ਸੰਯੁਕਤ ਰਾਸ਼ਟਰ ਮੁਖੀ ਨੇ ਚਾਰ ਦੇਸ਼ਾਂ ‘ਚ ਕਾਲ ਪੈਣ ਦੀ ਦਿੱਤੀ ਚਿਤਾਵਨੀ

626
Share

ਸੰਯੁਕਤ ਰਾਸ਼ਟਰ, 6 ਅਗਸਤ (ਪੰਜਾਬ ਮੇਲ)- ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਸੰਘਰਸ਼ ਪ੍ਰਭਾਵਿਤ ਕਾਂਗੋ, ਯਮਨ, ਦੱਖਣੀ ਸੂਡਾਨ ਅਤੇ ਪੂਰਬ ਉੱਤਰ ਨਾਈਜੀਰੀਆ ‘ਚ ਕਾਲ ਪੈਣ ਅਤੇ ਖੁਰਾਕ ਅਸੁਰੱਖਿਆ ਪੈਦਾ ਹੋਣ ਦਾ ਖਤਰਾ ਹੈ ਅਤੇ ਇਸ ਨਾਲ ਲੱਖਾਂ ਲੋਕਾਂ ਦੀ ਜ਼ਿੰਦਗੀ ਖਤਰੇ ‘ਚ ਹੈ।
ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੂੰ ਭੇਜੇ ਨੋਟ-ਜਿਸ ਦੀ ਕਾਪੀ ਸ਼ੁੱਕਰਵਾਰ ਨੂੰ ਐਸੋਸੀਏਟਿਡ ਪ੍ਰੈੱਸ ਨੂੰ ਪ੍ਰਾਪਤ ਹੋਈ, ‘ਚ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਨੇ ਕਿਹਾ ਕਿ ਚਾਰ ਦੇਸ਼ ਦੁਨੀਆਂ ਦੇ ਖੁਰਾਕ ਸੰਕਟ ਰੈਂਕਿੰਗ ‘ਚ ਸਭ ਤੋਂ ਉੱਪਰ ਹੈ। ਉਨ੍ਹਾਂ ਨੇ ਇਹ ਜਾਣਕਾਰੀ ਖੁਰਾਕ ਸੰਕਟ ਅਤੇ ਹਾਲ ਹੀ ਦੇ ਖੁਰਾਕ ਸੁਰੱਖਿਆ ਵਿਸ਼ਲੇਸ਼ਣ-2020 ਦੇ ਹਵਾਲੇ ਤੋਂ ਦਿੱਤੀ ਅਤੇ ਕਿਹਾ ਕਿ ਇਸ ਨਾਲ ਨਜਿੱਠਣ ਲਈ ਬਹੁਤ ਘੱਟ ਫੰਡ ਮੁਹੱਈਆ ਕਰਵਾਇਆ ਗਿਆ ਹੈ।


Share