹੀ ਪੰਥਕ, ਸਿਆਸੀ ਸ਼ਖਸੀਅਤਾਂ ਵੱਲੋ ਵੀ ਵਧਾਈ ਸੰਦੇਸ਼ ਆ ਰਹੇ ਹਨ।

Share