ਸ. ਜਰਨੈਲ ਸਿੰਘ ਹੇਸਿਟੰਗਜ਼ ਵਾਲੇ ਨਿਊਜ਼ੀਲੈਂਡ ਦੇ ਅੰਦਰੂਨੀ ਵਿਭਾਗ’ ਵੱਲੋਂ ਆਜ਼ਾਦ ‘ਮੈਰਿਜ ਸੈਲੀਬ੍ਰੰਟ’ ਨਿਯੁਕਤ

516
Share

ਮੈਰਿਜ ਸੈਲੀਬ੍ਰੰਟ: /ਸਹੀ ਵਿਆਹ-ਸ਼ਾਦੀ ‘ਤੇ
ਔਕਲੈਂਡ, 18 ਸਤੰਬਰ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਨਿਊਜ਼ੀਲੈਂਡ ਦੇ ਵਿਚ  ਵਿਆਹ ਨੂੰ ਵਿਧੀਪੂਰਵਕ ਰਜਿਸਟਰ ਕਰਨਾ ਹੋਵੇ ਤਾਂ ਦੇਸ਼ ਦਾ ‘ਇੰਟਰਨਲ ਵਿਭਾਗ’ ਅਹਿਮ ਭੂਮਿਕਾ ਅਦਾ ਕਰਦਾ ਹੈ। ਇਸ ਕਾਰਜ ਦੇ ਲਈ ਦੇਸ਼ ਦੇ ਇੰਟਰਨਲ (ਅੰਦਰੂਨੀ) ਵਿਭਾਗ ਵੱਲੋਂ ਮੈਰਿਜ ਸੈਲੀਬ੍ਰੈਂਟ ਨਿਯੁਕਤ ਕੀਤੇ ਜਾਂਦੇ ਹਨ। ਔਕਲੈਂਡ ਤੋਂ ਲਗਪਗ 430 ਕਿਲੋਮੀਟਰ ਦੂਰ ਪੰਜਾਬੀਆਂ ਦੀ ਵੱਡੀ ਆਬਾਦੀ ਰੱਖਣ ਵਾਲੇ ਸ਼ਹਿਰ ਹੇਸਟਿੰਗਜ਼ ਅਤੇ ਨਾਲ ਲਗਦੇ ਨਗਰਾਂ  ਹੈਵਲੌਕ ਨਾਰਥ, ਵਾਇਪੁੱਕਾਰਾਓ ਅਤੇ ਨੇਪੀਅਰ ਵਸਦੇ ਭਾਰਤੀਆਂ ਲਈ ਖੁਸ਼ੀ ਭਰੀ ਖਬਰ ਹੈ ਸ. ਜਰਨੈਲ ਸਿੰਘ ਹੇਸਟਿੰਗਜ਼ ਜਿੱਥੇ ਬੀਤੇ ਕਈ ਸਾਲਾਂ ਤੋਂ ਜਸਟਿਸ ਆਫ ਦਾ ਪੀਸ (ਜੇ.ਪੀ.) ਦੀਆਂ ਸੇਵਾਵਾਂ ਕਮਿਊਨਿਟੀ ਨੂੰ ਦੇ ਰਹੇ ਹਨ ਉਥੇ ਅੱਜ ਉਨ੍ਹਾਂ ਨੂੰ ਨਿਊਜ਼ੀਲੈਂਡ ਦੇ ਅੰਦਰੂਨੀ ਵਿਭਾਗ ਵੱਲੋਂ ਆਜ਼ਾਦ ਮੈਰਿਜ ਸੈਲੀਬ੍ਰੰਟ ਵੀ ਨਿਯੁਕਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦਾ ਜੱਦੀ ਪਿੰਡ ਹਜ਼ਾਰਾ ਨੇੜੇ ਜੰਡੂਸਿੰਘਾ ਹੈ ਅਤੇ ਉਹ ਪਿਛਲੇ 32 ਸਾਲਾਂ ਤੋਂ ਇਥੇ ਰਹਿ ਰਹੇ ਹਨ। ਜ਼ਿਕਰਯੋਗ ਹੈ ਕਿ ਸ. ਜਰਨੈਲ ਸਿੰਘ ਇਲਾਕੇ ਦੇ ਵਿਚ ਇੰਟਰਪ੍ਰੇਟਰ ਦੀਆਂ ਸੇਵਾਵਾਂ ਵੀ ਨਿਭਾਉਂਦੇ ਆ ਰਹੇ ਹਨ। ਇਸ ਵੇਲੇ ਉਹ ਮਿਲਕਬਾਰ ਦੇ ਨਾਲ-ਨਾਲ ਰੀਅਲ ਇਸਟੇਟ ਬਿਜ਼ਨਸ ਵੀ ਕਰਦੇ ਹਨ।
