ਸੱਤ ਸਾਲ ਮਾਂ ਦੀ ਲਾਸ਼ ਨੂੰ ਅਲਮਾਰੀ ਵਿੱਚ ਬੰਦ ਕਰਕੇ ਪੈਨਸ਼ਨ ਲੈਂਦਾ ਰਿਹਾ

435
Share

ਪੈਰਿਸ (ਸੁਖਵੀਰ ਸਿੰਘ ਸੰਧੂ), 4 ਜੂਨ (ਪੰਜਾਬ ਮੇਲ)- ਪੈਸੇ ਦੇ ਲਾਲਚ ਵਿੱਚ ਇਨਸਾਨ ਕੀ ਕੁਝ ਕਰ ਸਕਦਾ ਹੈ।ਇਸ ਦੀ ਮਿਸਾਲ ਪੈਰਿਸ ਵਿੱਚ ਰਹਿ ਰਹੇ ਇੱਕ ਸੰਤਾਲੀ ਸਾਲਾਂ ਦੇ ਆਦਮੀ ਤੋਂ ਮਿਲਦੀ ਹੈ।ਜਿਹੜਾ ਇਥੋਂ ਦੀ ਇੱਕ ਬਿਲਡਿੰਗ ਵਿੱਚ ਆਪਣੀ ਪਜੰਤਰ ਸਾਲਾਂ ਦੀ ਮਾਂ ਨਾਲ ਗਿਆਰਵੀਂ ਮੰਜ਼ਲ ਤੇ ਰਹਿ ਰਿਹਾ ਸੀ।ਸਾਲ 2014 ਵਿੱਚ ਮਾਂ ਦੀ ਅਚਾਨਕ ਮੌਤ ਹੋ ਗਈ।ਉਸ ਨੇ ਮਾਂ ਦੀ ਪੈਨਸ਼ਨ ਲੈਣ ਦੇ ਲਾਲਚ ਵਿੱਚ ਲਾਸ਼ ਨੂੰ ਪਲਾਸਿੱਟਕ ਵਿੱਚ ਲਪੇਟਿਆ ਅਤੇ ਅਟੈਚੀ ਵਿੱਚ ਪਾਕੇ ਬਾਥਰੂਮ ਦੀ ਅਲਮਾਰੀ ਵਿੱਚ ਰੱਖ ਦਿੱਤੀ।ਸੱਤ ਸਾਲ ਤੱਕ ਉਹ ਮਾਂ ਦਾ ਸਰਕਾਰੀ ਭੱਤਾ ਲੈਂਦਾ ਰਿਹਾ।ਪਿਛਲੇ ਮੰਗਲਵਾਰ ਜਦੋਂ ਉਸ ਦੀ ਜਮੀਰ ਤੋਂ ਪਰਦਾ ਹਟਿਆ ਤਾਂ ਉਹ ਖੁਦ ਹੀ ਜਾਕੇ ਠਾਣੇ ਵਿੱਚ ਪੇਸ਼ ਹੋ ਗਿਆ।ਲਾਲਚ ਵੱਸ ਹੋ ਕੇ ਕੀਤੇ ਗੁਨਾਹ ਨੂੰ ਜਾਅ ਕਬੂਲ ਕੀਤਾ। ਜਦੋਂ ਪੁਲਿਸ ਨੇ ਆਕੇ ਘਰ ਦੀ ਬਾਥਰੂਮ ਦੀ ਆਲਮਾਰੀ ਖੋਲੀ ਤਾਂ ਮੋਮੀ ਬਣੀ ਲਾਸ਼ ਵਿੱਚੋਂ ਦੁਰਗੰਧ ਆ ਰਹੀ ਸੀ।ਪੁਲਿਸ ਨੇ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ।


Share