ਸੰਸਦ ’ਚ ਪਾਸ ਹੋਇਆ ਬੀਮਾ ਸੋਧ ਬਿਲ

328
Share

-ਵਿਦੇਸ਼ੀ ਕੰਪਨੀਆਂ ਬੀਮਾ ਖੇਤਰ ’ਚ ਕਰ ਸਕਣਗੀਆਂ 74 ਫੀਸਦੀ ਨਿਵੇਸ਼
ਨਵੀਂ ਦਿੱਲੀ, 22 ਮਾਰਚ (ਪੰਜਾਬ ਮੇਲ)- ਸੰਸਦ ਨੇ ਬੀਮਾ ਖੇਤਰ ’ਚ ਸਿੱਧੇ ਵਿਦੇਸ਼ੀ ਨਿਵੇਸ਼ (ਐੱਫ.ਡੀ.ਆਈ.) ਸੀਮਾ ਨੂੰ 49 ਫ਼ੀਸਦੀ ਤੋਂ ਵਧਾ ਕੇ 74 ਫ਼ੀਸਦੀ ਕਰਨ ਸਬੰਧੀ ਬਿਲ ਨੂੰ ਸੋਮਵਾਰ ਨੂੰ ਪਾਸ ਕਰ ਦਿੱਤਾ। ਲੋਕ ਸਭਾ ’ਚ ਇਸ ਬਿਲ ਨੂੰ ਜ਼ੁਬਾਨੀ ਵੋਟ ਨਾਲ ਪਾਸ ਕੀਤਾ ਗਿਆ। ਬੀਮਾ (ਸੋਧ) ਬਿੱਲ, 2021 ਨੂੰ ਪਿਛਲੇ ਹਫ਼ਤੇ ਰਾਜ ਸਭਾ ਨੇ ਪਾਸ ਕਰ ਦਿੱਤਾ ਸੀ।
ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਸੋਮਵਾਰ ਨੂੰ ਬਿੱਲ ਪੇਸ਼ ਕਰਦਿਆਂ ਕਿਹਾ ਕਿ ਬੀਮਾ ਖੇਤਰ ਵਿਚ ਸਿੱਧੇ ਵਿਦੇਸ਼ੀ ਨਿਵੇਸ਼ ਦੀ ਸੀਮਾ ਵਧਾਉਣ ਨਾਲ ਬੀਮਾ ਕਰਨ ਵਾਲਿਆਂ ਨੂੰ ਵਾਧੂ ਫੰਡ ਇਕੱਠਾ ਕਰਨ ਅਤੇ ਵਿੱਤੀ ਸਮੱਸਿਆਵਾਂ ਉੱਤੇ ਕਾਬੂ ਪਾਉਣ ’ਚ ਮਦਦ ਮਿਲੇਗੀ।

Share