ਮੈਰਿਜ ਸੈਲੀਬ੍ਰੰਟ ਦੀ  ਇਹ ਨਿਯੁਕਤੀ ਮੈਰਿਜ ਐਕਟ 1955 ਦੇ ਸੈਕਸ਼ਨ 11 ਅਧੀਨ ਹੁੰਦੀ ਹੈ। ਨਿਊਜ਼ੀਲੈਂਡ ਦੇ ਵਿਚ ਕਾਨੂੰਨੀ ਵਿਆਹ ਸ਼ਾਦੀ ਦੇ ਲਈ ਇੰਟਰਨਲ ਵਿਭਾਗ ਨਾਲ ਸੰਪਰਕ ਕਰਨਾ ਹੁੰਦਾ ਹੈ ਅਤੇ ਮੈਰਿਜ ਸੈਲੀਬ੍ਰੰਟ ਇਸ ਵਿਆਹ ਨੂੰ ਦੋ ਗਵਾਹੀਆਂ ਦੇ ਅਧਾਰ ਉਤੇ ਤਸਦੀਕ ਕਰਕੇ ਸਹੀ ਪਾਉਂਦਾ ਹੈ। ਮੈਰਿਜ ਸੈਲੀਬ੍ਰੰਟ ਦੋਹਾਂ ਪਾਰਟੀਆਂ ਦੇ ਨਾਵਾਂ ਆਦਿ ਦੀ ਸੰਤੁਸ਼ਟੀ ਤੋਂ ਬਾਅਦ ਵਿਆਹ ਵਾਲੇ ਲਾਇਸੰਸ ਉਤੇ ਆਪਣੀ ਸਹੀ ਪਾਉਂਦਾ ਹੈ ਅਤੇ ਵਿਆਹ ਕਾਨੂੰਨੀ ਰੂਪ ਲੈ ਲੈਂਦਾ ਹੈ।  ਮੈਰਿਜ ਸੈਲੀਬ੍ਰੰਟ ਇਨ੍ਹਾਂ ਸ਼ਾਦੀ ਵਿਆਹਾਂ ਦੀ ਰਜਿਸਟ੍ਰੇਸ਼ਨ ‘ਬਰਥ, ਡੈਥ ਅਤੇ ਮੈਰਿਜ਼ਜ’ ਵਿਭਾਗ ਕੋਲ ਕਰਾਉਣ ਲਈ ਜਰੂਰੀ ਕਾਗਜ਼ੀ ਕਾਰਵਾਈ ਪੂਰੀ ਕਰਦਾ ਹੈ। ਇਥੇ ਵਿਆਹ ਦੇ ਲਈ ਤੁਸੀਂ ਨਿੱਜੀ ਸਮਾਗਮ ਕਰ ਸਕਦੇ ਹੋ ਅਤੇ ਪ੍ਰਤਿਗਿਆ ਜਾਂ ਸੰਕਲਪ ਵਾਲੀ ਲਾਈਨ ਆਪਣੀ ਚੁਣ ਸਕਦੇ ਹੋ। ਇਸ ਤੋਂ ਇਲਾਵਾ ਰਜਿਸਟ੍ਰੀ ਸਮਾਗਮ ਵੀ ਹੁੰਦਾ ਹੈ ਜੋ ਕਿ ਹਫਤੇ ਦੇ ਕੰਮ ਵਾਲੇ ਦਿਨਾਂ ਦੇ ਵਿਚ ਨਿਰਧਾਰਤ ਜਗ੍ਹਾ ‘ਤੇ ਹੀ ਹੋ ਸਕਦਾ ਹੈ ਅਤੇ ਇਹ ਵੀਕਐਂਡ ਜਾਂ ਜਨਤਕ ਛੁੱਟੀ ਵਾਲੇ ਦਿਨ ਨਹੀਂ ਹੁੰਦਾ। ਇਥੇ ਸਮਾਗਮ ਦੇ ਲਈ 20 ਮਹਿਮਾਨਾਂ ਦੀ ਹੱਦ ਤੈਅ ਹੁੰਦੀ ਹੈ। ਇਸਦੇ ਲਈ ਨਿਸ਼ਚਤ ਪ੍ਰਤਿਗਿਆ ਅਤੇ ਸੰਕਲਪ ਵਾਲੀਆਂ ਲਾਈਨਾਂ ਹੁੰਦੀਆਂ ਹਨ। ਪੰਜਾਬੀ ਮੀਡੀਆ ਕਰਮੀਆਂ ਵੱਲੋਂ ਸ.ਜਰਨੈਲ ਸਿੰਘ ਨੂੰ ਆਜ਼ਾਦ ਮੈਰਿਜ ਸੈਲੀਬ੍ਰੰਟ ਬਨਣ ਉਤੇ ਬਹੁਤ ਬਹੁਤ ਮੁਬਾਰਕਾਂ!

News Pic:

NZ P93  ੧੮ Sep-੧

ਨਿਊਜ਼ੀਲੈਂਡ ‘ਚ ਮੈਰਿਜ ਸੈਲੀਬ੍ਰੰਟ ਬਣੇ ਸ.ਜਰਨੈਲ ਸਿੰਘ ਹੇਸਟਿੰਗਜ਼।


Share