ਸੰਯੁਕਤ ਰਾਸ਼ਟਰ ਦੀ ਲੇਬਰ ਏਜੰਸੀ ਵੱਲੋਂ ਭਾਰਤੀ ਸੂਬਿਆਂ ਨੂੰ ਕਾਮਿਆਂ ਦੇ ਹੱਕਾਂ ’ਚ ਢਿੱਲਾਂ ਦੇਣ ਸਬੰਧੀ ਤਾੜਨਾ

778
Share

ਨਵੀਂ ਦਿੱਲੀ, 15 ਮਈ (ਪੰਜਾਬ ਮੇਲ)- ਸੰਯੁਕਤ ਰਾਸ਼ਟਰ ਦੀ ਲੇਬਰ ਏਜੰਸੀ ਨੇ ਸਨਅਤਾਂ ਦੀ ਮੱਦਦ ਲਈ ਕਾਮਿਆਂ ਦੇ ਹੱਕਾਂ ’ਚ ਢਿੱਲਾਂ ਦੇਣ ਬਾਰੇ ਵਿਚਾਰ ਰਹੇ ਭਾਰਤੀ ਸੂਬਿਆਂ ਨੂੰ ਅਪੀਲ ਕੀਤੀ ਹੈ ਕਿ ਪਹਿਲਾਂ ਕਾਮਿਆਂ ਨਾਲ ਸਲਾਹ-ਮਸ਼ਵਰਾ ਕਰ ਲੈਣ ਕਿਉਂਕਿ ਭਾਰਤ ਦੀ ਸੱਤਾਧਾਰੀ ਧਿਰ ਨਾਲ ਸਬੰਧਤ ਯੂਨੀਅਨ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਇਸ ਕਦਮ ਦਾ ਵਿਰੋਧ ਕੀਤਾ ਜਾਵੇਗਾ। ਸੰਘਣੀ ਵਸੋਂ ਵਾਲੇ ਉੱਤਰ ਪ੍ਰਦੇਸ਼ ਅਤੇ ਵਪਾਰਕ ਹੱਬ ਗੁਜਰਾਤ ਸਣੇ ਛੇ ਸੂਬਿਆਂ ਨੇ ਕਿਹਾ ਹੈ ਕਿ ਉਹ ਉਜਰਤਾਂ ਅਤੇ ਕੰਮ ਕਰਨ ਦੇ ਘੰਟਿਆਂ ਸਬੰਧੀ ਕੁਝ ਕਾਨੂੰਨਾਂ ਨੂੰ ਮੁਲਤਵੀ ਕਰਨ ਦੀ ਯੋਜਨਾ ਬਣਾ ਰਹੇ ਹਨ ਤਾਂ ਜੋ ਸਨਅਤਾਂ ਨੂੰ ਸੱਤ ਹਫ਼ਤਿਆਂ ਦੀ ਤਾਲਾਬੰਦੀ ਤੋਂ ਉੱਭਰਨ ਵਿੱਚ ਮਦਦ ਮਿਲ ਸਕੇ। ਸੰਯੁਕਤ ਰਾਸ਼ਟਰ ਦੇ ਵਿਸ਼ਵ ਲੇਬਰ ਸੰਗਠਨ ਵਲੋਂ ਭੇਜੀ ਈਮੇਲ ਵਿੱਚ ਕਿਹਾ ਗਿਆ ਹੈ, ‘‘ਭਾਰਤ ਦੇ ਕੁਝ ਸੂਬਿਆਂ ਵਲੋਂ ਲੇਬਰ ਕਾਨੂੰਨਾਂ ਵਿੱਚ ਢਿੱਲਾਂ ਦੇਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ।”


Share