ਸੰਯੁਕਤ ਰਾਸ਼ਟਰ ਨਾਲ ਜੁੜੇ 180 ਤੋਂ ਵਧੇਰੇ ਲੋਕਾਂ ਵਿਚ ਕੋਰੋਨਾਵਾਇਸ ਦੀ ਪੁਸ਼ਟੀ: 3 ਦੀ ਹੋਈ ਮੌਤ

685
Share

ਸੰਯੁਕਤ ਰਾਸ਼ਟਰ, 14 ਅਪ੍ਰੈਲ (ਪੰਜਾਬ ਮੇਲ)- ਦੁਨੀਆਂ ਭਰ ‘ਚ ਸੰਯੁਕਤ ਰਾਸ਼ਟਰ ਸਿਸਟਮ ਨਾਲ ਜੁੜੇ 180 ਤੋਂ ਵਧੇਰੇ ਲੋਕਾਂ ‘ਚ ਕੋਰੋਨਾਵਾਇਸ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਹੀ ਉਨ੍ਹਾਂ ਵਿਚੋਂ 3 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨਿਓ ਗੁਤਾਰੇਸ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਅਮਰੀਕਾ ਦੀ ਜੌਨਸ ਹਾਪਕਿਨਜ਼ ਯੂਨੀਵਰਸਿਟੀ ਦੇ ਅਨੁਮਾਨ ਦੇ ਮੁਤਾਬਕ ਦੁਨੀਆਂ ਭਰ ‘ਚ ਕੋਰੋਨਾਵਾਇਰਸ ਦੇ 19.2 ਲੱਖ ਮਾਮਲੇ ਹਨ ਅਤੇ 1,19,687 ਲੋਕਾਂ ਦੀ ਮੌਤ ਹੋ ਗਈ ਹੈ।
ਦੁਨੀਆ ‘ਚ ਇਨਫੈਕਟਿਡਾਂ ਦੀ ਸਭ ਤੋਂ ਵੱਧ 5,82,607 ਗਿਣਤੀ ਅਮਰੀਕਾ ‘ਚ ਹੈ। ਉੱਥੇ ਕਰੀਬ 23,000 ਲੋਕਾਂ ਦੀ ਕੋਵਿਡ-19 ਨਾਲ ਮੌਤ ਹੋਈ ਹੈ। ਜਨਰਲ ਸਕੱਤਰ ਦੇ ਉਪ ਬੁਲਾਰੇ ਫਰਹਾਨ ਹੱਕ ਨੇ ਨਿਯਮਿਤ ਪ੍ਰੈੱਸ ਵਾਰਤਾ ‘ਚ ਸੋਮਵਾਰ ਨੂੰ ਕਿਹਾ, ”ਐਤਵਾਰ ਸ਼ਾਮ ਤੱਕ ਦੁਨੀਆਂ ਭਰ ‘ਚ ਸੰਯੁਕਤ ਰਾਸ਼ਟਰ ਦੇ 189 ਕਰਮੀਆਂ ਵਿਚ ਇਨਫੈਕਸ਼ਨ ਦੀ ਪੁਸ਼ਟੀ ਹੋਈ ਅਤੇ ਇਸ ਵਿਚ ਗਲੋਬਲ ਮਹਾਮਾਰੀ ਸ਼ੁਰੂ ਹੋਣ ਦੇ ਬਾਅਦ ਤੋਂ ਸੰਯੁਕਤ ਰਾਸ਼ਟਰ ਸਿਸਟਮ ‘ਚ ਹੋਈਆਂ 3 ਮੌਤਾਂ ਸ਼ਾਮਲ ਹਨ।” ਬੁਲਾਰੇ ਨੇ ਮਾਮਲਿਆਂ ਦਾ ਦੇਸ਼ਾਂ ਸਹਿਤ ਕ੍ਰਮਵਾਰ ਵੇਰਵਾ ਉਪਲਬਧ ਨਹੀਂ ਕਰਵਾਇਆ।


Share