ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਏਸ਼ਿਆਈ ਲੋਕਾਂ ਖ਼ਿਲਾਫ਼ ਹਿੰਸਾ ਤੋਂ ਚਿੰਤਤ

381
Share

ਸੰਯੁਕਤ ਰਾਸ਼ਟਰ, 24 ਮਾਰਚ (ਪੰਜਾਬ ਮੇਲ)- ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਕੋਵਿਡ- 19 ਮਹਮਾਰੀ ਦੌਰਾਨ ਏਸ਼ਿਆਈ ਅਤੇ ਏਸ਼ਿਆਈ ਮੂਲ ਦੇ ਲੋਕਾਂ ਖ਼ਿਲਾਫ਼ ਵਧਦੀ ਹਿੰਸਾ ਬਾਰੇ ਗੰਭੀਰ ਚਿੰਤਾ ਪ੍ਰਗਟਾਉਂਦਿਆਂ ਕਿਹਾ ਹੈ ਕਿ ਪਿਛਲੇ ਸਾਲ ਵਾਪਰੀਆਂ ਹਜ਼ਾਰਾਂ ਘਟਨਾਵਾਂ ਨੇ ਅਸਹਿਣਸ਼ੀਲਤਾ, ਰੂੜ੍ਹੀਵਾਦੀ ਵਿਚਾਰਧਾਰਾ ਅਤੇ ਮਾੜੇ ਵਿਵਹਾਰ ਦੇ ਸਦੀਆਂ ਲੰਮੇ ਇਤਿਹਾਸ ਨੂੰ ਕਾਇਮ ਰੱਖਿਆ ਹੈ। ਸ੍ਰੀ ਗੁਟੇਰੇਜ਼ ਦਾ ਇਹ ਬਿਆਨ ਅਟਲਾਂਟਾ ਅਤੇ ਉਸਦੇ ਆਸ-ਪਾਸ ਇਸ ਮਹੀਨੇ ਗੋਲੀਬਾਰੀ ਦੀਆਂ ਕੁਝ ਘਟਨਾਵਾਂ ਹੋਣ ਦੀ ਪਿੱਠਭੂਮੀ ’ਚ ਆਇਆ ਹੈ। ਇਨ੍ਹਾਂ ਘਟਨਾਵਾਂ ਵਿੱਚ ਅੱਠ ਜਣਿਆਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ਵਿੱਚ ਛੇ ਏਸ਼ਿਆਈ ਮੂਲ ਦੀਆਂ ਔਰਤਾਂ ਸ਼ਾਮਲ ਸਨ।
ਸ੍ਰੀ ਗੁਟੇਰੇਜ਼ ਦੇ ਬੁਲਾਰੇ ਨੇ ਇੱਕ ਬਿਆਨ ’ਚ ਕਿਹਾ ਕਿ ਵਿਸ਼ਵ ਨੇ ਭਿਆਨਕ ਹਮਲੇ, ਸ਼ਬਦੀ ਅਤੇ ਸਰੀਰਕ ਸ਼ੋਸ਼ਣ, ਸਕੂਲਾਂ ਵਿੱਚ ਇੱਕ-ਦੂਜੇ ਨੂੰ ਪ੍ਰੇਸ਼ਾਨ ਕਰਨਾ, ਕੰਮ-ਕਾਜ ਦੀ ਥਾਂ ’ਤੇ ਭੇਦਭਾਵ, ਮੀਡੀਆ ਅਤੇ ਸੋਸ਼ਲ ਮੀਡੀਆ ਮੰਚਾਂ ’ਤੇ ਨਫ਼ਰਤ ਲਈ ਉਕਸਾਉਣਾ ਤੇ ਸ਼ਕਤੀਸ਼ਾਲੀ ਅਹੁਦਿਆਂ ’ਤੇ ਕਾਬਜ਼ ਲੋਕਾਂ ਦੀ ਭੜਕਾਊ ਭਾਸ਼ਾ ਵੇਖੀ।

Share