ਸੰਸਾਰ ਪੱਧਰ ’ਤੇ ਟੀਕਾਕਰਨ ਦੇ ਬਾਵਜੂਦ ਕੋਵਿਡ ਕੇਸ 60 ਕਰੋੜ ਤੋਂ ਪਾਰ

63
Share

ਨਿਊਯਾਰਕ, 29 ਅਗਸਤ (ਪੰਜਾਬ ਮੇਲ)- ਗਲੋਬਲ ਪੱਧਰ ’ਤੇ ਟੀਕਾਕਰਨ ਦੇ ਬਾਵਜੂਦ ਕੋਰੋਨਾ ਵਾਇਰਸ ਮਹਾਮਾਰੀ ਦਾ ਕਹਿਰ ਜਾਰੀ ਹੈ। ਜੌਨਸ ਹੌਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ ਸ਼ਨੀਵਾਰ ਨੂੰ ਗਲੋਬਲ ਕੋਵਿਡ-19 ਦੇ ਮਾਮਲੇ 60 ਕਰੋੜ ਤੋਂ ਉੱਪਰ ਹੋ ਗਏ। ਡੇਟਾ ਵਿਚ ਦਿਖਾਇਆ ਗਿਆ ਕਿ ਰਾਤ 8:20 ਵਜੇ ਤੱਕ ਵਿਸ਼ਵ ਭਰ ਵਿਚ 6,485,233 ਮੌਤਾਂ ਦੇ ਨਾਲ ਗਲੋਬਲ ਕੇਸਾਂ ਦੀ ਗਿਣਤੀ 600,449,934 ਹੋ ਗਈ।¿;
ਸੰਯੁਕਤ ਰਾਜ ਵਿਚ 94,184,146 ਕੇਸ ਅਤੇ 1,043,838 ਮੌਤਾਂ ਹੋਈਆਂ, ਜੋ ਕਿ ਵਿਸ਼ਵ ਭਰ ਵਿਚ ਸਭ ਤੋਂ ਵੱਧ ਗਿਣਤੀ ਹੈ, ਨਾਲ ਹੀ ਇਹ ਵਿਸ਼ਵਵਿਆਪੀ ਮਾਮਲਿਆਂ ਦਾ ਲਗਭਗ 16 ਪ੍ਰਤੀਸ਼ਤ ਅਤੇ ਵਿਸ਼ਵਵਿਆਪੀ ਮੌਤਾਂ ਦੇ 16 ਪ੍ਰਤੀਸ਼ਤ ਤੋਂ ਵੱਧ ਹਨ। ਭਾਰਤ ਵਿਚ 44,398,696 ਮਾਮਲਿਆਂ ਨਾਲ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਕੇਸ ਲੋਡ ਦਰਜ ਕੀਤਾ ਗਿਆ। ਇਸ ਤੋਂ ਬਾਅਦ ਫਰਾਂਸ ਵਿਚ 34,662,834 ਕੇਸ ਦਰਜ ਕੀਤੇ ਗਏ। ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ, 20 ਮਿਲੀਅਨ ਤੋਂ ਵੱਧ ਕੇਸਾਂ ਵਾਲੇ ਦੇਸ਼ਾਂ ਵਿਚ ਬ੍ਰਾਜ਼ੀਲ, ਜਰਮਨੀ, ਬਿ੍ਰਟੇਨ, ਦੱਖਣੀ ਕੋਰੀਆ ਅਤੇ ਇਟਲੀ ਵੀ ਸ਼ਾਮਲ ਹਨ।

Share