ਸੰਯੁਕਤ ਰਾਸ਼ਟਰ ਨੇ 2020 ਦੇ ਮੁਕਾਬਲੇ 2021 ਜ਼ਿਆਦਾ ਖ਼ਰਾਬ ਰਹਿਣ ਦੇ ਖਤਰੇ ਬਾਰੇ ਕੀਤਾ ਸੁਚੇਤ!

520
Share

ਨਵੀਂ ਦਿੱਲੀ, 16 ਨਵੰਬਰ (ਪੰਜਾਬ ਮੇਲ)- ਸੰਯੁਕਤ ਰਾਸ਼ਟਰ ਦੇ ਵਰਲਡ ਫੂਡ ਪ੍ਰੋਗਰਾਮ ਦੇ ਮੁਖੀ ਡੇਵਿਡ ਬੈਸਲੇ ਨੇ ਵਿਸ਼ਵ ਭਰ ਦੇ ਨੇਤਾਵਾਂ ਨੂੰ ਆਉਣ ਵਾਲੇ ਖਤਰੇ ਬਾਰੇ ਸੁਚੇਤ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਾਲ 2020 ਦੇ ਮੁਕਾਬਲੇ 2021 ਜ਼ਿਆਦਾ ਖ਼ਰਾਬ ਰਹਿਣ ਵਾਲਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਰਬਾਂ ਡਾਲਰ ਤੋਂ ਬਿਨਾਂ ਅਸੀਂ ਬਹੁਤ ਜ਼ਿਆਦਾ ਭੁੱਖਮਰੀ ਦਾ ਸਾਹਮਣਾ ਕਰਨ ਲਈ ਮਜਬੂਰ ਹੋਵਾਂਗੇ। ਡੇਵਿਡ ਬੈਸਲੇ ਨੇ ਐਸੋਸੀਏਟਡ ਪ੍ਰੈਸ ਨੂੰ ਦਿੱਤੀ ਇੱਕ ਇੰਟਰਵਿਊ ਵਿਚ ਕਿਹਾ ਹੈ ਕਿ ਨਾਰਵੇਜਿਅਨ ਨੋਬਲ ਕਮੇਟੀ ਉਸ ਕੰਮ ਨੂੰ ਵੇਖ ਰਹੀ ਸੀ, ਜੋ ਏਜੰਸੀ ਹਰ ਦਿਨ ਸੰਘਰਸ਼ਾਂ, ਤਬਾਹੀਆਂ ਅਤੇ ਸ਼ਰਨਾਰਥੀ ਕੈਂਪਾਂ ਵਿਚ ਕਰਦੀ ਹੈ। ਅਕਸਰ ਮੁਲਾਜ਼ਮਾਂ ਨੂੰ ਲੱਖਾਂ ਭੁੱਖੇ ਲੋਕਾਂ ਨੂੰ ਭੋਜਨ ਦੇਣ ਲਈ ਆਪਣੀ ਜਾਨ ਨੂੰ ਜੋਖਮ ‘ਚ ਪਾਉਣਾ ਪੈਂਦਾ ਹੈ। ਦੁਨੀਆਂ ਨੂੰ ਇੱਕ ਸੰਦੇਸ਼ ਦਿੱਤਾ ਗਿਆ ਹੈ ਕਿ ਇਸਦੀ ਸਥਿਤੀ ਖਰਾਬ ਹੈ ਅਤੇ ਮੁਸ਼ਕਿਲ ਸਮਾਂ ਅਜੇ ਆਉਣਾ ਬਾਕੀ ਹੈ।
ਬੈਸਲੀ ਨੇ ਅਪ੍ਰੈਲ ‘ਚ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਨੂੰ ਦਿੱਤੀ ਚਿਤਾਵਨੀ ਨੂੰ ਯਾਦ ਕਰਦੇ ਹੋਏ ਕਿਹਾ ਕਿ ਜਦੋਂ ਦੁਨੀਆਂ ਕੋਰੋਨਾਵਾਇਰਸ ਲਾਗ ਦਾ ਸਹਾਮਣਾ ਕਰ ਰਹੀ ਸੀ, ਉਸ ਸਮੇਂ ਦੁਨੀਆਂ ਭੁੱਖ ਦੀ ਮਹਾਮਾਰੀ ਦੇ ਰਾਹ ਪੈ ਗਈ ਸੀ। ਜੇ ਇਸ ‘ਤੇ ਤੁਰੰਤ ਕੋਈ ਕਾਰਵਾਈ ਨਾ ਹੋਈ, ਤਾਂ ਕੁਝ ਮਹੀਨਿਆਂ ਦੇ ਅੰਦਰ-ਅੰਦਰ ਇਹ ਬਾਈਬਲ ‘ਚ ਦੱਸੇ ਗਏ ਅਕਾਲ ਜਿਵੇਂ (famines of biblical proportions) ਬਹੁਤ ਸਾਰੇ ਅਕਾਲਾਂ ਨੂੰ ਜਨਮ ਦੇ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਇਸਨੂੰ 2020 ‘ਚ ਮੁਲਤਵੀ ਕਰਨ ਦੇ ਸਮਰੱਥ ਸੀ ਕਿਉਂਕਿ ਵਿਸ਼ਵਵਿਆਪੀ ਨੇਤਾਵਾਂ ਨੇ ਪੈਸਾ, ਪ੍ਰੇਰਣਾ ਪੈਕੇਜਾਂ, ਕਰਜ਼ਿਆਂ ਨੂੰ ਰੱਦ ਕਰਨ ਦੇ ਨਾਲ ਪ੍ਰਤੀਕਿਰਿਆ ਦਿੱਤੀ ਸੀ। ਬੈਸਲੀ ਨੇ ਕਿਹਾ, ‘ਕੋਰੋਨਾਵਾਇਰਸ ਦੀ ਲਾਗ ਦੁਨੀਆਂ ਭਰ ਵਿਚ ਇਕ ਵਾਰ ਫਿਰ ਵੱਧ ਰਹੀ ਹੈ। ਘੱਟ ਅਤੇ ਦਰਮਿਆਨੀ ਆਮਦਨੀ ਵਾਲੇ ਦੇਸ਼ਾਂ ਦੀ ਆਰਥਿਕਤਾ ਵਿਸ਼ੇਸ਼ ਤੌਰ ‘ਤੇ ਵਿਗੜ ਰਹੀ ਹੈ। ਇਕ ਵਾਰ ਫਿਰ ਤਾਲਾਬੰਦੀ ਅਤੇ ਬੰਦ ਵਰਗੀ ਸਥਿਤੀ ਬਣ ਰਹੀ ਹੈ, ਪਰ ਉਨ੍ਹਾਂ ਨੇ ਕਿਹਾ ਕਿ ਜਿਹੜਾ ਧਨ 2020 ਵਿਚ ਉਪਲੱਬਧ ਸੀ, ਉਹ 2021 ‘ਚ ਉਪਲਬਧ ਨਹੀਂ ਹੋਣ ਵਾਲਾ ਹੈ। ਇਸ ਲਈ ਉਹ ਨੋਬਲ ਦੀ ਵਰਤੋਂ ਨੇਤਾਵਾਂ ਨੂੰ ਨਿੱਜੀ ਤੌਰ ‘ਤੇ ਮਿਲਣ ਅਤੇ ਸੰਸਦਾਂ ਨਾਲ ਗੱਲਬਾਤ ਕਰਨ ਅਤੇ ਇਸ ਦੁਖਦਾਈ ਘਟਨਾ ਨਾਲ ਨਜਿੱਠਣ ਦੇ ਤਰੀਕਿਆਂ ਬਾਰੇ ਵਿਚਾਰ-ਵਟਾਂਦਰੇ ਲਈ ਕਰ ਰਹੇ ਹਾਂ।
ਬੈਸਲੇ ਨੇ ਕਿਹਾ ਕਿ ਵਰਲਡ ਫੂਡ ਪ੍ਰੋਗਰਾਮ ਨੂੰ ਭੁੱਖਮਰੀ ਵਰਗੇ ਅਕਾਲ ਨੂੰ ਰੋਕਣ ਲਈ ਅਗਲੇ ਸਾਲ 5 ਅਰਬ ਡਾਲਰ ਦੀ ਜ਼ਰੂਰਤ ਹੋਵੇਗੀ। ਇਸਦੇ ਨਾਲ ਹੀ ਪੂਰੀ ਦੁਨੀਆਂ ‘ਚ 10 ਅਰਬ ਡਾਲਰ ਦੀ ਜ਼ਰੂਰਤ ਹੋਏਗੀ। ਤਾਂ ਜੋ ਕੁਪੋਸ਼ਣ ਵਾਲੇ ਬੱਚਿਆਂ ਅਤੇ ਸਕੂਲਾਂ ‘ਚ ਦੁਪਹਿਰ ਦੇ ਖਾਣੇ ਲਈ ਏਜੰਸੀ ਦੇ ਗਲੋਬਲ ਪ੍ਰੋਗਰਾਮਾਂ ਨੂੰ ਸਹੀ ਢੰਗ ਨਾਲ ਪੂਰਾ ਕੀਤਾ ਜਾ ਸਕੇ। ਬੈਸਲੀ ਨੇ ਕਿਹਾ ਕਿ ਅਪ੍ਰੈਲ ਵਿਤ 13.5 ਕਰੋੜ ਲੋਕਾਂ ਨੂੰ ਭੁੱਖਮਰੀ ਦਾ ਸਾਹਮਣਾ ਕਰਨਾ ਪਿਆ। ਵਰਲਡ ਫੂਡ ਪ੍ਰੋਗਰਾਮ ਦਾ ਵਿਸ਼ਲੇਸ਼ਣ ਸੁਝਾਅ ਦਿੰਦਾ ਹੈ ਕਿ 2020 ਦੇ ਅੰਤ ਤੱਕ 30 ਕਰੋੜ ਹੋਰ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਸਕਦੇ ਹਨ।


Share